63.94 ਲੱਖ ਰੁਪਏ ‘ਚ ਜੀਪ ਰੈਂਗਲਰ ਭਾਰਤ ‘ਚ ਲੌਂਚ, ਜਾਣੋ ਫੀਚਰਸ
ਨਵੀਂ ਜੀਪ ਰੈਂਗਲਰ ‘ਚ 2.0 ਲੀਟਰ ਦਾ ਟਰਬੋਚਾਰਜਡ 4-ਸਿਲੰਡਰ ਪੈਟਰੋਲ ਇੰਜ਼ਨ ਦਿੱਤਾ ਗਿਆ ਹੈ। ਇਹ ਇੰਜ਼ਨ 268 ਪੀਐਸ ਦੀ ਪਾਵਰ ਤੇ 400 ਐਨਐਮ ਦਾ ਟਾਰਕ ਜੈਨਰੇਟ ਕਰਦਾ ਹੈ। ਇਸ ਇੰਜ਼ਨ ਨੂੰ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
ਸੇਫਟੀ ਦੇ ਲਿਹਾਜ਼ ‘ਚ ਇਸ ‘ਚ 8 ਏਅਰਬੈਗ, ਐਂਟੀ ਲੌਕ ਬ੍ਰੇਕਿੰਗ ਸਿਸਟਮ ਨਾਲ ਇਲੈਕਟ੍ਰੋਨਿਕ ਬ੍ਰੇਕਫੋਰਸ, ਡਿਸਟ੍ਰੀਬਿਊਸ਼ਨ, ਫਰੰਟ ਤੇ ਰਿਅਰ ਪਾਰਕਿੰਗ ਸੈਂਸਰ, ਰਿਅਰ ਵਿਊ ਕੈਮਰਾ, ਇਲੈਕਟ੍ਰੋਨਿਕ ਸਟੇਬਿਲਟੀ ਪ੍ਰੋਗ੍ਰਾਮ, ਰੋਲ ਮਿਟੀਗੇਸ਼ਨ ਕੰਟ੍ਰੋਲ ਤੇ ਟ੍ਰੈਕਸ਼ਨ ਕੰਟ੍ਰੋਲ ਜਿਹੇ ਫੀਚਰਸ ਦਿੱਤੇ ਗਏ ਹਨ।
ਇਸ ਦੇ ਕੈਬਿਨ ‘ਚ ਵੱਡੇ ਬਦਲਾਅ ਕੀਤੇ ਹਨ ਜਿਸ ‘ਚ ਆਕ੍ਰਸ਼ਿਕ ਡਿਜ਼ਾਇਨ ਵਾਲਾ ਨਵਾਂ ਡੈਸ਼ਬੋਰਡ, ਆਟੋ ਕਾਰ ਪਲੇਅ, ਟੱਚਸਕਰੀਨ ਇੰਫੋਟੈਨਮੈਂਟ ਸਿਸਟਮ, 7 ਇੰਚ ਦੀ ਮਲਟੀ ਇੰਫਾਰਮੇਸ਼ਨ ਡਿਸਪਲੇ ਨਾਲ ਨਵਾਂ ਇੰਸਟਰੂਮੈਂਟ ਕਲਸਟਰ ਦਿੱਤਾ ਗਿਆ ਹੈ।
ਕਾਰ ਦੇ ਐਕਸਟੀਰੀਅਰ ‘ਚ ਵੀ ਬਦਲਾਅ ਕੀਤੇ ਗਏ ਹਨ। ਇਸ ‘ਚ ਪਹਿਲਾਂ ਦੀ ਤਰ੍ਹਾਂ ਰਾਉਂਡ ਐਲਈਡੀ ਹੈਡਲੈਂਪ, ਡੇਅ ਟਾਈਮ ਰਨਿੰਗ ਲੈਂਪ ਨਾਲ 18 ਇੰਚ ਦੇ ਨਵੇਂ ਅਲਾਏ ਵਹੀਲ, ਚੌੜਾ ਸਟੀਲ ਬੰਪਰ, ਨਵੀਂ ਐਲਈਡੀ ਟੇਲਲੈਂਪ ਤੇ ਅਪਡੇਟ ਰਿਅਰ ਬੰਪਰ ਦਿੱਤਾ ਗਿਆ ਹੈ।
ਇਸ ਦੇ ਸਾਈਜ਼ ‘ਚ ਵੀ ਪਹਿਲਾਂ ਤੋਂ ਜ਼ਿਆਦਾ ਵਾਧਾ ਕੀਤਾ ਗਿਆ ਹੈ, ਪਰ ਇਸ ਦੇ ਵਜ਼ਨ ‘ਚ ਕਮੀ ਕੀਤੀ ਗਈ ਹੈ।
ਜੀਪ ਨੇ 2019 ‘ਚ ਰੈਂਗਲਰ ਦੀ ਸਟਾਈਲਿੰਗ ‘ਚ ਕਈ ਬਦਲਾਅ ਕੀਤੇ ਹਨ। ਇਹ ਪਹਿਲਾਂ ਤੋਂ ਬਿਹਤਰ ਡਿਜ਼ਾਇਨ ਤੇ ਜ਼ਿਆਦਾ ਦਮਦਾਰ ਆਫ਼ ਰੋਡਿੰਗ ਕਪੈਸਟੀ ਨਾਲ ਪੇਸ਼ ਕੀਤੀ ਗਈ ਹੈ।
ਜੀਪ ਨੇ ਰੈਂਗਲਰ ਐਸਯੂਵੀ ਦੇ ਚੌਥੇ-ਜਨਰੇਸ਼ਨ ਵਰਜ਼ਨ ਨੂੰ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 63.94 ਲੱਖ ਰੁਪਏ ਐਕਸ ਸ਼ੋਅ-ਰੂਮ ਰੱਖੀ ਹੈ। ਇਸ ਤੋਂ ਪਹਿਲਾਂ ਇਹ ਇੱਕ ਹੀ ਵੈਰੀਅੰਟ ‘ਚ ਉਪਲਬਧ ਹੋਵੇਗੀ।