✕
  • ਹੋਮ

ਮੀਂਹ ਨੇ ਤੋੜੇ ਰਿਕਾਰਡ, 13 ਸੂਬਿਆਂ 'ਚ ਖਤਰੇ ਦੀ ਘੰਟੀ

ਏਬੀਪੀ ਸਾਂਝਾ   |  30 Jul 2016 02:25 PM (IST)
1

ਨਵੀਂ ਦਿੱਲੀ: ਦੇਸ਼ ‘ਚ ਮਾਨਸੂਨ ਦੇ 4 ਮਹੀਨਿਆਂ ‘ਚੋਂ ਅੱਧਾ ਸਮਾਂ ਲੰਘ ਚੁੱਕਿਆ ਹੈ। ਹੁਣ ਤੱਕ ਇਸ ਦੀ ਰਫਤਾਰ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਸਭ ਤੋਂ ਤੇਜ਼ ਹੈ। ਜੁਲਾਈ ਮਹੀਨੇ ਹੁਣ ਤੱਕ 8 ਫੀਸਦੀ ਵੱਧ ਮੀਂਹ ਪੈ ਚੁੱਕਾ ਹੈ। ਭਾਰੀ ਮੀਂਹ ਦੇ ਚੱਲਦੇ ਦੇਸ਼ ਭਰ ਦੇ 13 ਸੂਬਿਆਂ ਦੇ ਕਈ ਜ਼ਿਲ੍ਹਿਆਂ ‘ਚ ਹਾਲਾਤ ਕਾਫੀ ਖਰਾਬ ਹਨ। ਬਿਹਾਰ, ਕਰਨਾਟਕ ਤੇ ਅਸਾਮ ‘ਚ ਹਲਾਤ ਕਾਫੀ ਪ੍ਰਭਾਵਤ ਹੋਏ ਹਨ।

2

ਮੌਸਮ ਵਿਭਾਗ ਦੇ ਅੰਕੜੇ ਇੱਕ ਹੋਰ ਕਹਾਣੀ ਕਹਿ ਰਹੇ ਹਨ। ਦਾਅਵਾ ਹੈ ਕਿ ਦੇਸ਼ ਦੇ ਇੱਕ ਚੌਥਾਈ ਹਿੱਸੇ ‘ਚ ਕਰੀਬ 178 ਜ਼ਿਲ੍ਹਿਆਂ ‘ਚ ਆਮ ਤੋਂ ਘੱਟ ਮੀਂਹ ਪਿਆ ਹੈ। ਕਈ ਇਲਾਕਿਆਂ ‘ਚ ਤਾਂ ਸਿਰਫ 80 ਫੀਸਦੀ ਤੱਕ ਹੀ ਮੀਂਹ ਪਿਆ ਹੈ।

3

ਗੁਜਰਾਤ ਦੀ ਹਾਲਤ ਕਾਫੀ ਖਰਾਬ ਦੱਸੀ ਜਾ ਰਹੀ ਹੈ। ਇੱਥੇ 50 ਫੀਸਦੀ ਮੀਂਹ ਘੱਟ ਪਿਆ ਹੈ। ਇਸ ਤੋਂ ਇਲਾਵਾ ਦੇਸ਼ ਦੇ 171 ਜ਼ਿਲ੍ਹਿਆਂ ‘ਚ ਆਮ ਤੋਂ ਵੱਧ ਮੀਂਹ ਪਿਆ ਹੈ। ਬਾਕੀ ਦੇ 253 ਜ਼ਿਲ੍ਹਿਆਂ ‘ਚ ਸਧਾਰਨ ਮੀਂਹ ਪਿਆ ਹੈ।

4

ਬਿਹਾਰ ਦੇ ਕਈ ਇਲਾਕਿਆਂ ‘ਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਹਨ ਪਰ ਸੂਬੇ ਦੇ 13 ਜ਼ਿਲ੍ਹੇ ਅਜਿਹੇ ਵੀ ਹਨ ਜਿੱਥੇ ਆਮ ਤੋਂ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਮੁਤਾਬਕ ਗੁਜਰਾਤ, ਪੱਛਮੀ ਰਾਜਸਥਾਨ, ਉੱਤਰ-ਪੂਰਬ ਦੇ ਜ਼ਿਆਦਾਤਰ ਹਿੱਸੇ, ਕੇਰਲ ਤੇ ਹਿਮਾਚਲ ਪ੍ਰਦੇਸ਼ ‘ਚ ਆਮ ਦੇ ਮੁਕਾਬਲੇ ਘੱਟ ਬਾਰਸ਼ ਹੋਈ ਹੈ।

5

ਜਦਕਿ 4 ਸੂਬਿਆਂ ਮੱਧ ਪ੍ਰਦੇਸ਼ ‘ਚ ਆਮ ਤੋਂ 40%, ਮਹਾਂਰਾਸ਼ਟਰ ‘ਚ 22%, ਆਂਧਰਾ ਪ੍ਰਦੇਸ਼ ‘ਚ 31% ਤੇ ਤਾਮਿਲਨਾਢੂ ‘ਚ 37% ਵੱਧ ਬਾਰਸ਼ ਹੋਈ ਹੈ।

6

7

  • ਹੋਮ
  • Photos
  • ਖ਼ਬਰਾਂ
  • ਮੀਂਹ ਨੇ ਤੋੜੇ ਰਿਕਾਰਡ, 13 ਸੂਬਿਆਂ 'ਚ ਖਤਰੇ ਦੀ ਘੰਟੀ
About us | Advertisement| Privacy policy
© Copyright@2026.ABP Network Private Limited. All rights reserved.