ਭਾਰਤੀ ਹਵਾਈ ਅੱਡਿਆਂ ਨੂੰ ਵੱਡਾ ਖਤਰਾ !

ਪਹਿਲੀ ਵਾਰ ਸਰਕਾਰ ਨੇ ਸੀਆਈਐਸਐਫ ਨੂੰ ਸੁਰੱਖਿਆ ਵਿੱਚ ਹੋਰ ਵਾਧਾ ਕਰਨ ਲਈ ਆਖਿਆ ਹੈ। ਨਵਾਂ ਸੁਰੱਖਿਆ ਨਿਯਮ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਹਵਾਈ ਅੱਡੇ ਸਭ ਤੋਂ ਸੁਰੱਖਿਆ ਹੋਵੇਗਾ।
। ਨਵੀਂ ਯੋਜਨਾ ਦੇ ਤਹਿਤ ਹਵਾਈ ਅੱਡਿਆਂ ਉੱਤੇ ਸਮਾਰਟ ਸੀਸੀਟੀਵੀ ਕੈਮਰਿਆਂ ਦੇ ਨਾਲ-ਨਾਲ ਹਥਿਆਰਾਂ ਨਾਲ ਲੈਸ ਵਹੀਕਲਾਂ ਦੀ ਤਾਇਨਾਤੀ ਤੇ ਪ੍ਰੋਟੈਕਸ਼ਨ ਲਈ ਫੈਂਸਿੰਗ ਕੀਤੀ ਜਾਵੇਗੀ।
ਦੇਸ਼ ਵਿੱਚ ਦਹਿਸ਼ਤਗਰਦ ਹਮਲੇ ਦੇ ਮੱਦੇਨਜ਼ਰ 59 ਹਵਾਈ ਅੱਡਿਆਂ ਉੱਤੇ ਸੁਰੱਖਿਆ ਪਹਿਲਾਂ ਦੇ ਮੁਕਾਬਲੇ ਹੋਰ ਕਰੜੀ ਕਰਨ ਦੀ ਨੀਤੀ ਬਣਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਉੱਤੇ ਹਥਿਆਰ ਬੰਦ ਵਹੀਕਲ ਵੀ ਹੋਣਗੇ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਇਸ ਤੋਂ ਇਲਾਵਾ ਮੁੰਬਈ, ਦਿੱਲੀ, ਬੰਗਲੂਰ ਵਰਗੇ ਵੱਡੇ ਹਵਾਈ ਅੱਡਿਆਂ ਉੱਤੇ ਸ਼ੱਕੀਆਂ ਦੀ ਹਰਕਤਾਂ ਨੂੰ ਰੋਕਣ ਲਈ ਫੈਂਸਿੰਗ ਲਗਾਉਣ ਦੀ ਵੀ ਨੀਤੀ ਹੈ।
ਇਸ ਤੋਂ ਇਲਾਵਾ ਹਵਾਈ ਅੱਡੇ ਦੇ ਹਰ ਕੋਨੇ ਉੱਤੇ ਕੈਮਰੇ ਦੀ ਅੱਖ ਹੋਵੇਗੀ।
ਸੀਆਈਐਸਐਫ ਦੇ ਅਫ਼ਸਰਾਂ ਨੇ ਸ਼ਹਿਰੀ ਹਵਾਬਾਜ਼ੀ ਅਧਿਕਾਰੀਆਂ ਨਾਲ ਮਿਲ ਕੇ ਸੁਰੱਖਿਆ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵਾਂ ਸੁਰੱਖਿਆ ਨਿਯਮ ਅਗਲੇ ਕੁਝ ਮਹੀਨਿਆਂ ਵਿੱਚ ਹੀ ਲਾਗੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਨਵੇਂ ਨਿਯਮ ਅਨੁਸਾਰ ਸੀਸੀਟੀਵੀ ਕੈਮਰੇ ਕੇਵਲ ਚੈਕਿੰਗ ਤੇ ਸੁਰੱਖਿਆ ਦੇ ਕੰਮ ਨਹੀਂ ਆਉਣਗੇ ਸਗੋਂ ਟਰਮੀਨਲ ਇਲਾਕੇ ਤੋਂ ਇਲਾਵਾ ਏਅਰ ਕਰਾਫ਼ਟ ਤੱਕ ਨਜ਼ਰ ਰੱਖਣਗੇ।