ਰਿਲਾਇੰਸ ਦਾ ਵੱਡਾ ਐਲਾਨ, ਅਨਲਿਮਟਿਡ ਫਰੀ ਕਾਲ, ਨੋ ਰੋਮਿੰਗ ਚਾਰਜਿਜ਼, 50 ਰੁ. 'ਚ 1GB ਡਾਟਾ
ਜੀਓ ਵਿੱਚ ਉਪਭੋਗਤਾਵਾਂ ਨੂੰ ਸਿਰਫ਼ ਇੱਕ ਸਰਵਿਸ ਦੇ ਹੀ ਪੈਸੇ ਦੇਣੇ ਹੋਣਗੇ। ਕੰਪਨੀ ਵੱਲੋਂ 50 ਰੁਪਏ ਵਿੱਚ ਇੱਕ ਜੀ.ਬੀ. 4 ਜੀ ਡਾਟਾ ਦਿੱਤਾ ਜਾਵੇਗਾ। ਬਾਕੀ ਟੈਲੀਕਾਮ ਕੰਪਨੀਆਂ ਦੇ ਮੁਕਾਬਲੇ ਇਹ ਬਹੁਤ ਹੀ ਸਸਤਾ ਹੈ। ਦੁਨੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਰਿਲਾਇੰਸ ਵੱਲੋਂ ਇਹ ਬਹੁਤ ਹੀ ਸਸਤਾ ਇੰਟਰਨੈਟ ਗ੍ਰਾਹਕਾਂ ਨੂੰ ਦਿੱਤਾ ਜਾ ਰਿਹਾ ਹੈ।
Download ABP Live App and Watch All Latest Videos
View In Appਮੁਫ਼ਤ ਇੰਟਰਨੈੱਟ ਤੇ ਮੁਫ਼ਤ ਐਸ.ਟੀ.ਡੀ. ਤੇ ਲੋਕਲ ਕਾਲ ਨੂੰ ਲੈ ਕੇ ਰਿਲਾਇੰਸ ਜੀਓ ਨੇ ਵੱਡਾ ਐਲਾਨ ਕੀਤਾ ਹੈ। ਰਿਲਾਇੰਸ ਏ.ਜੀ.ਐਮ. ਪ੍ਰੋਗਰਾਮ ਵਿੱਚ ਬੋਲਦਿਆਂ ਮੁਕੇਸ਼ ਅੰਬਾਨੀ ਨੇ ਆਖਿਆ ਕਿ ਰਿਲਾਇੰਸ ਜੀਓ ਦਸੰਬਰ ਤੱਕ ਗਾਹਕਾਂ ਨੂੰ ਮੁਫ਼ਤ ਇੰਟਰਨੈੱਟ ਤੇ ਮੁਫ਼ਤ ਐਸ.ਟੀ.ਡੀ.-ਲੋਕਲ ਕਾਲ ਦੀ ਸੁਵਿਧਾ ਦੇਵੇਗਾ। ਪੰਜ ਸਤਬੰਰ ਤੋਂ ਇਹ ਆਫਰ ਗਾਹਕਾਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ।
ਕੰਪਨੀ ਨੇ ਦਾਅਵਾ ਹੈ ਕਿ ਰਿਲਾਇੰਸ ਜੀਓ ਦਾ ਮੋਬਾਈਲ ਫ਼ੋਨ ਚਾਰਜ ਕਰਵਾਉਣ ਦੀ ਲੋੜ ਨਹੀਂ ਹੋਵੇਗੀ ਬੱਸ ਸਿਰਫ਼ ਇੰਟਰਨੈੱਟ ਪੈਕ ਦੇ ਹੀ ਪੈਸੇ ਦੇਣੇ ਹੋਣਗੇ। ਭਾਵ ਕਾਲ ਪੂਰੀ ਤਰ੍ਹਾਂ ਮੁਫ਼ਤ ਕੰਪਨੀ ਨੇ ਰੱਖੀ ਹੈ। ਇਸ ਤੋਂ ਇਲਾਵਾ ਜੀਓ ਉੱਤੇ ਗਾਹਕ ਟੀ.ਵੀ. ਦਾ ਅਨੰਦ ਵੀ ਲੈ ਸਕਦੇ ਹਨ। ਕੰਪਨੀ ਨੇ ਜੀਓ ਟੂ ਜੀਓ ਕਾਲ ਮੁਫ਼ਤ ਤੇ ਪੂਰੇ ਦੇਸ਼ ਵਿੱਚ ਰੋਮਿੰਗ ਫ਼ਰੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਵਿਦਿਆਰਥੀਆਂ ਨੂੰ ਕੰਪਨੀਆਂ 25 ਫ਼ੀਸਦੀ ਜ਼ਿਆਦਾ ਡਾਟਾ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ 10 ਲੱਖ ਵਾਈ ਫਾਈ ਜ਼ੋਨ ਬਣਾਉਣ ਦਾ ਵੀ ਐਲਾਨ ਵੀ ਕੰਪਨੀ ਨੇ ਕੀਤਾ ਹੈ।
- - - - - - - - - Advertisement - - - - - - - - -