ਸਲਮਾਨ ਖਾਨ ਹੋਏ ਬਰੀ
ਅੱਜ 25 ਜੁਲਾਈ 2016 ਨੂੰ ਜੋਧਪੁਰ ਹਾਈਕਰੋਟ ਨੇ ਹੇਠਲੀ ਅਦਲਾਤ ਦੇ ਫੈਸਲੇ ਨੂੰ ਬਦਲਦਿਆਂ ਸਲਮਾਨ ਦੀਆਂ ਦੋਵੇਂ ਸਜ਼ਾਵਾਂ ਮੁਆਫ ਕਰ ਦਿੱਤੀਆਂ। ਹਾਲਾਂਕਿ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇਣ ਦੀ ਵੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਲਮਾਨ ਬੀਤੇ ਸਾਲ ਦਸੰਬਰ ‘ਚ 2002 ਦੇ ‘ਹਿਟ ਐਂਡ ਰਨ ਕੇਸ’ ‘ਚੋਂ ਵੀ ਬਰੀ ਹੋ ਗਏ ਸਨ।
Download ABP Live App and Watch All Latest Videos
View In Appਹੇਠਲੀ ਅਦਲਾਤ ਨੇ ਫਰਵਰੀ 2006 ‘ਚ ਸਲਮਾਨ ਨੂੰ ਪਹਿਲੇ ਮਾਮਲੇ ‘ਚ ਇੱਕ ਸਾਲ ਦੀ ਸਜ਼ਾ ਸੁਣਾਈ। ਅਪ੍ਰੈਲ 2006 ‘ਚ ਰਾਜਸਥਾਨ ਦੀ ਅਦਾਲਤ ਨੇ ਸਲਮਾਨ ਨੂੰ 5 ਸਾਲ ਦੀ ਸਜ਼ਾ ਤੇ 25 ਹਜ਼ਾਰ ਦਾ ਜੁਰਮਾਨਾ ਕੀਤਾ। ਇਸ ਤੋਂ ਬਾਅਦ ਸਲਮਾਨ ਨੂੰ 8 ਦਿਨ ਜੋਧਪੁਰ ਸੈਂਟਰਲ ਜੇਲ੍ਹ ‘ਚ ਲੰਘਾਉਣੇ ਪਏ। ਇਨ੍ਹਾਂ ਦੋਨਾਂ ਮਾਮਲਿਆਂ ‘ਚ ਜੋਧਪੁਰ ਹਾਈਕੋਰਟ ‘ਚ 12 ਮਈ ਨੂੰ ਸੁਣਾਵਈ ਪੂਰੀ ਹੋ ਗਈ ਸੀ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ।
ਪਹਿਲਾ ਮਾਮਲਾ 26-27 ਸਤੰਬਰ 1998 ਦੀ ਰਾਤ ਨੂੰ ਭਵਾਦ ‘ਚ ਇੱਕ ਹਿਰਨ ਦੇ ਸ਼ਿਕਾਰ ਦਾ ਸੀ। ਦੂਜੇ ਮਾਮਲੇ ‘ਚ ਸਲਮਾਨ ‘ਤੇ ਘੋੜਾ ਫਾਰਮ ‘ਚ ਦੋ ਹਿਰਨਾਂ ਦੇ ਸ਼ਿਕਾਰ ਦੇ ਇਲਜ਼ਾਮ ਲੱਗੇ ਸਨ। ਇਹ ਮਾਮਲਾ 28-29 ਸਤੰਬਰ 1998 ਦਾ ਸੀ।
ਸਲਮਾਨ ਖਾਨ ਨੂੰ ਸਾਲ 2006 ‘ਚ 2 ਵੱਖ-ਵੱਖ ਕੇਸਾਂ ‘ਚ ਹੇਠਲੀ ਅਦਾਲਤ ਨੇ ਪੰਜ ਸਾਲ ਤੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਤੁਹਾਨੂੰ ਦੱਸਦੇ ਹਾਂ 18 ਸਾਲ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਕੀ-ਕੀ ਹੋਇਆ। 1998 ‘ਚ ਫਿਲਮ ‘ਹਮ ਸਾਥ ਸਾਥ ਹੈਂ ਦੀ ਸ਼ੂਟਿੰਗ ਦੌਰਾਨ ਸਲਮਾਨ ਤੇ ਉਸਦੇ ਸਾਥੀ ਕਲਾਕਾਰਾਂ ‘ਤੇ ਤਿੰਨ ਹਿਰਨਾਂ ਦੇ ਸ਼ਿਕਾਰ ਦੇ ਇਲਜਾ਼ਮ ਲੱਗੇ ਸਨ।
ਇਸ ਤੋਂ ਪਹਿਲਾਂ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਸ਼ੈਸ਼ਨਜ਼ ਕੋਰਟ ਨੇ ਆਪਣਾ ਫੈਸਲਾ ਸੁਣਾਉਂਦਿਆਂ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਖਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ। ਇਸ ‘ਤੇ ਉਨ੍ਹਾਂ ਸ਼ੈਸ਼ਨਜ਼ ਕੋਰਟ ਦੇ ਫੈਸਲੇ ਨੂੰ ਹਾਈਕੋਰਟ ‘ਚ ਚਣੌਤੀ ਦਿੱਤੀ ਸੀ। ਅਜਿਹੇ ‘ਚ ਸਲਮਾਨ ਖਾਨ ਹੁਣ ਜੇਲ੍ਹ ਨਹੀਂ ਜਾਣਗੇ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵੱਡੀ ਰਾਹਤ ਮਿਲੀ ਹੈ। ਜੋਧਪੁਰ ਹਾਈਕੋਰਟ ਨੇ ਚਿੰਕਾਰਾ ਸ਼ਿਕਾਰ ਮਾਮਲੇ ‘ਚ ਖਾਨ ਨੂੰ ਬਰੀ ਕਰ ਦਿੱਤਾ ਹੈ। ਹਾਈਕੋਰਟ ਨੇ ਇਸ ਨਾਲ ਜੁੜੇ 2 ਵੱਖ-ਵੱਖ ਮਾਮਲਿਆਂ ‘ਤੇ ਇਹ ਫੈਸਲਾ ਸੁਣਾਇਆ ਹੈ।
- - - - - - - - - Advertisement - - - - - - - - -