11 ਸਾਲਾ ਬੱਚਾ ਬਣਿਆ ਗ੍ਰੈਜੂਏਟ, ਰਚਿਆ ਇਤਿਹਾਸ
ਜਿਸ ਉਮਰ 'ਚ ਬੱਚੇ ਸਕੂਲ 'ਚ ਪੜ੍ਹਾਈ ਲਈ ਜਾਂਦੇ ਹਨ, ਉਸ ਉਮਰ 'ਚ ਫਲੋਰੀਡਾ ਦੇ ਸੇਂਟ ਪੀਟਰਸਬਰਗ ਕਾਲਜ ਤੋਂ 11 ਸਾਲ ਦੇ ਵਿਲੀਅਮ ਮਾਇਲਸ ਨੇ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ ਹੈ। ਵਿਲੀਅਮ ਕਾਲਜ ਦੇ ਸਭ ਤੋਂ ਛੋਟੀ ਉਮਰ ਦੇ ਗ੍ਰੈਜੂਏਟ ਬਣ ਗਏ ਹਨ। ਅਗਲੇ ਮਹੀਨੇ ਉਹ ਯੂਐਸਐਫ ਨਾਲ ਜੁੜਨ ਜਾ ਰਹੇ ਹਨ ਜਿੱਥੇ ਉਹ ਅੱਗੇ ਦੀ ਪੜ੍ਹਾਈ ਕਰਨਗੇ। ਵਿਲੀਅਮ ਖਗੋਲ ਵਿਗਿਆਨੀ ਬਣਨਾ ਚਾਹੁੰਦੇ ਹਨ।
ਵਿਲੀਅਮ ਦੀ ਇਸ ਕਾਮਯਾਬੀ ਤੇ ਸੇਂਟ ਪੀਟਰਸਬਰਗ ਦੇ ਪ੍ਰੈਂਜ਼ੀਡੇਂਟ ਡਾ. ਤੋਜੁਨਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਵਿਲੀਅਮ ਦੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਹਨ।
ਵਿਲੀਅਮ ਦਾ ਮੰਨਣਾ ਹੈ ਕਿ ਸਾਰਿਆਂ ਨੂੰ ਰੱਬ ਨੇ ਕੋਈ ਨਾ ਕੋਈ ਤੋਹਫਾ ਜ਼ਰੂਰ ਦਿੱਤਾ ਹੈ। ਮੈਨੂੰ ਗਿਆਨ, ਵਿਗਿਆਨ ਤੇ ਇਤਿਹਾਸ ਤੋਹਫੇ 'ਚ ਮਿਲਿਆ। ਵਿਲੀਅਮ ਚਾਹੁੰਦੇ ਹਨ ਕਿ ਉਹ 18 ਸਾਲ ਦੀ ਉਮਰ 'ਚ ਡਾਕਟਰੇਟ ਪੂਰਾ ਕਰ ਲਵੇ। ਵਿਲੀਅਮ ਦੁਨੀਆ ਭਰ 'ਚ ਵਿਗਿਆਨ ਜ਼ਰੀਏ ਇਸ਼ਵਰ ਦਾ ਧਰਤੀ 'ਤੇ ਹੋਣਾ ਸਾਬਤ ਕਰਨਾ ਚਾਹੁੰਦੇ ਹਨ।
ਵਿਲੀਅਮ ਨੇ 9 ਸਾਲ ਦੀ ਉਮਰ 'ਚ ਹੀ ਕਾਲਜ 'ਚ ਦਾਖਲਾ ਲੈ ਲਿਆ ਸੀ। ਵਿਲੀਅਮ ਦੀ ਕਾਮਯਾਬੀ 'ਤੇ ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਬਹੁਤ ਸਮਾਰਟ ਹੈ। ਉਨ੍ਹਾਂ ਦੱਸਿਆ ਕਿ 2 ਸਾਲ ਦੀ ਉਮਰ 'ਚ ਵਿਲੀਅਮ ਨੇ ਮੈਥ 'ਚ ਨਿਪੁੰਨਤਾ ਹਾਸਲ ਕਰ ਲਈ ਸੀ ਤੇ 4 ਸਾਲ ਦੀ ਉਮਰ 'ਚ ਅਲਜ਼ਬਰਾ ਪੜ੍ਹ ਲਿਆ ਸੀ।
ਦੱਸ ਦੇਈਏ ਕਿ ਸੇਂਟ ਪੀਟਰਸਬਰਗ ਕਾਲਜ ਆਪਣੀ 137ਵੀਂ ਕਨਵੋਕੇਸ਼ਨ ਕਰ ਰਿਹਾ ਹੈ।