ਇਹ ਹਨ ਤੁਹਾਡੇ ਲਈ ਟੈਲੀਕਾਮ ਕੰਪਨੀਆਂ ਦੇ ਸਸਤੇ ਪਲਾਨ

ਰਿਲਾਇੰਸ ਜੀਓ ਦੇ ਆਉਣ ਨਾਲ ਟੈਲੀਕਾਮ ਇੰਡਸਟਰੀ 'ਚ ਘਮਾਸਾਨ ਮੱਚਿਆ ਹੋਇਆ ਹੈ। ਇਕ ਤੋਂ ਬਾਅਦ ਇਕ ਕੰਪਨੀਆਂ ਸਸਤੇ ਟੈਰਿਫ ਪਲਾਨ ਉਤਾਰ ਰਹੀਆਂ ਹਨ। ਅਜਿਹੇ 'ਚ ਅਸੀਂ ਤੁਹਾਨੂੰ ਵੱਡੀਆਂ ਕੰਪਨੀਆਂ ਕੇ ਪਲਾਨ ਬਾਰੇ ਦੱਸਦੇ ਹਾਂ।
ਜੇਕਰ ਯੂਜਰਜ਼ ਦਿੱਤੇ ਗਏ ਮਿੰਟ ਤੋਂ ਵੱਧ ਕਾਲ ਕਰਦਾ ਹੈ ਤਾਂ ਹਰ ਮਿੰਟ ਦੇ ਲਈ ਉਸ ਨੂੰ 30 ਪੈਸੇ ਦੇਣੇ ਹੋਣਗੇ। ਉਥੀ ਜੇਕਰ ਹਰ ਦਿਨ ਦਿੱਤਾ ਗਿਆ 1 ਜੀ ਬੀ ਡਾਟਾ ਯੂਜਰਜ਼ ਇਸਤੇਮਾਲ ਕਰ ਲੈਂਦਾ ਹੈ ਤਾਂ ਉਸ ਤੋਂ 4ਪੈਸੇ ਪ੍ਰਤੀ 10ਕੇਬੀ ਦੇ ਹਿਸਾਬ ਨਾਲ ਲਿਆ ਜਾਵੇਗਾ।
ਆਈਡੀਆ ਨੇ ਆਪਣੇ ਗਾਹਕਾਂ ਦੇ ਲਈ 453 ਰੁਪਏ ਦਾ ਨਵਾਂ ਪਲਾਨ ਉਤਾਰਿਆ ਹੈ। ਜਿਸ ਦੇ ਤਹਿਤ ਯੂਜਰਜ਼ 84 ਜੀ ਬੀ ਡਾਟਾ ਅਤੇ 'ਅਸੀਮਿਤ ਕਾਲਿੰਗ ਮਿਲੇਗੀ ਆਈਡੀਆ ਦੀ ਇਹ 'ਅਸੀਮਿਤ' ਕਾਲ ਲਿਮਿਟੇਡ ਹੈ। ਇਸ 'ਚ ਹਰ ਦਿਨ ਤੁਹਾਨੂੰ 300 ਮਿੰਟ ਮਿਲਣਗੇ। ਉਥੀ 1200 ਮਿੰਟ ਹਰ ਹਫ਼ਤੇ ਦੇ ਲਈ ਮਿਲਣਗੇ।
ਵੋਡਾਫੋਨ 352 ਰੁਪਏ ਦੇ ਪਲਾਨ ਨਾਲ ਉਤਰਿਆ ਹੈ। ਇਸ ਦੀ ਪਹਿਲੀ ਵਾਰ ਕੀਮਤ 445 ਰੁਪਏ ਹੈ,ਜਿਸ ਦੇ ਤਹਿਤ 84 ਦਿਨਾਂ ਦੇ ਲਈ ਸਟੂਡੈਂਟਸ ਨੂੰ ਅਸੀਮਿਤ ਵਾਇਸ ਕਾਲ, ਹਰ ਦਿਨ 1 ਜੀਬੀ 4G/3G ਡਾਟਾ,ਰਿਆਇਤੀ ਕੂਪਨ,ਮੈਸੇਂਜਰ ਬੈਗ ਫ੍ਰੀ ਮਿਲੇਗਾ। 445 ਦੇ ਪਹਿਲਾ ਰਿਚਾਰਜ ਤੋਂ ਬਾਅਦ ਤੁਹਾਨੂੰ ਬੈਨੇਫਿਟ 352 ਰੁਪਏ 'ਚ ਮਿਲਣਗੇ।
ਜੀਓ ਦੇ 509 ਰੁਪਏ ਵਾਲੇ ਪਲਾਨ ਦੀ ਮਿਆਦ ਵੀ 56 ਦਿਨ ਕਰ ਦਿੱਤੀ ਗਈ ਹੈ। ਜਿਸ 'ਚ ਯੂਜਰਜ਼ ਨੂੰ ਅਸੀਮਿਤ ਕਾਲ ਅਤੇ 112 ਜੀਬੀ ਡਾਟਾ ਮਿਲੇਗਾ। ਪਹਿਲਾਂ ਦੀ ਤਰ੍ਹਾਂ ਹੀ ਇਸ 'ਚ ਹਰ ਦਿਨ ਦੇ ਲਈ 2 ਜੀ ਬੀ ਡਾਟਾ ਦੀ FUP ਲਿਮਟ ਦਿੱਤੀ ਗਈ ਹੈ।
ਰਿਲਾਇੰਸ ਜੀਓ ਨੇ 309 ਰੁਪਏ ਦੇ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਹੁਣ 309 ਦੇ ਪਲਾਨ 'ਚ 56 ਦਿਨਾਂ ਦੇ ਲਈ ਅਸੀਮਤ ਵਾਇਸ ਕਾਲ ਅਤੇ 56 ਜੀ ਬੀ ਡਾਟਾ ਦਿੱਤਾ ਜਾਵੇਗਾ।
ਜੀਓ ਦੇ ਧਨ ਧਨਾ ਧਨ ਆਫਰ ਦੇ ਲਈ ਗਾਹਕਾਂ ਨੂੰ ਹੁਣ 399 ਰੁਪਏ ਦਾ ਰਿਚਾਰਚ ਕਰਵਾਉਣਾ ਹੋਵੇਗਾ। ਇਸ ਪਲਾਨ 'ਚ ਕੰਪਨੀ ਤਿੰਨ ਮਹੀਨਿਆ ਲਈ ਅਸੀਮਿਤ ਵਾਇਸ ਕਾਲਿੰਗ ਅਤੇ 1 ਜੀ ਬੀ ਡਾਟਾ ਹਰ ਦਿਨ ਦੇ ਹਿਸਾਬ ਨਾਲ 84 ਜੀ ਬੀ ਡਾਟਾ ਦਿੰਦੀ ਹੈ। ਇਸ ਦੀ ਵੈਲੀਡਿਟੀ 84 ਦਿਨ ਹੈ।
399 ਵਾਲਾ ਪਲਾਨ ਜੋ ਏਅਰਟੈੱਲ ਮੁਹੱਈਆ ਕਰਵਾਉਂਦਾ ਹੈ 'ਚ 1 ਜੀ ਬੀ ਡਾਟਾ ਹਰ ਦਿਨ ਦੇ ਹਿਸਾਬ ਨਾਲ 84 ਦਿਨਾਂ ਤੱਕ ਮਿਲਦਾ ਹੈ। ਇਸ ਦੀ ਵੈਲਿਡੀਟੀ ਵੀ 84 ਦਿਨਾਂ ਦੀ ਹੈ ਤੇ ਕੰਪਨੀ ਅਸੀਮਤ ਐਸਟੀਡੀ-ਲੋਕਲ ਕਾਲਿੰਗ ਮੁਫ਼ਤ ਦਿੰਦੀ ਹੈ। ਇਹ ਪਲਾਨ ਕੇਵਲ 4ਜੀ ਨੈੱਟਵਰਕ ਇਸਤੇਮਾਲ ਕਰਨ ਵਾਲੇ 4ਜੀ ਹੈਂਡਸੈਟ ਦੇ ਲਈ ਹੀ ਹੋਵੇਗਾ।
ਰਿਲਾਇੰਸ ਜੀਓ ਦੇ ਆਉਣ ਨਾਲ ਟੈਲੀਕਾਮ ਇੰਡਸਟਰੀ 'ਚ ਘਮਾਸਾਨ ਮੱਚਿਆ ਹੋਇਆ ਹੈ। ਇਕ ਤੋਂ ਬਾਅਦ ਇਕ ਕੰਪਨੀਆਂ ਸਸਤੇ ਟੈਰਿਫ ਪਲਾਨ ਉਤਾਰ ਰਹੀਆਂ ਹਨ। ਅਜਿਹੇ 'ਚ ਅਸੀਂ ਤੁਹਾਨੂੰ ਵੱਡੀਆਂ ਕੰਪਨੀਆਂ ਕੇ ਪਲਾਨ ਬਾਰੇ ਦੱਸਦੇ ਹਾਂ।