ਦੁਨੀਆ ਦੇ 10 ਸਭ ਤੋਂ ਅਮੀਰ ਪਰਿਵਾਰ ਤੇ ਉਨ੍ਹਾਂ ਦੀ ਦੌਲਤ
ਬੋਹਰਿੰਗਰ ਵਾਨ ਬੌਮਬਾਚ ਪਰਿਵਾਰ: ਬੋਹਰਿੰਗਰ ਇੰਗਲਹਾਮ ਫਾਰਮਾ ਦਾ ਮਾਲਿਕ ਬੋਹਰਿੰਗਰ ਵਾਨ ਬੌਮਬਾਚ ਦੁਨੀਆਂ ਦਾ ਦਸਵਾਂ ਸਭ ਤੋਂ ਅਮੀਰ ਪਰਿਵਾਰ ਹੈ। ਇਸ ਪਰਿਵਾਰ ਕੋਲ ਲਗਪਗ 42 ਬਿਲੀਅਨ ਡਾਲਰ ਦੀ ਦੌਲਤ ਹੈ।
Download ABP Live App and Watch All Latest Videos
View In Appਮੈਕਮਿਲਨ ਪਰਿਵਾਰ: ਕਾਰਗਿਲ ਕਾਰੋਬਾਰ ਦੇ ਮਾਲਿਕ ਕਾਰਗਿਲ ਮੈਕਮਿਲਨ ਪਰਿਵਾਰ ਕੋਲ ਵੀ ਬੇਸ਼ੁਮਾਰ ਦੌਲਤ ਹੈ। ਇਹ ਪਰਿਵਾਰ 42 ਬਿਲੀਅਨ ਡਾਲਰ ਦਾ ਮਾਲਿਕ ਹੈ।
ਕੁਆਂਟ ਪਰਿਵਾਰ: ਦੁਨੀਆ ਦੀ ਮਸ਼ਹੂਰ ਕੰਪਨੀ ਬੀਐਮਡਬਲਯੂ ਦਾ ਮਾਲਿਕ ਕੁਆਂਟ ਪਰਿਵਾਰ ਵੀ ਇਸ ਸੂਚੀ 'ਚ ਸ਼ਾਮਿਲ ਹੈ। ਇਸ ਪਰਿਵਾਰ ਕੋਲ ਲਗਪਗ 43 ਬਿਲੀਅਨ ਡਾਲਰ ਦੀ ਦੌਲਤ ਹੈ।
ਅੰਬਾਨੀ ਪਰਿਵਾਰ: ਭਾਰਤ ਦੇ ਸਭ ਤੋਂ ਅਮੀਰ ਪਰਿਵਾਰ ਦੇ ਤੌਰ 'ਤੇ ਜਾਣਿਆ ਜਾਣ ਵਾਲਾ ਅੰਬਾਨੀ ਪਰਿਵਾਰ ਵੀ ਦੁਨੀਆ ਦੇ ਦਸ ਅਮੀਰ ਪਰਿਵਾਰਾਂ ਦੀ ਸੂਚੀ 'ਚ ਸ਼ਾਮਿਲ ਹੈ। ਅੰਬਾਨੀ ਪਰਿਵਾਰ ਕੋਲ ਕੁੱਲ 43 ਬਿਲੀਅਨ ਡਾਲਰ ਦੀ ਦੌਲਤ ਹੈ।
ਵਰਟ੍ਹਾਇਮਰ ਪਰਿਵਾਰ: ਚੈਨਲ ਦਾ ਕਾਰੋਬਾਰ ਕਰਨ ਵਾਲੇ ਇਸ ਪਰਿਵਾਰ ਨੂੰ ਵੀ ਦੁਨੀਆ ਦੇ ਸਭ ਤੋਂ ਅਮੀਰ ਪਰਿਵਾਰਾਂ 'ਚ ਥਾਂ ਮਿਲੀ ਹੈ। ਇਸ ਪਰਿਵਾਰ ਕੋਲ ਕੁੱਲ 46 ਬਿਲੀਅਨ ਡਾਲਰ ਦੀ ਜਮ੍ਹਾ ਪੂੰਜੀ ਹੈ।
ਡੁਮਾਜ ਪਰਿਵਾਰ: ਡੁਮਾਜ ਪਰਿਵਾਰ ਹੇਮੋਰਸ ਦਾ ਕਾਰੋਬਾਰ ਕਰਦਾ ਹੈ। ਇਸ ਜਰਮਨ ਕੰਪਨੀ ਦੇ ਮਾਲਕਾਂ ਕੋਲ ਲਗਪਗ 49 ਬਿਲੀਅਨ ਡਾਲਰ ਦਾ ਖਜ਼ਾਨਾ ਹੈ।
ਸਪਲਬਰਚ ਪਰਿਵਾਰ: ਵੇਨ ਡੈਮ ਡੀ ਸਪਲਬਰਚ ਪਰਿਵਾਰ 'ਏਬੀ ਇਨ ਬੇਵ' ਕੰਪਨੀ ਦਾ ਮਾਲਕ ਹੈ। ਬ੍ਰਾਜ਼ੀਲੀਅਨ ਪਰਿਵਾਰ ਦੀ ਲਗਪਗ 54 ਬਿਲੀਅਨ ਡਾਲਰ ਦੀ ਸੰਪੱਤੀ ਹੈ।
ਮਾਰਸ ਪਰਿਵਾਰ: ਦੁਨੀਆ ਦਾ ਤੀਜਾ ਸਭ ਤੋਂ ਅਮੀਰ ਪਰਿਵਾਰ ਵੀ ਅਮਰੀਕਾ ਦਾ ਹੀ ਹੈ। ਇਹ ਪਰਿਵਾਰ ਕਰੀਬ 90 ਬਿਲੀਅਨ ਡਾਲਰ ਦਾ ਮਾਲਿਕ ਹੈ।
ਕੋਚ ਪਰਿਵਾਰ: ਕੋਚ ਇੰਡਸਟਰੀ ਚਲਾਉਣ ਵਾਲਾ ਕੋਚ ਪਰਿਵਾਰ ਵੀ ਦੁਨੀਆ ਦੇ ਅਮੀਰ ਪਰਿਵਾਰਾਂ ਦੀ ਸੂਚੀ 'ਚ ਸ਼ਾਮਿਲ ਹੈ। ਇਨ੍ਹਾਂ ਦੀ ਕੁੱਲ ਸੰਪੱਤੀ 99 ਬਿਲੀਅਨ ਡਾਲਰ ਹੈ।
ਵਾਲਟਨ ਪਰਿਵਾਰ: ਦੁਨੀਆ ਦੀ ਮਸ਼ਹੂਰ ਕੰਪਨੀ ਵਾਲਮਾਰਟ ਦਾ ਮਸ਼ਹੂਰ ਕਾਰੋਬਾਰ ਅਮਰੀਕਾ ਦੇ ਵਾਲਟਨ ਪਰਿਵਾਰ ਦਾ ਹੈ। ਇਨ੍ਹਾਂ ਕੋਲ ਕੁੱਲ 152 ਬਿਲੀਅਨ ਡਾਲਰ ਦੀ ਜਾਇਦਾਦ ਹੈ।
- - - - - - - - - Advertisement - - - - - - - - -