ਸੁਡਾਨ 'ਚੋਂ ਭਾਰਤੀਆਂ ਨੂੰ ਏਅਰਲਿਫਟ ਕਰਨ ਲਈ 'ਅਪ੍ਰੇਸ਼ਨ ਸੰਕਟਮੋਚਨ'
ਵਿਦੇਸ਼ ਮੰਤਰੀ ਨੇ ਉੱਥੇ ਫਸੇ ਲੋਕਾਂ ਦੇ ਰਿਸ਼ਤੇਦਾਰਾਂ ਵੱਲੋਂ ਟਵੀਟਰ ‘ਤੇ ਮਦਦ ਦੀ ਲਗਾਈ ਗੁਹਾਰ ਤੋਂ ਬਾਅਦ ਫਸੇ ਲੋਕਾਂ ਨੂੰ ਦੇਸ਼ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ।
ਸਥਾਨਕ ਦੂਤਾਵਾਸ ਕੋਲ ਵੀ ਅਜਿਹੇ ਲੋਕਾਂ ਵੱਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।
ਇਸ ਅਭਿਆਨ ਦੀ ਅਗਵਾਈ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਕਰ ਰਹੇ ਹਨ। ਇਸ ਮੁੱਦੇ ‘ਤੇ ਹੋਈ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਸਿੰਘ ਸੁਡਾਨ ਲਈ ਰਵਾਨਾ ਹੋ ਗਏ ਹਨ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਬਾਰੇ ਟਵੀਟ ਕਰ ਜਾਣਕਾਰੀ ਦਿੰਦਿਆਂ ਕਿਹਾ, “ਅਸੀਂ ਦੱਖਣੀ ਸੁਡਾਨ ਤੋਂ ਭਾਰਤੀਆਂ ਨੂੰ ਲਿਆਉਣ ਲਈ ਅਪ੍ਰੇਸ਼ਨ ਸੰਕਟਮੋਚਨ ਸ਼ੁਰੂ ਕਰਨ ਜਾ ਰਹੇ ਹਾਂ। ਮੇਰੇ ਸਹਿਯੋਗੀ ਨਰਲ ਵੀਕੇ ਸਿੰਘ ਇਸ ਅਭਿਆਨ ਦੀ ਅਗਵਾਈ ਕਰ ਰਹੇ ਹਨ।”
ਨਵੀਂ ਦਿੱਲੀ: ਦੱਖਣੀ ਸੁਡਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਨੇ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੇ ‘ਅਪ੍ਰੇਸ਼ਨ ਸੰਕਟਮੋਚਨ’ ਤਹਿਤ ਉਥੇ ਫਸੇ 500 ਭਾਰਤੀਆਂ ਨੂੰ ਲਿਆਂਦਾ ਜਾਣਾ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕਾਂ ਕੋਲ ਸਹੀ ਦਸਤਾਵੇਜ ਹੋਣਗੇ ਉਨ੍ਹਾਂ ਨੂੰ ਹੀ ਭਾਰਤ ਲਿਆਉਣ ਦੀ ਇਜਾਜ਼ਤ ਹੈ। ਸਭ ਤੋਂ ਪਹਿਲਾਂ ਬੱਚੇ ਅਤੇ ਔਰਤਾਂ ਨੂੰ ਲਿਆਂਦਾ ਜਾਏਗਾ। ਇਸ ਤੋਂ ਇਲਾਵਾ ਉਹ 5 ਕਿੱਲੋ ਤੱਕ ਭਾਰ ਵੀ ਆਪਣੇ ਨਾਲ ਕੈਬਿਨ ‘ਚ ਲਿਆ ਸਕਦੇ ਹਨ।
ਜਿਕਰਯੋਗ ਹੈ ਕਿ ਦੱਖਣੀ ਸੁਡਾਨ ਦੇ ਕਈ ਹਿੱਸਿਆਂ ‘ਚ ਬਾਗੀਆਂ ਤੇ ਫੌਜ ‘ਚ ਹਿੰਸਕ ਸੰਘਰਸ਼ ਚੱਲ ਰਿਹਾ ਹੈ। ਜੰਗ ਵਾਲੇ ਇਹਨਾਂ ਇਲਾਕਿਆਂ ‘ਚ ਭਾਰਤੀ ਵੀ ਫਸੇ ਹੋਏ ਹਨ।