ਮਰਸਡੀਜ਼ ਨੇ ਭਾਰਤ 'ਚ ਉਤਾਰੀ ਸੀ-43, ਕੀਮਤ 75 ਲੱਖ, ਔਡੀ ਐਸ-5 ਨਾਲ ਟੱਕਰ
ਸੁਰੱਖਿਆ ਦੇ ਲਈ ਇਸ ‘ਚ ਸੱਤ ਏਅਰਬੈਗ, ਅਡਪਟਿਵ ਬ੍ਰੇਕਿੰਗ, ਅਟੇਂਸ਼ਨ ਸਿਸਟਮ ਤੇ ਐਕਟਿਵ ਪੈਕਿੰਗ ਅਸਿਸਟ ਜਿਹੇ ਫੀਚਰ ਦਿੱਤੇ ਗਏ ਹਨ।
ਕਾਰ ‘ਚ 10.25 ਇੰਚ ਦਾ ਇੰਫੋਟੇਨਮੈਂਟ ਸਿਸਟਮ, ਪੈਨਾਰੋਮਿਕ ਸਨਰੂਫ, ਮਲਟੀ-ਬੀਮ ਐਲਈਡੀ ਹੈਡਲੈਂਪ ਤੇ ਡਿਊਲ-ਜੋਨ ਕਲਾਈਮੇਟ ਕੰਟ੍ਰੋਲ ਜਿਹੇ ਫੀਚਰ ਹਨ।
ਸੀ-43 ਦੇ ਕੇਬਿਨ ਦਾ ਲੇਆਊਟ ਸੀ-ਕਲਾਸ ਫੇਸਲਿਫਟ ਨਾਲ ਮਿਲਦਾ-ਜੁਲਦਾ ਹੈ। ਇਸ ‘ਚ ਮਰਸਡੀਜ਼ ਦਾ ਨਵਾਂ ਸਟੀਅਰਿੰਗ ਵਹੀਲ, ਟੱਚ-ਸੈਂਸੀਟਿਵ ਕੰਟ੍ਰੋਲ ਦੇ ਨਾਲ ਦਿੱਤਾ ਗਿਆ ਹੈ।
ਸਾਈਡ ਵਾਲੇ ਹਿੱਸੇ ‘ਚ ਸਪੌਰਟੀ ਸਕਰਟ ਦਿੱਤੀ ਗਈ ਹੈ। ਪਿੱਛੇ ਵਾਲੀ ਸਾਈਡ ਡਿਫਿਊਜ਼ਰ ਤੇ ਚਾਰ ਐਗਜ਼ਿਟਸ ਪਾਈਪ ਦਿੱਤੇ ਗਏ ਹਨ। ਕਾਰ ਦੇ ਟੇਲਲੈਂਪ ਤੋਂ ਲੈ ਕੇ ਬੰਪਰ ਤਕ ਦਾ ਲੇਆਊਟ ਸਭ ਨੂੰ ਪਸੰਦ ਆਉਣ ਵਾਲਾ ਹੈ।
ਕੰਪਨੀ ਦਾ ਦਾਅਵਾ ਹੈ ਕਿ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਪਾਉਣ ‘ਚ ਇਸ ਨੂੰ 4.7 ਸੈਕਿੰਡ ਦਾ ਸਮਾਂ ਲੱਗੇਗਾ। ਇਹ ਦੋ ਦਰਵਾਜ਼ਿਆਂ ਵਾਲੀ ਕੂਪੇ ਕਾਰ ਹੈ। ਇਸ ਦਾ ਡਿਜ਼ਾਇਨ ਕਾਫੀ ਸ਼ਾਨਦਾਰ ਤੇ ਦਮਦਾਰ ਹੈ। ਇਸ ‘ਚ ਅੱਗੇ ਵਾਲੀ ਸਾਈਡ ਸਪੋਰਟੀ ਬੰਪਰ ਤੇ ਏਐਮਜੀ ਗ੍ਰਿਲ ਦਿੱਤੀ ਗਈ ਹੈ।
ਮਰਸਡੀਜ਼-ਏਐਮਜੀ ਸੀ-43 ਵਿੱਚ 3.0 ਲੀਟਰ, ਟਵਿਨ-ਟਰਬੋ, ਵੀ6 ਇੰਜਨ ਲੱਗਿਆ ਹੈ ਜੋ 390ਪੀਐਸ ਦੀ ਪਾਵਰ ਤੇ 520 ਐਨਐਮ ਦਾ ਟਾਰਕ ਦਿੰਦਾ ਹੈ। ਇਸ ਇੰਜਨ 9-ਸਪੀਡ ਏਐਮਟੀ ਸਪੀਡ ਸ਼ਿਫਟ ਗਿਅਰਬਾਕਸ ਨਾਲ ਜੁੜਿਆ ਹੈ ਜੋ ਸਭ ਟਾਇਰਾਂ ਨੂੰ ਪਾਵਰ ਸਪਲਾਈ ਕਰਦਾ ਹੈ।
ਮਰਸਡੀਜ਼-ਏਐਮਜੀ ਨੇ ਸੀ-43 ਨੂੰ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਇਸ ਦੀ ਕੀਮਤ 75 ਲੱਖ ਰੁਪਏ (ਐਕਸ ਸ਼ੋਅਰੂਮ) ਰੱਖੀ ਗਈ ਹੈ। ਕੰਪਨੀ ਦੀ ਇਸ ਗੱਡੀ ਦਾ ਮੁਕਾਬਲਾ ਔਡੀ ਐਸ-5 ਨਾਲ ਹੈ।