✕
  • ਹੋਮ

ਭਾਰਤ 'ਚ ਲਾਂਚ ਹੋਈ Tata Altroz iTurbo, ਜਾਣੋ ਕੀਮਤ ਅਤੇ ਫੀਚਰਸ

ਏਬੀਪੀ ਸਾਂਝਾ   |  23 Jan 2021 05:53 PM (IST)
1

ਭਾਰਤ 'ਚ ਲਾਂਚ ਹੋਈ Tata Altroz iTurbo, ਜਾਣੋ ਕੀਮਤ ਅਤੇ ਫੀਚਰਸ

2

ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਿਰਫ 11.9 ਸੈਕਿੰਡ ਵਿਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੱਕ ਜਾਣ ਦੇ ਸਮਰੱਥ ਹੈ। ਇਸ ਦੇ ਨਾਲ ਹੀ ਨਵੇਂ ਵੇਰੀਐਂਟ 'ਚ 18.13 ਕਿਮੀ ਪ੍ਰਤੀ ਲੀਟਰ ਦਾ ਮਾਈਲੇਜ ਮਿਲੇਗਾ।

3

ਇੰਜਣ ਅਤੇ ਪਾਵਰ: - Altroz iTurbo ਵਿੱਚ 1.2-ਲੀਟਰ 3-ਸਿਲੰਡਰ ਟਰਬੋਚਾਰਜਡ ਪੈਟਰੋਲ ਇੰਜਨ ਹੈ। iTurbo ਇੱਕ ਨਵਾਂ ਵੇਰੀਐਂਟ ਹੈ। ਇਹ ਇੰਜਨ 5,500 ਆਰਪੀਐਮ 'ਤੇ 108 bhp ਦੀ ਵੱਧ ਤੋਂ ਵੱਧ ਪਾਵਰ ਅਤੇ 1,500-5,500 'ਤੇ 140 nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਵਿੱਚ 5-ਸਪੀਡ ਗੀਅਰਬਾਕਸ ਸਟੈਂਡਰਡ ਦਿੱਤਾ ਗਿਆ ਹੈ।

4

ਕੀਮਤ: - ਇਸ ਕਾਰ ਦੇ ਬੇਸ ਮਾਡਲ XT ਟ੍ਰਿਮ ਦੀ ਕੀਮਤ 7.73 ਲੱਖ ਰੁਪਏ ਹੈ (ਐਕਸ-ਸ਼ੋਅਰੂਮ, ਟਾਟਾ ਅਲਟ੍ਰੋਜ਼ ਆਈਟੁਰੋ ਦਿੱਲੀ) ਰੱਖੀਆ ਗਿਆ ਹੈ। ਇਸ ਦੇ ਨਾਲ ਹੀ ਇਸ ਦੇ ਮਿਡ ਪਲੇਟਡ XZ ਟ੍ਰਿਮ ਦੀ ਕੀਮਤ 8.45 ਲੱਖ ਰੁਪਏ (ਐਕਸ-ਸ਼ੋਅਰੂਮ), ਜਦੋਂ ਕਿ ਇਸਦੇ ਟਾਪ ਮਾਡਲ XZ+ ਟ੍ਰਿਮ ਦੀ ਕੀਮਤ 8.85 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਤੱਕ ਹੈ। iTurbo ਟ੍ਰਿਮਸ ਨਿਯਮਤ ਪੈਟਰੋਲ ਵੇਰੀਐਂਟ ਨਾਲੋਂ 60,000 ਰੁਪਏ ਮਹਿੰਗੀ ਹੈ।

5

ਦੱਸ ਦੇਈਏ ਕਿ ਇਸ ਕਾਰ ਨੂੰ ਜਨਵਰੀ 2020 ਵਿੱਚ ਕੰਪਨੀ ਨੇ ਲਾਂਚ ਕੀਤਾ ਸੀ। ਜਿਸ ਨੂੰ ਗਾਹਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ। ਇੱਕ ਸਾਲ ਵਿੱਚ ਕੰਪਨੀ ਨੇ 50,000 ਤੋਂ ਵੱਧ ਅਲਟ੍ਰੋਜ ਕਾਰਾਂ ਵੇਚੀਆਂ। ਇਸ ਕਾਰ ਨੂੰ ਗਲੋਬਲ ਐਨਸੀਏਪੀ ਵਿੱਚ 5 ਸਟਾਰ ਸੇਫਟੀ ਰੇਟਿੰਗ ਮਿਲੀ ਹੈ।

6

ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਟਾਟਾ ਮੋਟਰਜ਼ ਨੇ ਸ਼ਨੀਵਾਰ ਨੂੰ ਆਪਣੀ ਪ੍ਰੀਮੀਅਮ ਹੈਚਬੈਕ ਕਾਰ Altroz ਦਾ iTurbo ਮਾਡਲ ਲਾਂਚ ਕੀਤਾ ਹੈ। ਫਿਲਹਾਲ ਕੰਪਨੀ ਨੇ ਇਸ ਕਾਰ ਨੂੰ ਇੰਟ੍ਰੋਡਕਟ੍ਰੀ ਪ੍ਰਾਈਸ ਨਾਲ ਪੇਸ਼ ਕੀਤਾ ਹੈ। ਯਾਨੀ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਕੀਮਤਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • ਭਾਰਤ 'ਚ ਲਾਂਚ ਹੋਈ Tata Altroz iTurbo, ਜਾਣੋ ਕੀਮਤ ਅਤੇ ਫੀਚਰਸ
About us | Advertisement| Privacy policy
© Copyright@2026.ABP Network Private Limited. All rights reserved.