ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਪਾਕਿ ਖਿਡਾਰੀ ਅਫਰੀਦੀ ਦਾ ਸੰਦੇਸ਼

ਹਾਲ ਹੀ 'ਚ ਵਿਰਾਟ ਕੋਹਲੀ ਨੇ ਸ਼ਾਹਿਦ ਅਫਰੀਦੀ ਦੇ ਫਾਊਂਡੇਸ਼ਨ ਨੂੰ ਆਪਣਾ ਬੈਟ ਦਾਨ ਕੀਤਾ ਸੀ। ਇਸ ਮਗਰੋਂ ਅਫਰੀਦੀ ਨੇ ਉਨ੍ਹਾਂ ਨੂੰ ਧੰਨਵਾਦੀ ਵੀ ਕਿਹਾ ਸੀ।
ਉਨ੍ਹਾਂ ਨੇ ਪਹਿਲਾਂ ਵੀ ਦੱਸਿਆ ਹੈ ਕਿ ਯੁਵਰਾਜ ਤੇ ਧੋਨੀ ਜਿਹੇ ਭਾਰਤ ਦੇ ਦਿੱਗਜ ਕ੍ਰਿਕਟਰਾਂ ਨਾਲ ਉਸ ਦੇ ਚੰਗੇ ਸਬੰਧ ਰਹੇ ਹਨ।
ਅਫਰੀਦੀ ਇਸ ਤੋਂ ਪਹਿਲਾਂ ਵੀ ਭਾਰਤ ਤੇ ਪਾਕਿਸਤਾਨ ਦੀ ਦੋਸਤੀ ਨੂੰ ਲੈ ਕੇ ਕਈ ਵਾਰ ਗੱਲ ਕਰ ਚੁੱਕੇ ਹਨ।
ਸ਼ਾਹਿਦ ਅਫਰੀਦੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਸਵਤੰਤਰਤਾ ਦਿਵਸ ਦੀ ਵਧਾਈ ਭਾਰਤ, ਗਵਾਂਢੀ ਤਾਂ ਗਵਾਂਢੀ ਹੀ ਰਹਿਣਗੇ। ਤਾਂ ਆਓ ਅਸੀਂ ਲੋਕ ਸ਼ਾਂਤੀ, ਪਿਆਰ ਤੇ ਸਹਿਣਸ਼ੀਲ ਬਣੀਏ ਤੇ ਮਾਨਵਤਾ ਨੂੰ ਹੋਰ ਮਜ਼ਬੂਤ ਕਰੀਏ।
ਅਫਰੀਦੀ ਨੇ ਵੀ ਭਾਰਤ ਦੀ ਆਜ਼ਾਦੀ ਮੌਕੇ ਟਵੀਟ ਕੀਤਾ।
ਭਾਰਤੀ ਖਿਡਾਰੀਆਂ ਦੀ ਇਸ ਕੜੀ ਵਿੱਚ ਪਾਕਿਸਤਾਨੀ ਵੀ ਜੁੜ ਗਿਆ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੇ ਸਟਾਰ ਖਿਡਾਰੀ ਸ਼ਾਹਿਦ ਅਫਰੀਦੀ ਦੀ।
ਇਨ੍ਹਾਂ ਵਿੱਚ ਵਰਿੰਦਰ ਸਹਿਵਾਗ, ਅਸ਼ਵਿਨ, ਮੁਹੰਮਦ ਸ਼ਮੀ ਤੋਂ ਲੈ ਕੇ ਕਈ ਹੋਰ ਹੋਰ ਸਿਤਾਰਿਆਂ ਨੇ ਟਵੀਟ ਕੀਤੇ ਹਨ।
ਪੂਰਾ ਦੇਸ਼ ਅੱਜ ਆਪਣਾ 70ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ। ਪੂਰੇ ਦੇਸ਼ ਦੇ ਨਾਲ ਹੀ ਭਾਰਤੀ ਟੀਮ ਦੇ ਸਟਾਰ ਖਿਡਾਰੀਆਂ ਨੇ ਵੀ ਇਸ ਮੌਕੇ ਵਧਾਈ ਸੰਦੇਸ਼ ਦਿੱਤੇ।