ਮਿਸ ਵਰਲਡ ਬਣਨ ਗਈ, ਹੋ ਸਕਦੀ ਹੈ ਸਜ਼ਾ-ਏ-ਮੌਤ, ਦੇਖੋ ਤਸਵੀਰਾਂ
ਹਾਂਗਕਾਂਗ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸਾਰਾਜੋਲਾ ਪਿਛਲੇ ਸਾਲ 18 ਜੁਲਾਈ ਨੂੰ ਚੀਨ ਯਾਤਰਾ ਦੌਰਾਨ ਗਵਾਂਝੋ ਏਅਰਪੋਰਟ ਤੇ ਇੱਕ ਲੈਪਟਾਪ ਅੰਦਰ 610 ਗ੍ਰਾਮ ਕੋਕੀਨ ਸਮੇਤ ਤਸਕਰੀ ਦੇ ਇਲਜ਼ਾਮਾਂ ‘ਚ ਫੜੀ ਗਈ ਸੀ।
ਸਾਰਾਜੋਲਾ ਕੋਲੰਬਿਆ ‘ਚ ਮਿਸ ਏਟਿਓਕਿਵਯਾ ਸੁੰਦਰਤਾ ਮੁਕਾਬਲੇ ਦੀ ਜੇਤੂ ਰਹਿ ਚੁੱਕੀ ਹੈ। ਉਹ ਜੁਲਾਈ ‘ਚ ਚੀਨ ‘ਚ ਮਿਸ ਵਰਲਡ ਕੋਲੰਬਿਆ ਮੁਕਾਬਲਾ ਜਿੱਤਣ ਅਤੇ ਸਾਨਯਾ ‘ਚ ਮਿਸ ਵਰਲਡ ਫਾਈਨਲ ਜਿੱਤਣ ਦੀ ਤਿਆਰੀ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਸਮੇਂ ਉਗ ਗਵਾਂਝੋ ਕੱਪੜੇ ਖਰੀਦਣ ਲਈ ਆਈ ਸੀ।
ਪਰ ਉਸ ਨੂੰ ਚੀਨ ‘ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਫਿਲਹਾਲ ਉਸ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਰ ਉਸ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ।
ਮਿਸ ਵਰਲਡ ਬਣਨ ਦੀ ਤਿਆਰੀ ਦੌਰਾਨ ਕੁੱਝ ਅਜਿਹਾ ਹੋਇਆ ਕਿ ਮੌਤ ਦੀ ਸਜ਼ਾ ਹੋਣ ਕਿਨਾਰੇ ਜਾ ਪਹੁੰਚੇ ਸੁੰਦਰੀ। ਮਾਮਲਾ ਚੀਨ ਦਾ ਹੈ। ਇੱਥੇ 22 ਸਾਲਾ ਕੋਲੰਬਿਆਈ ਮਾਡਲ ਜੂਲਿਆਨਾ ਲੋਪੇਜ ਸਾਰਾਜੋਲਾ ਮਿਸ ਵਰਲਡ ਸੁੰਦਰਤਾ ਮੁਕਾਬਲੇ ‘ਚ ਹਿੱਸਾ ਲੈਣ ਦੀਆਂ ਤਿਆਰੀਆਂ ਕਰ ਰਹੀ ਸੀ।