ਭਿਆਨਕ ਹਾਦਸੇ 'ਚ 20 ਬੱਚਿਆਂ ਦੀ ਮੌਤ
ਹਾਦਸੇ ਵਿੱਚ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ।
ਮੌਕੇ ‘ਤੇ ਪ੍ਰਸ਼ਾਸਨ ਤੇ NDRF ਦੀਆਂ ਟੀਮਾਂ ਨੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਖ਼ਰਾਬ ਸੜਕ ਤੇ ਬੱਸ ਵਿੱਚ ਕੋਈ ਨੁਕਸ ਵੀ ਹਾਦਸੇ ਦਾ ਕਾਰਨ ਹੋ ਸਕਦੇ ਹਨ, ਜਿਨ੍ਹਾਂ ਬਾਰੇ ਬਾਅਦ ਵਿੱਚ ਪਤਾ ਲੱਗ ਸਕੇਗਾ।
ਬੱਸ ਸਕੂਲ ਤੋਂ ਬੱਚਿਆਂ ਨੂੰ ਘਰਾਂ ਤਕ ਛੱਡਣ ਜਾ ਰਹੀ ਸੀ ਤੇ ਮੁਢਲੀ ਜਾਂਚ ਵਿੱਚ ਬੱਸ ਚਾਲਕ ਕੰਟਰੋਲ ਗੁਆ ਬੈਠਾ।
ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ।
ਕਾਂਗੜਾ ਤੇ ਚੰਬਾ ਜ਼ਿਲ੍ਹਿਆਂ ਦੇ ਹੱਦ ‘ਤੇ ਪਿੰਡ ਗੁਰਚੇਲ ਕੋਲ ਵਜੀਰ ਰਾਮ ਪਠਾਨੀਆ ਮੈਮੋਰੀਅਲ ਸਕੂਲ ਦੀ ਬੱਸ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ।
ਜਾਣਕਾਰੀ ਮੁਤਾਬਕ ਬੱਸ ਵਿੱਚ 35-40 ਬੱਚੇ ਸਵਾਰ ਸੀ। ਹਾਦਸੇ ਵਿੱਚ 15-20 ਬੱਚੇ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਕਈ ਦੀ ਹਾਲਤ ਗੰਭੀਰ ਹੈ।
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਦੇ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ 20 ਬੱਚਿਆਂ ਤੇ ਚਾਲਕ ਦੀ ਮੌਤ ਹੋ ਜਾਣ ਦੀ ਖ਼ਬਰ ਹੈ।