✕
  • ਹੋਮ

ਭੂਚਾਲ ਕਾਰਨ ਇਟਲੀ 'ਚ 159 ਲੋਕਾਂ ਦੀ ਮੌਤ

ਏਬੀਪੀ ਸਾਂਝਾ   |  25 Aug 2016 10:30 AM (IST)
1

2

3

4

5

6

7

ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨਵੀਂ ਦਿੱਲੀ ਵਿਚ ਕਿਹਾ ਕਿ ਇਟਲੀ ਦੇ ਭੂਚਾਲ ਵਿਚ ਕਿਸੇ ਭਾਰਤੀ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ। ਇਟਲੀ ਦੂਤਘਰ ਮੁਤਾਬਿਕ ਸਭ ਭਾਰਤੀ ਸੁਰੱਖਿਅਤ ਹਨ।Í

8

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਚਾਲ ਕਾਰਨ ਹੋਏ ਜਾਨ ਮਾਲ ਦੇ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਉਂਦਿਆਂ ਜ਼ਖ਼ਮੀ ਹੋਏ ਵਿਅਕਤੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।

9

27 ਵਿਅਕਤੀ ਐਕਯੂਮੋਲੀ ਅਤੇ ਐਮਟ੍ਰਾਈਸ ਸ਼ਹਿਰਾਂ ਦਰਮਿਆਨ ਆਏ ਝਟਕੇ ਦੌਰਾਨ ਮਾਰੇ ਗਏ। ਐਰਕੋਇਟਾ ਖੇਤਰ ਵਿਚ 10 ਵਿਅਕਤੀਆਂ ਦੀ ਜਾਨ ਗਈ। ਐਮਰਜੈਂਸੀ ਸੇਵਾਵਾਂ ਵੱਲੋਂ ਜਾਰੀ ਤਸਵੀਰਾਂ ਵਿਚ ਭੂਚਾਲ ਕਾਰਨ ਢਹਿ-ਢੇਰੀ ਹੋਏ ਮਕਾਨਾਂ ਦਾ ਮਲਬਾ ਦਿਖਾਇਆ ਗਿਆ। ਮਲਬੇ ਦੇ ਢੇਰ ਕੋਲ ਬੈਠੇ ਲੋਕ ਰਾਹਤ ਮੁਲਾਜ਼ਮਾਂ ਦੀ ਉਡੀਕ ਕਰ ਰਹੇ ਸਨ। ਵੱਡੀ ਗਿਣਤੀ ਵਿਚ ਮਕਾਨਾਂ ਦੀਆਂ ਕੰਧਾਂ ਵਿਚ ਤਰੇੜਾਂ ਵੀ ਆ ਗਈਆਂ।

10

ਰੋਮ ਤੋਂ ਮਿਲੀਆਂ ਖ਼ਬਰਾਂ ਮੁਤਾਬਿਕ ਭੂਚਾਲ ਆਉਣ ਸਮੇਂ ਲੋਕ ਸੁੱਤੇ ਹੋਏ ਸਨ, ਜਿਸ ਕਾਰਨ ਕਈਆਂ ਨੂੰ ਜਾਨ ਬਚਾਉਣ ਦਾ ਮੌਕਾ ਨਹੀਂ ਮਿਲਿਆ। ਭੂਚਾਲ ਮੁੱਖ ਤੌਰ 'ਤੇ ਰੋਮ ਤੋਂ 170 ਕਿੱਲੋਮੀਟਰ ਦੂਰ ਆਇਆ ਅਤੇ ਇਸ ਦਾ ਮੁੱਖ ਕੇਂਦਰ ਜ਼ਮੀਨ 'ਚ 10 ਕਿੱਲੋਮੀਟਰ ਹੇਠਾਂ ਵਲ ਸੀ। ਝਟਕੇ ਕਈ ਕਸਬਿਆਂ ਅਤੇ ਪਿੰਡਾਂ ਵਿਚ ਮਹਿਸੂਸ ਕੀਤੇ ਗਏ।

11

ਰੋਮ— ਇਟਲੀ ਦੇ ਕੇਂਦਰੀ ਪਹਾੜੀ ਇਲਾਕਿਆਂ ਦੇ ਕਈ ਸ਼ਹਿਰਾਂ ਵਿਚ ਬੁੱਧਵਾਰ ਤੜਕੇ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਘੱਟੋ-ਘੱਟ 159 ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.8 ਦੱਸੀ ਗਈ ਹੈ। ਵੱਡੀ ਗਿਣਤੀ ਵਿਚ ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ।

  • ਹੋਮ
  • Photos
  • ਖ਼ਬਰਾਂ
  • ਭੂਚਾਲ ਕਾਰਨ ਇਟਲੀ 'ਚ 159 ਲੋਕਾਂ ਦੀ ਮੌਤ
About us | Advertisement| Privacy policy
© Copyright@2026.ABP Network Private Limited. All rights reserved.