ਸਵਿਫਟ ਦਾ ਨਵਾਂਅੰਦਾਜ਼, ਆਈ ਕ੍ਰਿਫਟ' ਨਾਲ ਸਭ ਕੁਝ ਸਟਾਈਲਿਸ਼
ਕੰਪਨੀ ਦਾ ਕਹਿਣਾ ਹੈ ਕਿ ਇਹ ਕਿੱਟ ਮਾਰੂਤੀ ਸਵਿਫਟ ਦੇ ਨਵੇਂ ਤੇ ਪੁਰਾਣੇ ਦੋਨਾਂ ਗਾਹਕਾਂ ਲਈ ਹੈ। ਹਾਲਾਂਕਿ ਇਸ ਦੇ ਲਈ ਤੁਹਾਨੂੰ ਕੁੱਠ ਹੋਰ ਰਾਸ਼ੀ ਦੇਣੀ ਹੋਵੇਗੀ। ਇਸ ਕਿੱਟ ਨੂੰ ਤੁਸੀਂ ਆਪਣੇ ਨਜ਼ਦੀਕੀ ਮਾਰੂਤੀ ਸ਼ੋਅਰੂਮ 'ਤੇ ਜਾ ਕੇ ਲਗਵਾ ਸਕਦੇ ਹੋ।
ਇਸ ਤੋਂ ਇਲਾਵਾ ਵੁੱਡ ਤੇ ਕਾਰਬਨ ਫਿਨਿਸਿੰਗ ਵਾਲੇ ਇੰਡੀਰੀਅਰ ਗ੍ਰਾਫਿਕਸ, ਡਿਜਾਇਰਨਰ ਕੁਸ਼ਨ ਤੇ ਮੈਟਸ,ਸਪੈਸ਼ਲ ਸਟੇਅਰਿੰਗ ਵੀਹਲ ਕਬਰ ਤੇ ਕਈ ਸੀਟ ਕਵਰ ਦਾ ਵਿਕਲਪ ਵੀ ਸ਼ਾਮਿਲ ਕੀਤਾ ਗਿਆ ਹੈ।
ਕੈਬਿਨ 'ਚ ਲਾਲ, ਨੀਲੀ ਤੇ ਕਾਲੀ ਰੰਗ ਦੀ ਕਿੱਟ ਦਾ ਵਿਕਲਪ ਮਿਲੇਗਾ। ਪਿਲਰ ਤੇ ਸੈਂਟਰ ਕੰਸੋਲ 'ਤੇ ਇਨ੍ਹਾਂ ਦੀ ਝਲਕ ਦੇਖੀ ਜਾ ਸਕਦੀ ਹੈ। ਇਸ 'ਚ ਬਾਸ਼ ਟਿਊਬ, ਸਪੀਕਰ, ਐਮਪਲੀਫਾਇਰ, ਏਅਰ ਪਿਉਰੀਫਾਇਰ ਤੇ ਰੀਅਰ ਸੀਟ ਇੰਟਰਟੇਨਮੈਂਟ ਸਕ੍ਰੀਨ ਸਮੇਤ ਕਈ ਅਕਸੈਸਰੀਜ਼ ਦਾ ਵਿਕਲਪ ਵੀ ਮਿਲੇਗਾ।
ਇਸ ਕਿਟ 'ਚ ਖਾਸ ਤੌਰ 'ਤੇ ਤਿਆਰ ਕੀਤੀ ਗਈ ਰੂਫ, ਹੁੱਡ ਗ੍ਰਾਫਿਕਸ, ਅਲੱਗ ਅਲੱਗ ਰੰਗ ਵਾਲੇ ਫ੍ਰੰਟ ਤੇ ਰੀਅਰ ਬੰਪਰ ਸਪਾਈਲਰ, ਸਾਈਡ ਸਕਰਟ ਤੇ ਕਸਟਮਾਈਜ਼ ਅਲਾਏ ਵਹੀਲ ਸ਼ਾਮਲ ਕੀਤੇ ਗਏ ਹਨ। ਇਸ 'ਚ ਗਾਰਨਿਸ਼ ਵਾਲੀ ਫਰੰਟ ਗਰਿਲ, ਹੈਫਲੈਂਪ, ਰੀਅਰ ਹੈਚ ਤੇ ਸਾਈਡ ਬਾਡੀ ਮੋਲਡਿੰਗ ਦਾ ਵਿਕਲਪ ਵੀ ਰੱਖਿਆ ਗਿਆ ਹੈ।
ਮਾਰੂਤੀ ਨੇ ਸਵਿਫਟ ਹੈਚਬੈਕ ਲਈ 'ਆਈ ਕ੍ਰਿਫਟ' ਨਾਮ ਤੋਂ ਐਕਸੈਸਰੀਜ਼ ਕਿੱਟ ਲਾਂਚ ਕੀਤੀ ਹੈ। ਇਸ ਕਿੱਟ ਜ਼ਰੀਏ ਮਾਰੂਤੀ ਸਵਿਫਟ ਨੂੰ ਹੋਰ ਵੀ ਸਟਾਈਲਿਸ਼, ਸਪੋਰਟੀ ਤੇ ਆਕ੍ਰਸ਼ਿਕ ਬਣਾਇਆ ਜਾ ਸਕਦਾ ਹੈ। ਸਵਿਫਟ ਤੋਂ ਪਹਿਲਾਂ ਇਹ ਕਿੱਟ ਵਿਟਾਰਾ ਬ੍ਰੇਜ਼ਾ ਤੇ ਈਗਿਨਸ 'ਚ ਮਿਲਦੀ ਸੀ।