ਮਾਨਸੂਨ ਦਾ ਕਹਿਰ: ਬਿਜਲੀ ਡਿੱਗੀ, 57 ਮਰੇ
ਬਿਹਾਰ ਦੇ ਕਈ ਇਲਾਕਿਆਂ ‘ਚ ਮਾਨਸੂਨ ਆ ਚੁੱਕਾ ਹੈ। ਪਿਛਲੇ 24 ਘੰਟਿਆਂ ਤੋਂ ਤੇਜ਼ ਮੀਂਹ ਦੇ ਨਾਲ ਅਸਮਾਨੀ ਬਿਜਲੀ ਡਿੱਗਣ ਦੀਆਂ ਖਬਰਾਂ ਆ ਰਹੀਆਂ ਹਨ।
Download ABP Live App and Watch All Latest Videos
View In Appਅਸਮਾਨੀ ਬਿਜਲੀ ਦੇ ਚੱਲਦੇ 57 ਲੋਕਾਂ ਦੀ ਮੌਤ ਮਾਮਲੇ ਨੂੰ ਸਰਕਾਰ ਨੇ ਪੂਰੀ ਗੰਭੀਰਤਾ ਨਾਲ ਲਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖੁਦ ਡਿਜਾਸਟਰ ਮੈਨੇਜੇਮੈਂਟ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਹੈ। ਸਰਕਾਰ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇ ਚੈੱਕ ਰਾਹੀਂ ਮਾਲੀ ਸਹਾਇਤਾ ਦਿੱਤੀ ਹੈ।
ਮਾਨਸੂਨ ਨੇ ਆਉਂਦਿਆਂ ਹੀ ਕਹਿਰ ਵਰ੍ਹਾ ਦਿੱਤਾ ਹੈ। ਬਿਹਾਰ ‘ਚ ਭਾਰੀ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਪਿਛਲੇ 24 ਘੰਟੇ ਦੌਰਾਨ 57 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 24 ਲੋਕ ਜ਼ਖ਼ਮੀ ਹੋਏ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਪਟਨਾ ਦੇ ਬਿਹਟਾ ‘ਚ 5, ਨੌਬਤਪੁਰ ‘ਚ 2 ਤੇ ਰੋਹਤਾਸ ਦੇ ਨਾਸਰੀਗੰਜ ਇਲਾਕੇ ‘ਚ 4 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਔਰੰਗਾਬਾਦ ‘ਚ ਪਿਓ ਪੁੱਤ ਸਮੇਤ 4 ਲੋਕ ਬਿਜਲੀ ਦੀ ਚਪੇਟ ‘ਚ ਆ ਗਏ। ਕੈਮੂਰ ਤੇ ਨਾਲੰਦਾ ‘ਚ ਵੀ ਅਸਮਾਨੀ ਕਹਿਰ ਦੇ ਚੱਲਦੇ 4-4 ਲੋਕਾਂ ਦੀ ਜਾਨ ਜਾਣ ਦੀ ਖਬਰ ਹੈ।
- - - - - - - - - Advertisement - - - - - - - - -