ਭਾਰਤ ਦੀਆਂ ਸਭ ਤੋਂ ਜ਼ਿਆਦਾ ਮਾਈਲੇਜ ਦੇਣ ਵਾਲੀਆਂ 6 ਗੱਡੀਆਂ
2. ਮਾਰੂਤੀ ਸਜ਼ੂਕੀ Celerio: ਮਾਰੂਤੀ ਸਜ਼ੂਕੀ ਸਿਲੈਰੀਓ ਨੂੰ ਸਭ ਤੋਂ ਪਹਿਲਾਂ ਪੈਟਰੋਲ ਇੰਜਨ ਨਾਲ ਲਾਂਚ ਕੀਤਾ ਗਿਆ ਸੀ। ਬਾਅਦ ‘ਚ ਕੰਪਨੀ ਨੇ ਇਸ ਕਾਰ ਨੂੰ ਡੀਜ਼ਲ ਵਰਜ਼ਨ ‘ਚ ਵੀ ਉਤਾਰਿਆ। ਮਾਰੂਤੀ ਸਜ਼ੂਕੀ ਸਿਲੈਰੀਓ ਦੇ ਡੀਜ਼ਲ ਵੈਰੀਐਂਟ ਦਾ ਮਾਈਲੇਜ 27.62 ਕਿਲੋਮੀਟਰ ਪ੍ਰਤੀ ਲੀਟਰ ਹੈ। ਇਹ ਭਾਰਤ ਦੀ ਦੂਸਰੀ ਸਭ ਤੋਂ ਜ਼ਿਆਗਾ ਮਾਈਲੇਜ ਦੇਣ ਵਾਲੀ ਕਾਰ ਹੈ। ਸਿਲੈਰੀਓ ਦੇ ਡੀਜ਼ਲ ਵੈਰੀਐਂਟ ‘ਚ ਏਐਮਟੀ ਦੀ ਸੁਵਿਧਾ ਨਹੀਂ ਦਿੱਤੀ ਗਈ। ਕਾਰ ਦਾ ਪੈਟਰੋਲ ਵੈਰੀਐਂਟ 23.1 ਕਿਲੋਮੀਟਰ ਪ੍ਰਤੀ ਲੀਟਰ ਮਾਈਲੇਜ ਦਿੰਦਾ ਹੈ।
ਮਾਰੂਤੀ ਸਜ਼ੂਕੀ Baleno: ਮਾਰੂਤੀ ਸਜ਼ੂਕੀ ਦੀ ਪ੍ਰੀਮੀਅਮ ਹੈੱਚਬੈਕ ਬਲੇਨੋ ਇਸ ਲਿਸਟ ‘ਚ ਤੀਜੇ ਨੰਬਰ ‘ਤੇ ਹੈ। ਕਾਰ ਦਾ ਡੀਜ਼ਲ ਇੰਜਨ 83 bhp ਦਾ ਪਾਵਰ ਤੇ 190Nm ਦਾ ਟਾਰਕ ਦਿੰਦੀ ਹੈ। ਇਹ ਗੱਡੀ 27.39 ਕਿਲੋਮੀਟਰ ਪ੍ਰਤੀ ਲੀਟਰ ਦਾ ਸ਼ਾਨਦਾਰ ਮਾਈਲੇਜ ਦਿੰਦੀ ਹੈ।
4. ਹੌਂਡਾ ਜੈਜ਼ ਡੀਜ਼ਲ: ਹੌਂਡਾ ਜੈਜ਼ ਬੀਤੇ ਸਾਲ ਹੀ ਦੁਬਾਰਾ ਭਾਰਤੀ ਬਾਜ਼ਾਰ ‘ਚ ਲਾਂਚ ਕੀਤੀ ਗਈ ਹੈ। ਹੌਂਡਾ ਜੈਜ਼ 1.5-ਲੀਟਰ i-DTEC ਡੀਜ਼ਲ ਤੇ 1.2-ਲੀਟਰ i-VTEC ਪੈਟਰੋਲ ਇੰਜਨ ਆਪਸ਼ਨ ਦੇ ਨਾਲ ਉਪਲਬਧ ਹੈ। ਕਾਰ ਦੇ ਡੀਜ਼ਲ ਇੰਜਨ ਵੈਰੀਐਂਟ ਨੂੰ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਹ 99 bhp ਦਾ ਪਾਵਰ ਤੇ 200Nm ਦਾ ਟਾਰਕ ਦਿੰਦਾ ਹੈ। ਹੌਂਡਾ ਜੈਜ਼ ਦਾ ਡੀਜ਼ਲ ਵੈਰੀਐਂਟ 27.3 ਕਿੱਲੋਮੀਟਰ ਪ੍ਰਤੀ ਲੀਟਰ ਦਾ ਮਾਈਲੇਜ ਦਿੰਦਾ ਹੈ।
5. ਟਾਟਾ ਟਿਆਗੋ : ਕਾਰ ‘ਚ ਲੱਗਾ ਡੀਜ਼ਲ ਇੰਜਨ 67 ਬੀਐਚਪੀ ਦਾ ਪਾਵਰ, 140Nm ਦਾ ਟਾਰਕ ਤੇ 27.28 ਕਿਲੋਮੀਟਰ ਦਾ ਸ਼ਾਨਦਾਰ ਮਾਈਲੇਜ ਦਿੰਦਾ ਹੈ। ਉਧਰ, ਕਾਰ ਦਾ ਪੈਟ੍ਰੋਲ ਇੰਜਨ ਦੀ ਮਾਈਲੇਜ 23.4 ਕਿੱਲੋਮੀਟਰ ਪ੍ਰਤੀ ਲੀਟਰ ਦੀ ਹੈ।
1. ਮਾਰੂਤੀ ਸਜ਼ੂਕੀ ਸਿਆਜ਼ (SHVS): ਮਾਰੂਤੀ ਸਜ਼ੂਕੀ ਸਿਆਜ਼ ਨੂੰ ਮਿਡ-ਸਾਈਜ਼ ਸੇਡਾਨ ਸੈਗਮੈਂਟ ‘ਚ ਲਾਂਚ ਕੀਤਾ ਗਿਆ ਸੀ। ਇਹ ਕਾਰ ਪੈਟਰੋਲ, ਡੀਜ਼ਲ ਇੰਜਨ ਤੋਂ ਇਲਾਵਾ ਡੀਜ਼ਲ ਹਾਈਬ੍ਰਿਡ ਵੈਰੀਐਂਟ ‘ਚ ਵੀ ਉਪਲਬਧ ਹੈ। ਮਾਰੂਤੀ ਸਜ਼ੂਕੀ ਸਿਆਜ਼ ਨੂੰ SHVS (Smart hybrid vehicle by Suzuki) ਤਕਨਾਲੌਜੀ ਨਾਲ ਲੈਸ ਕੀਤਾ ਗਿਆ ਹੈ। ਇਸ ਕਾਰ ‘ਚ ਇੰਟਰਗ੍ਰੇਟਿਡ ਸਟਾਰਟਰ ਜੈਨਰੇਟਰ, ਇੱਕ ਜ਼ਿਆਦਾ ਕਪੈਸਿਟੀ ਵਾਲੀ ਬੈਟਰੀ ਤੇ ਸਟਾਰਟ-ਅੱਪ ਤਕਨੀਕ ਲਾਈ ਗਈ ਹੈ। ਇਸ ਦੀ ਮਦਦ ਨਾਲ ਗੱਡੀ ਬਿਹਤਰੀਨ ਮਾਈਲੇਜ ਦਿੰਦੀ ਹੈ। ਐਸ.ਐਚ.ਵੀ.ਐਸ. ਤਕਨੀਕ ਨਾਲ ਲੈਸ ciaz 28.09 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਈਲੇਜ ਦਿੰਦੀ ਹੈ। ਫਿਲਹਾਲ ਮਾਈਲੇਜ ਦੇ ਮਾਮਲੇ ‘ਚ ਇਹ ਕਾਰ ਦੇਸ਼ ਦੀ ਨੰਬਰ ਇੱਕ ਕਾਰ ਬਣੀ ਹੋਈ ਹੈ।
6. ਰੈਨੋ ਕਵਿਡ: ਇਸ ਲਿਸਟ ‘ਚ ਰੈਨੋ ਦੀ ਬਜਟ ਕਾਰ ਕਵਿੱਡ ਦਾ ਵੀ ਨਾਂ ਹੈ। ਰੈਨੋ ਕਵਿਡ ‘ਚ 800ਸੀਸੀ ਦਾ ਪੈਟ੍ਰੋਲ ਇੰਜਨ ਲੱਗਾ ਹੈ। ਇਹ 53 bhp ਦਾ ਪਾਵਰ ਦਿੰਦਾ ਹੈ। ਜਲਦ ਹੀ ਇਹ ਕਾਰ 1.0-ਲੀਟਰ ਪੈਟਰੋਲ ਇੰਜਨ ਆਪਸ਼ਨ ਤੇ ਏਐਮਟੀ ਵਰਜ਼ਨ ‘ਚ ਵੀ ਲਾਂਚ ਹੋਣ ਵਾਲੀ ਹੈ। ਇਹ ਕਾਰ 25.17 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ।