ਸਕੂਲ 'ਚ ਗਾਵਾਂ ਦਾਖਲ, ਵਿਦਿਆਰਥੀ ਬਾਹਰ
ਜਾਣਕਾਰੀ ਮੁਤਾਬਕ ਬਟਾਲਾ ਦੇ ਪਿੰਡ ਬਹਾਦੁਰ ਸੇਨ ਦੇ ਸਰਕਾਰੀ ਮਿਡਲ ਸਕੂਲ ‘ਚ ਅੱਜ ਸਵੇਰੇ ਜਿਵੇਂ ਹੀ ਅਧਿਆਪਕ ਤੇ ਬੱਚੇ ਪਹੁੰਚੇ ਤਾਂ ਸਕੂਲ ਦਾ ਨਜਾਰਾ ਦੇਖ ਕੇ ਦੰਗ ਰਹਿ ਗਏ। ਸਕੂਲ ‘ਚ ਵੱਡੀ ਗਿਣਤੀ ਪਸ਼ੂ ਭਰੇ ਹੋਏ ਸਨ।
Download ABP Live App and Watch All Latest Videos
View In Appਬਟਾਲਾ: ਕੀ ਤੁਸੀਂ ਕਦੇ ਸਕੂਲ ‘ਚ ਬੱਚਿਆਂ ਦੀ ਥਾਂ ਪਸ਼ੂਆਂ ਨੂੰ ਪਹੁੰਚਦੇ ਦੇਖਿਆ ਹੈ। ਜੇਕਰ ਨਹੀਂ ਦੇਖਿਆ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਅਜਿਹੇ ਸਕੂਲ ਦਾ ਪਤਾ। ਜੀ ਹਾਂ ਅੱਜ ਬਟਾਲਾ ਨੇੜਲੇ ਇੱਕ ਪਿੰਡ ਦੇ ਸਰਕਾਰੀ ਸਕੂਲ ‘ਚ ਜਦ ਸਵੇਰ ਵੇਲੇ ਬੱਚੇ ਤੇ ਅਧਿਆਪਕ ਪਹੁੰਚੇ ਤਾਂ ਉੱਥੇ ਦੇ ਹਲਾਤ ਦੇਖ ਕੇ ਹੈਰਾਨ ਰਹਿ ਗਏ। ਸਕੂਲ ‘ਚ ਵੱਡੀ ਗਿਣਤੀ ਪਸ਼ੂ ਮੌਜੂਦ ਸਨ। ਸਕੂਲ ਸਟਾਫ ਤੇ ਬੱਚੇ ਸਕੂਲ ਦੇ ਬਾਹਰ ਖੜ੍ਹਨ ਲਈ ਮਜਬੂਰ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਪਸ਼ੂ ਮਿਸ਼ਨ ਤਰਨਾ ਦਲ ਸੰਸਥਾ ਦੇ ਨਿਹੰਗ ਸਿੰਘ ਵੱਲੋਂ ਛੱਡੇ ਗਏ ਹਨ। ਇਹ ਸੰਸਥਾ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਦੀ ਹੈ। ਪਰ ਇਹ ਪਸ਼ੂ ਅਚਾਨਕ ਸਕੂਲ ਅੰਦਰ ਕਿਵੇਂ ਤੇ ਕਿਉਂ ਛੱਡੇ ਗਏ ਹਨ, ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ।
ਸਕੂਲ ਸਟਾਫ ਵੱਲੋਂ ਮੌਜੂਦਾ ਸਥਿਤੀ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਪਰ ਅਜੇ ਤੱਕ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਹੈ। ਹਲਾਤ ਸਵੇਰ ਵਾਂਗ ਜਿਉਂਦੇ ਤਿਉਂ ਬਣੇ ਹੋਏ ਹਨ। ਸਕੂਲ ਸਟਾਫ ਤੇ ਬੱਚੇ ਸਕੂਲ ਦੇ ਬਾਹਰ ਖੜੇ ਹਨ।
- - - - - - - - - Advertisement - - - - - - - - -