ਦੂਜਾ ਅਭਿਆਸ ਮੈਚ ਅੱਜ ਤੋਂ
ਇਸਤੋਂ ਬਾਅਦ ਭਾਰਤ ਨੇ ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਖਿਲਾਫ ਘਰੇਲੂ ਮੈਦਾਨਾਂ 'ਤੇ 13 ਟੈਸਟ ਮੈਚ ਖੇਡਣੇ ਹਨ।
ਭਾਰਤ ਖਿਲਾਫ ਟੈਸਟ ਸੀਰੀਜ਼ ਲਈ ਵੈਸਟ ਇੰਡੀਜ਼ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੈਸਟ ਮੈਚਾਂ ਦੇ ਲਈ ਟੀਮ ਇੰਡੀਆ ਪਹਿਲਾਂ ਹੀ ਵੈਸਟ ਇੰਡੀਜ਼ ਪਹੁੰਚ ਚੁੱਕੀ ਹੈ ਅਤੇ ਵੀਰਵਾਰ ਤੋਂ ਭਾਰਤੀ ਟੀਮ ਦੌਰੇ 'ਤੇ ਦੂਜਾ ਅਭਿਆਸ ਮੈਚ ਖੇਡਦੀ ਨਜਰ ਆਵੇਗੀ।
ਹੁਣ ਟੀਮ ਇੰਡੀਆ ਕੋਲ ਟੈਸਟ ਸੀਰੀਜ਼ ਤੋਂ ਪਹਿਲਾਂ ਅਭਿਆਸ ਦਾ ਆਖਰੀ ਮੌਕਾ ਹੈ। ਟੀਮ ਇੰਡੀਆ ਨੇ ਪਹਿਲੇ ਅਭਿਆਸ ਮੈਚ 'ਚ ਪ੍ਰਭਾਵਿਤ ਕੀਤਾ ਸੀ।
ਪਹਿਲੇ ਅਭਿਆਸ ਮੈਚ 'ਚ ਟੀਮ ਇੰਡੀਆ ਲਈ ਸ਼ਿਖਰ ਧਵਨ, ਲੋਕੇਸ਼ ਰਾਹੁਲ ਅਤੇ ਰੋਹਿਤ ਸ਼ਰਮਾ ਨੇ ਅਰਧ-ਸੈਂਕੜੇ ਜੜੇ ਸਨ। ਅਮਿਤ ਮਿਸ਼ਰਾ ਦੀ ਗੇਂਦਬਾਜ਼ੀ ਵੀ ਦਮਦਾਰ ਰਹੀ ਸੀ।
ਇਹ ਸੀਰੀਜ਼ ਟੀਮ ਇੰਡੀਆ ਲਈ ਬੇਹਦ ਖਾਸ ਹੈ। ਜੇਕਰ ਟੀਮ ਇੰਡੀਆ ਸੀਰੀਜ਼ ਦੇ ਸਾਰੇ ਮੈਚ ਜਿੱਤ ਲੈਂਦੀ ਹੈ ਤਾਂ ਟੀਮ ਰੈਂਕਿੰਗ 'ਚ ਚੋਟੀ 'ਤੇ ਪਹੁੰਚ ਜਾਵੇਗੀ।
ਹਾਲਾਂਕਿ ਪਹਿਲੇ ਮੈਚ 'ਚ ਟੀਮ ਇੰਡੀਆ ਲਈ ਅਜਿੰਕਿਆ ਰਹਾਣੇ ਅਤੇ ਵਿਰਾਟ ਕੋਹਲੀ ਦੇ ਬੱਲੇ ਤੋਂ ਰਨ ਨਹੀਂ ਨਿਕਲੇ।
ਇਹ ਦੋਨੇ ਬੱਲੇਬਾਜ਼ ਇਸੇ ਉਮੀਦ 'ਚ ਹੋਣਗੇ ਕਿ ਦੂਜੇ ਮੈਚ 'ਚ ਵੱਧ ਤੋਂ ਵੱਧ ਸਮਾਂ ਮੈਦਾਨ 'ਤੇ ਟਿਕਿਆ ਜਾ ਸਕੇ। ਅੱਜ ਤੋਂ ਸ਼ੁਰੂ ਹੋਣ ਵਾਲਾ ਸੀਰੀਜ਼ ਦਾ ਦੂਜਾ ਅਭਿਆਸ ਮੈਚ 3 ਦਿਨਾ ਤਕ ਚੱਲੇਗਾ।