10 ਬਿਹਤਰੀਨ ਸਮਾਰਟਫ਼ੋਨ ਜਿਨ੍ਹਾਂ ਦੀ ਕੀਮਤ 'ਚ ਹੋਈ 25,000 ਰੁਪਏ ਦੀ ਕਟੌਤੀ
ਵੀਵੋ ਵੀ9: 2,000 ਰੁਪਏ ਦੀ ਛੋਟ ਤੋਂ ਬਾਅਦ ਇਸ ਫ਼ੋਨ ਦੀ ਕੀਮਤ 16,900 ਰੁਪਏ ਹੋ ਗਈ ਹੈ।
ਸੈਮਸੰਗ ਗੈਲਕਸੀ ਨੋਟ 8: ਇਸ ਫ਼ੋਨ ਦੀ ਕੀਮਤ ਨੂੰ 12,000 ਰੁਪਏ ਘਟਾਇਆ ਗਿਆ ਹੈ। ਇਸ ਤੋਂ ਬਾਅਦ ਇਸ ਫ਼ੋਨ ਦੀ ਕੀਮਤ 55,900 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
Apple iPhone 6s ਪਲੱਸ: ਸਾਲ 2015 ਵਿੱਚ ਜਾਰੀ ਕੀਤੇ ਗਏ ਇਸ ਆਈਫ਼ੋਨ ਵਿੱਚ 17,340 ਰੁਪਏ ਦੀ ਕਟੌਤੀ ਕੀਤੀ ਗਈ ਹੈ।
Apple iPhone 6s: 32 ਜੀਬੀ ਵਾਲੇ Apple iPhone 6s ਦੀ ਕੀਮਤ ਵਿੱਚ 13,000 ਰੁਪਏ ਦੀ ਕਟੌਤੀ ਕੀਤੀ ਗਈ ਹੈ।
Apple iPhone 7: ਦੀ ਕੀਮਤ ਵਿੱਚ 12,470 ਰੁਪਏ ਦੀ ਕਟੌਤੀ ਕੀਤੀ ਗਈ ਹੈ। ਸਾਲ 2016 ਵਿੱਚ ਜਾਰੀ ਕੀਤੇ ਗਏ ਇਸ ਫ਼ੋਨ ਦੇ 32 ਜੀਬੀ ਵਾਲੇ ਵੇਰੀਐਂਟ ਦੀ ਕੀਮਤ 39,900 ਰੁਪਏ ਸੀ।
ਵੀਵੋ X 21: ਇਹ ਪਹਿਲਾ ਸਮਾਰਟਫ਼ੋਨ ਹੈ, ਜਿਸ ਵਿੱਚ ਪਹਿਲੀ ਵਾਰ ਇਨ ਡਿਸਪਲੇਅ ਫਿੰਗਰ ਪ੍ਰਿੰਟ ਸਕੈਨਰ ਆਇਆ ਸੀ। ਵੀਵੋ X 21 ਨੂੰ 35,990 ਰੁਪਏ ਵਿੱਚ ਜਾਰੀ ਕੀਤਾ ਗਿਆ ਸੀ, ਪਰ ਹੁਣ ਇਸ ਨੂੰ 31,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।
Apple iPhone X: ਇਸ ਫ਼ੋਨ ਦੀ ਸ਼ੁਰੂਆਤੀ ਕੀਮਤ 91,900 ਰੁਪਏ ਸੀ ਜਿਸ ਵਿੱਚ 3,490 ਰੁਪਏ ਦੀ ਕਟੌਤੀ ਕੀਤੀ ਗਈ ਹੈ। 64 ਜੀਬੀ ਵਾਲੇ ਆਈਫ਼ੋਨ X ਦੀ ਕੀਮਤ ਹੁਣ 91,900 ਰੁਪਏ ਹੈ।
ਸੈਮਸੰਗ ਗੈਲਕਸੀ S8 ਪਲੱਸ: 64,900 ਰੁਪਏ ਦੀ ਕੀਮਤ 'ਤੇ ਉਤਾਰੇ ਗਏ ਇਸ ਫ਼ੋਨ ਵਿੱਚ ਹੁਣ ਵੱਡੀ ਛੋਟ ਮਿਲ ਰਹੀ ਹੈ, ਜਿਸ ਤੋਂ ਬਾਅਦ ਇਸ ਫ਼ੋਨ ਦੀ ਕੀਮਤ 39,900 ਰੁਪਏ ਹੀ ਰਹਿ ਗਈ ਹੈ। ਫ਼ੋਨ ਦੀ ਖ਼ਾਸ ਗੱਲ ਇਨਫ਼ਿਨੀਟੀ ਡਿਸਪਲੇਅ ਹੈ।
ਨੋਕੀਆ 8 ਸਿਰੋਕੋ: ਇਸ ਸਮਾਰਟਫ਼ੋਨ ਨੂੰ 49,999 ਰੁਪਏ ਦੀ ਕੀਮਤ 'ਤੇ ਜਾਰੀ ਕੀਤਾ ਗਿਆ ਸੀ, ਪਰ ਹੁਣ ਇਸ 'ਤੇ 13,000 ਰੁਪਏ ਦੀ ਵਿਸ਼ੇਸ਼ ਛੋਟ ਮਿਲ ਰਹੀ ਹੈ। ਫ਼ੋਨ ਦੀ ਖ਼ਾਸ ਗੱਲ ਸਨੈਪਡ੍ਰੈਗਨ 835 ਪ੍ਰੋਸੈਸਰ ਅਤੇ ਛੇ ਜੀਬੀ ਰੈਮ ਤੇ 128 ਜੀਬੀ ਸਟੋਰੇਜ ਫ਼ੋਨ ਵਿੱਚ 12+12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਨਵਾਂ ਫ਼ੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰ ਇਹ ਲਿਸਟ ਜ਼ਰੂਰ ਜਾਂਚ ਲਵੋ। ਇਸ ਵਿੱਚ ਕਈ ਅਜਿਹੇ ਫਲੈਗਸ਼ਿਪ ਡਿਵਾਈਸ ਵੀ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ ਵਿੱਚ 25,000 ਰੁਪਏ ਤਕ ਦੀ ਕਟੌਤੀ ਕੀਤੀ ਗਈ ਹੈ। ਇਸ ਸੂਚੀ ਵਿੱਚ ਸੈਮਸੰਗ ਗੈਲਕਸੀ ਨੋਟ 8, ਗੈਲਕਸੀ ਐਸ 8 ਪਲੱਸ, ਐੱਪਲ ਆਈਫ਼ੋਨ X ਤੇ ਵੀਵੋ X21 ਵਰਗੇ ਸਮਾਰਟਫ਼ੋਨ ਸ਼ਾਮਲ ਹਨ।