✕
  • ਹੋਮ

ਜਾਣੋ ਫਿਲਮੀ ਸਿਤਾਰਿਆਂ ਦੇ ਅਜਿਹੇ ਨਾਮ ਜੋ ਪਹਿਲਾਂ ਕਦੇ ਨਹੀਂ ਸੁਣੇ ਹੋਣਗੇ

ਏਬੀਪੀ ਸਾਂਝਾ   |  08 Oct 2017 08:31 PM (IST)
1

ਉਂਝ ਤਾਂ ਸਾਡੇ ਸਭ ਦੇ ਅਸਲੀ ਨਾਮ ਤੋਂ ਇਲਾਵਾ ਘਰ ਦੇ ਵੀ ਕੁੱਝ ਨਾ ਕੁੱਝ ਅਲੱਗ ਨਾਮ ਹੁੰਦੇ ਹਨ। ਇਸ ਕੜੀ 'ਚ ਫਿਲੀਮ ਸਿਤਾਰੇ ਵੀ ਪਿੱਛੇ ਨਹੀਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਫਿਲਮੀ ਸਿਤਾਰਿਆਂ ਨੂੰ ਕਿਹੜੇ ਕਿਹੜੇ ਨਾਮਾਂ ਨਾਲ ਬੁਲਾਇਆ ਜਾਂਦੀ ਸੀ-

2

ਪ੍ਰਸਿੱਧ ਅਦਾਕਾਰਾ ਸੋਨਮ ਕਪੂਰ ਨੂੰ ਉਸ ਦੇ ਪਿਤਾ ਲੰਬੇ ਕੱਦ ਦੀ ਹੋਣ ਕਾਰਨ ਜਿਰਾਫ਼ ਕਹਿ ਕੇ ਬਲਾਉਂਦੇ ਸੀ।

3

ਸ਼ਕਤੀ ਕਪੂਰ ਦੀ ਧੀ ਸ਼ਰਧਾ ਕਪੂਰ ਨੇ ਬਾਲੀਵੁੱਡ ਜਗਤ 'ਚ ਆਪਣੀ ਵੱਖਰੀ ਥਾਂ ਬਣਾ ਲਈ ਹੈ। ਸ਼ਰਧਾ ਨੂੰ ਬਚਪਨ ਦਾ ਦੋਸਤ ਵਰੁਣ ਧਵਨ ਉਸ ਨੂੰ ਚਿਰਕੁਟ ਕਹਿ ਕੇ ਬਲਾਉਂਦਾ ਸੀ।

4

ਪ੍ਰਸਿੱਧ ਅਦਾਕਾਰ ਰਿਤਿਕ ਰੌਸ਼ਨ ਨੂੰ ਬਚਪਨ 'ਚ ਡੁੱਗੂ ਨਾਮ ਨਾਲ ਬੁਲਾਇਆ ਜਾਂਦਾ ਸੀ। ਰਿਤਿਕ ਰੌਸ਼ਨ ਨੇ ਕਈ ਹਿੱਟ ਫਿ਼ਲਮਾਂ 'ਚ ਨਾਮ ਕਮਾਇਆ ਹੈ।

5

ਪ੍ਰਸਿੱਧ ਅਦਾਕਾਰਾ ਕੰਗਨਾ ਰਣੌਤ ਦਾ ਛੋਟਾ ਨਾਮ ਅਰਸ਼ਦ ਸੀ।

6

ਰਣਬੀਰ ਕਪੂਰ ਬਾਲੀਵੁੱਡ ਦਾ ਚਰਚਿਤ ਚਿਹਰਾ ਹੈ। ਰਣਵੀਰ ਨੂੰ ਉਸ ਦੇ ਦਾਦਾ ਰਾਜ ਕਪੂਰ ਗੰਗਲੁ ਬੁਲਾਇਆ ਕਰਦੇ ਸੀ। ਪਰ ਘਰ ਦੇ ਕਈ ਮੈਂਬਰ ਉਸ ਨੂੰ ਡੱਬੂ ਨਾਮ ਨਾਲ ਵੀ ਬਲਾਉਂਦੇ ਸੀ।

7

ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੀ ਬਿਪਾਸ਼ਾ ਬਸੁ ਨੂੰ ਬੋਨੀ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ।

8

ਆਲਿਆ ਭੱਟ ਇੰਡਸਟਰੀ ਦੇ ਸਭ ਤੋਂ ਘੱਟ ਉਮਰ ਦੀ ਅਦਾਕਾਰਾ 'ਚ ਸ਼ੁਮਾਰ ਹੈ ਅਤੇ ਦਰਸ਼ਕਾਂ 'ਚ ਕਾਫ਼ੀ ਲੋਕਪ੍ਰਿਅ ਵੀ ਹੈ। ਡਾਇਰੈਕਟਰ ਮਹੇਸ਼ ਭੱਟ ਦੀ ਬੇਟੀ ਆਲਿਆ ਬਚਪਨ 'ਚ ਕਾਫ਼ੀ ਮੋਟੀ ਸੀ ਤੇ ਇਸੇ ਕਾਰਨ ਘਰ 'ਚ ਆਲੂ ਨਾਮ ਨਾਲ ਬੁਲਾਇਆ ਜਾਂਦਾ ਸੀ।

9

ਇੱਕ ਜ਼ਮਾਨੇ 'ਚ ਹਿੱਟ ਫਿਲਮਾਂ ਦੀ ਮਸ਼ੀਨ ਕਹੇ ਜਾਣ ਵਾਲੇ ਅਜੈ ਦੇਵਗਨ ਅੱਜ ਵੀ ਕੁੱਝ ਘੱਟ ਨਹੀਂ ਹੈ। ਅਜੇ ਦੀ ਮਾਂ ਰਾਜੂ ਨਾਮ ਨਾਲ ਬਲਾਉਂਦੀ ਸੀ ਜਦ ਕਿ ਪਤਨੀ ਕਾਜੋਲ ਸਿਰਫ਼ ਜੇ ਨਾਮ ਨਾਲ ਬੁਲਾਉਂਦੀ ਹੈ।

10

ਵਿਸ਼ਵ ਸੁੰਦਰੀ ਐਸ਼ਵਰੀਆ ਰਾਏ ਬੱਚਨ ਨੂੰ ਸ਼ਾਇਦ ਜਾਣ ਪਹਿਚਾਣ ਦੀ ਜ਼ਰੂਰਤ ਨਹੀਂ। ਹਿੱਟ ਫਿਲਮਾਂ ਕਰਨ ਵਾਲੀ ਐਸ਼ਵਰੀਆ ਨੂੰ ਐਸ਼ ਨਾਮ ਤੋਂ ਹੀ ਜਾਣਦੇ ਹਾਂ ਪਰ ਬਚਪਨ 'ਚ ਇਸਦਾ ਨਾਮ ਗੁੱਲੂ ਸੀ।

  • ਹੋਮ
  • Photos
  • ਖ਼ਬਰਾਂ
  • ਜਾਣੋ ਫਿਲਮੀ ਸਿਤਾਰਿਆਂ ਦੇ ਅਜਿਹੇ ਨਾਮ ਜੋ ਪਹਿਲਾਂ ਕਦੇ ਨਹੀਂ ਸੁਣੇ ਹੋਣਗੇ
About us | Advertisement| Privacy policy
© Copyright@2025.ABP Network Private Limited. All rights reserved.