ਬਿਜਲੀ ਕਰਮਚਾਰੀਆਂ ਦੀ ਅਣਗਹਿਲੀ ਦੇ ਸੇਕ ਕਿਸਾਨਾਂ ਨੂੰ

ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚੀਆਂ ਅਤੇ ਅੱਗ ਉੱਤੇ ਕਾਬੂ ਪਾਇਆ। ਦੂਜੇ ਪਾਸੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਫਾਇਰ ਬ੍ਰਿਗੇਡ ਦੀ ਗੱਡੀ ਬਹੁਤ ਦੇਰੀ ਨਾਲ ਆਈ ਜਿਸ ਕਾਰਨ ਅੱਗ ਉੱਤੇ ਕਾਬੂ ਪਾਉਣ ਵਿੱਚ ਦੇਰੀ ਹੋਈ। ਅੱਗ ਦਾ ਪਤਾ ਲੱਗਣ ਤੋਂ ਬਾਅਦ ਅੰਮ੍ਰਿਤਸਰ ਤਾਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਦੁੱਖ ਵੰਡਾਇਆ।
ਘਟਨਾ ਰਾਤ ਨੂੰ ਸਾਢੇ ਦਸ ਵਜੇ ਦੇ ਕਰੀਬ ਵਾਪਰੀ ਜਦੋਂ ਤੇਜ਼ ਹਵਾਵਾਂ ਕਾਰਨ ਜਸਤਰਵਾਲ ਪਿੰਡ ਦੇ ਬਿਜਲੀ ਘਰ ਦੇ ਟਰਾਂਸਫ਼ਾਰਮਰ ਵਿਚੋਂ ਨਿਕਲੀ ਚੰਗਿਆੜੀ ਨਾਲ ਫ਼ਸਲ ਨੂੰ ਅੱਗ ਲੱਗ ਜੋ ਦੂਜੇ ਪਿੰਡਾਂ ਤੱਕ ਵੀ ਫੈਲਦੀ ਗਈ।
ਅੱਗ ਨੇ ਪਿੰਡ ਜੋਸਨ, ਧਾਰੀਵਾਲ, ਸਲੇਮਪੁਰ ਅਤੇ ਉੱਠੀਆਂ ਪਿੰਡਾਂ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ।
ਸਰਹੱਦੀ ਹਲਕੇ ਰਾਜਾਸਾਂਸੀ ਦੇ ਪਿੰਡਾਂ ਵਿੱਚ ਬੀਤੀ ਰਾਤ ਕਣਕ ਦੀ ਤਿਆਰ ਖੜੀ ਫ਼ਸਲ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਰੀਬ ਪੰਜ ਪਿੰਡਾਂ ਦੀ ਤਿੰਨ ਸੋ ਏਕੜ ਪੱਕ ਕੇ ਤਿਆਰ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ।