25 ਸਿੱਖ ਸ਼ਰਧਾਲੂ ਨੇ ਪਾਈ ਕੋਰੋਨਾ 'ਤੇ ਫਤਹਿ, ਸਿਹਤਯਾਬ ਹੋ ਪਰਤੇ ਘਰ
ਏਬੀਪੀ ਸਾਂਝਾ | 12 May 2020 05:59 PM (IST)
1
2
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਸਾਰੇ ਸ਼ਰਧਾਲੂ 28 ਅਪ੍ਰੈਲ ਨੂੰ ਨਾਂਦੇੜ ਤੋਂ ਆਏ ਸਨ ਤੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ਉਤੇ ਇਕਾਂਤਵਾਸ ਕੀਤਾ ਗਿਆ ਸੀ। ਫਿਰ ਟੈਸਟ ਲੈਣ ਮਗਰੋਂ ਜਿਨ੍ਹਾਂ ਸ਼ਰਧਾਲੂਆਂ ਦੇ ਟੈਸਟ ਪੌਜ਼ੇਟਿਵ ਆਏ ਸਨ, ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
3
ਇਨ੍ਹਾਂ ਸ਼ਰਧਾਲੂਆਂ ਦੇ ਲਗਾਤਾਰ ਦੋ ਕੋਰੋਨਾ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਅੱਜ ਇਨ੍ਹਾਂ ਸ਼ਰਧਾਲੂਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਸ਼ਰਧਾਲੂਆਂ ਵਿੱਚ ਬੱਚੇ, ਜਵਾਨ, ਬੁਜ਼ਰਗ ਤੇ ਔਰਤਾਂ ਸ਼ਾਮਲ ਹਨ।
4
ਇਨ੍ਹਾਂ ਸ਼ਰਧਾਲੂਆਂ ਨੂੰ ਵੇਖ ਕਿ ਹਸਪਤਾਲ ਵਿੱਚ ਦਾਖਲ ਦੂਜੇ ਮਰੀਜ਼ਾਂ ਵਿੱਚ ਵੀ ਹੌਂਸਲਾ ਪਰਤ ਆਇਆ ਹੈ।
5
ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਵਿੱਚ 25 ਸ਼ਰਧਾਲੂ ਕੋਰੋਨਾ ਖਿਲਾਫ ਜੰਗ ਲੜ ਸਿਹਤਯਾਬ ਹੋ ਚੁੱਕੇ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚੋਂ ਅੱਜ ਛੁੱਟੀ ਦੇ ਦਿੱਤੀ ਗਈ।