ਹਿਲੇਰੀ ਦੀ ਬਿਮਾਰੀ 'ਤੇ ਸਵਾਲ, ਹਮਸ਼ਕਲ ਨੇ ਮਚਾਇਆ ਬਵਾਲ
#isHillaryalive ਦੇ ਨਾਲ ਇਹ ਸਭ ਸ਼ੇਅਰ ਕੀਤਾ ਜਾ ਰਿਹਾ ਹੈ। ਇੱਕ ਵਿਅਕਤੀ ਨੇ ਤਾਂ ਹਿਲੇਰੀ ਦੀਆਂ ਉਂਗਲਾਂ ਦੇ ਸਾਈਜ਼ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਔਰਤ ਨੱਕ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੀ ਹੈ।
ਇਸ ਘਟਨਾ ਤੋਂ ਬਾਅਦ ਹਿਲੇਰੀ ਨੂੰ ਧੀ ਚੇਲਸੀ ਦੇ ਅਪਾਰਟਮੈਂਟ ਬਾਹਰ ਦੇਖਿਆ ਗਿਆ। ਇੱਥੇ ਉਹ ਬਿਲਕੁਲ ਫਿੱਟ ਨਜ਼ਰ ਆ ਰਹੀ ਸੀ। ਇਸ ਤੋਂ ਬਾਅਦ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਈਆਂ ਤੇ ਬਹਿਸ ਸ਼ੁਰੂ ਹੋ ਗਈ ਕਿ ਘਰ ਦੇ ਬਾਹਰ ਨਜ਼ਰ ਆਉਣ ਵਾਲੀ ਹਿਲੇਰੀ ਨਕਲੀ ਹੈ।
ਹੁਣ ਨਵੀਆਂ ਤੇ ਪੁਰਾਣੀਆਂ ਤਸਵੀਰਾਂ ਨੂੰ ਕੰਪੇਅਰ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਲਿੰਟਨ ਹਮਸ਼ਕਲ ਦਾ ਸਹਾਰਾ ਲੈ ਰਹੀ ਹੈ।
ਲੋਕਾਂ ਮੁਤਾਬਕ, ਹਿਲੇਰੀ ਦੇ ਜਬਾੜੇ ਦੀਆਂ ਹੱਡੀਆਂ ਬਹੁਤ ਦਿਖ ਰਹੀਆਂ ਹਨ। ਗਲੇ ਦੀ ਸਕਿਨ ‘ਚ ਪਹਿਲਾਂ ਮੁਕਾਬਲੇ ਘੱਟ ਝੁਰੜੀਆਂ ਹਨ। ਪੇਟ ਵੀ ਘੱਟ ਨਜ਼ਰ ਆ ਰਿਹਾ ਹੈ। ਇਸ ਦੇ ਚੱਲਦੇ ਕੋਟ ਵੀ ਕੁਝ ਢਿੱਲਾ ਦਿਖ ਰਿਹਾ ਹੈ।
ਅਮਰੀਕਾ ‘ਚ ਰਾਸ਼ਟਰਪਤੀ ਚੋਣ ਲਈ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੇ ਬਿਮਾਰ ਹੋਣ ਕਾਰਨ ਕਈ ਸਵਾਲ ਉੱਠ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਮਾਰ ਹੋਣ ਮਗਰੋਂ ਹਿਲੇਰੀ ਆਪਣੀ ਹਮਸ਼ਕਲ ਦੀ ਵਰਤੋਂ ਕਰ ਰਹੀ ਹੈ। ਦਰਅਸਲ 9/11 ਦੀ ਬਰਸੀ ਮੌਕੇ ਹਿਲੇਰੀ ਬਿਮਾਰ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਚੈੱਕਅਪ ਲਈ ਲਿਜਾਇਆ ਗਿਆ ਸੀ।