✕
  • ਹੋਮ

ਘਰ ਦੇ ਕਲੇਸ਼ 'ਚ ਫਸੀ ਮਾਸੂਮ ਦੀ ਜ਼ਿੰਦਗੀ

ਏਬੀਪੀ ਸਾਂਝਾ   |  05 Feb 2017 12:03 PM (IST)
1

ਇਫਤਹਾਰ ਦਾ ਪਿਤਾ ਜੰਮੂ ਦਾ ਰਹਿਣਾ ਵਾਲਾ ਹੈ ਅਤੇ ਉਸ ਦੇ ਦੋਸ਼ ਹੈ ਕਿ ਉਸ ਨੇ ਆਪਣੀ ਪਤਨੀ ਝੂਠ ਬੋਲ ਕੇ ਆਪਣੇ ਪੁੱਤਰ ਨੂੰ ਭਾਰਤ ਲੈ ਕੇ ਆਇਆ ਹੈ।ਵੈਸੇ ਇਫਤਹਾਰ ਦਾ ਪਿਤਾ ਆਪਣੇ ਪੁੱਤਰ ਨੂੰ ਲੈ ਕੇ ਪਹਿਲਾਂ ਦੁਬਈ ਗਿਆ ਅਤੇ ਉੱਥੋਂ ਭਾਰਤ ਆਇਆ।

2

ਵੈਸੇ ਅਦਾਲਤ ਨੇ ਆਪਣਾ ਫ਼ੈਸਲਾ ਪਿਛਲੇ ਸਾਲ ਮਈ ਵਿੱਚ ਹੀ ਦੇ ਦਿੱਤਾ ਸੀ ਪਰ ਸਰਹੱਦ ਉੱਤੇ ਤਣਾਅ ਦੇ ਕਾਰਨ ਇਫਤਹਾਰ ਪਾਕਿਸਤਾਨ ਨਹੀਂ ਜਾ ਸਕਿਆ।

3

ਇਫਤਹਾਰ ਦਾ ਪਿਤਾ ਜ਼ਬਰਦਸਤੀ ਉਸ ਨੂੰ 2016 ਵਿੱਚ ਭਾਰਤ ਲੈ ਆਇਆ ਸੀ। ਮਾਂ ਨੇ ਇਸ ਸਬੰਧੀ ਭਾਰਤ ਦੀ ਅਦਾਲਤ ਵਿੱਚ ਪਟੀਸ਼ਨ ਪਾਈ ਜਿਸ ਤੋਂ ਬਾਅਦ ਇਫਤਹਾਰ ਨੂੰ ਉਸ ਦੀ ਮਾਂ ਕੋਲ਼ ਭੇਜ ਦਿੱਤਾ ਗਿਆ।

4

ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਪੰਜ ਸਾਲ ਦੇ ਮਾਸੂਮ ਨੂੰ ਲੈ ਕੇ ਵਾਹਗਾ ਸਰਹੱਦ ਉੱਤੇ ਪਹੁੰਚੇ ਅਤੇ ਪਾਕਿਸਤਾਨ ਅਧਿਕਾਰੀਆਂ ਦੇ ਹਵਾਲੇ ਕੀਤਾ। ਸਰਹੱਦ ਤੋਂ ਪਾਰ ਤੋਂ ਇਫਤਹਾਰ ਨੂੰ ਲੈਣ ਲਈ ਉਸ ਦੀ ਮਾਂ ਆਈ ਸੀ।

5

ਭਾਰਤ ਨੇ ਪੰਜ ਸਾਲ ਦੇ ਪਾਕਿਸਤਾਨੀ ਬੱਚੇ ਇਫਿਤਹਾਰ ਅਹਿਮਦ ਨੂੰ 11 ਮਹੀਨੇ ਬਾਅਦ ਉਸ ਦੀ ਮਾਂ ਨੂੰ ਸੌਂਪ ਦਿੱਤਾ ਹੈ।

6

ਇਸ ਸਬੰਧ ਵਿੱਚ ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨ ਅਬਦੁਲ ਬਾਸਿਤ ਨੇ ਟਵੀਟ ਰਾਹੀਂ ਭਾਰਤ ਸਰਕਾਰ ਦਾ ਸ਼ੁਕਰੀਆ ਕੀਤਾ।

  • ਹੋਮ
  • Photos
  • ਖ਼ਬਰਾਂ
  • ਘਰ ਦੇ ਕਲੇਸ਼ 'ਚ ਫਸੀ ਮਾਸੂਮ ਦੀ ਜ਼ਿੰਦਗੀ
About us | Advertisement| Privacy policy
© Copyright@2026.ABP Network Private Limited. All rights reserved.