ਦਿਵਾਨਗੀ ਦੀ ਹੱਦ ਪਾਰ,ਅੱਖਾਂ 'ਤੇ ਵੀ ਬਣਵਾ ਲਿਆ ਟੈਟੂ..ਦੇਖੋ ਤਸਵੀਰਾਂ
ਇੱਕ ਆਸਟ੍ਰੇਲੀਆਈ ਸਪੈਸ਼ਲਿਸਟ ਨੇ 18 ਸਤੰਬਰ ਨੂੰ ਕਰਨ ਦੀ ਅੱਖਾਂ 'ਚ ਟੈਟੂ ਬਣਾਏ ਸੀ,ਦੋਨਾਂ ਅੱਖਾਂ 'ਚ ਟੈਟੂ ਬਣਵਾਉਣ ਦੀ ਇਹ ਪ੍ਰਕਿਰਿਆ ਕੁੱਝ ਘੱਟੇ ਅਤੇ ਕਈ ਇੰਜੈਕਸ਼ਨ ਦੇ ਬਾਅਦ ਪੂਰੀ ਹੋਈ ਸੀ।
ਸਰਜ਼ਰੀ ਦੇ ਬਾਅਦ ਕੁੱਝ ਸਮੇਂ ਦੇ ਲਈ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ,ਥੋੜ੍ਹੀ ਜਿਹੀ ਲਾਪਰਵਾਹੀ ਅੱਖਾਂ ਦਾ ਨੁਕਸਾਨ ਕਰ ਸਕਦੀ ਹੈ।
ਇਸ ਸਰਜ਼ਰੀ ਦੇ ਬਾਅਦ ਸ਼ੁਰੂਆਤ 'ਚ ਧੁੱਪ ਦੇ ਚਸ਼ਮੇ ਬਿਨ੍ਹਾਂ ਬਾਹਰ ਨਿਕਲਨਾ ਸੰਭਵ ਨਹੀਂ ਹੁੰਦਾ। ਇਸ ਸਰਜਰੀ ਦੇ ਬਾਅਦ ਅੱਖਾਂ ਤੋਂ ਪਾਣੀ ਆਉਣਾ,ਜਲਣ ਹੋਣਾ ਆਮ ਗੱਲ ਹੈ।
ਕਰਨ ਨੇ ਆਪਣੇ ਸ਼ਰੀਰ 'ਤੇ ਕਈ ਟੈਟੂ ਤੇ ਪਿਅਰਸਿੰਗ ਕਰਵਾ ਰੱਖੀ ਹੈ।
ਕਰਨ ਦੇ ਇਸ ਸਰਜ਼ਰੀ ਦੇ ਲਈ ਲੱਖਾਂ ਰੁਪਏ ਖਰਚ ਕੀਤੇ ਹਨ।
ਨਿਊਯਾਰਕ 'ਚ ਇੱਕ ਆਈ ਸਪੈਸ਼ਲਿਸਟ ਨੇ ਦੱਸਿਆ ਕਿ ਇਹ ਸਰਜ਼ਰੀ ਬੇਹੱਦ ਖਤਰਨਾਕ ਹੈ ਤੇ ਇਹ ਦਰਦਨਾਕ ਵੀ ਹੈ, ਉਹ ਕਹਿੰਦੇ ਹਨ ਕਿ ਜੇਕਰ ਇਸ ਸਰਜ਼ਰੀ 'ਚ ਜਰਾ ਵੀ ਲਾਪਰਵਾਹੀ ਵਰਤੀ ਜਾਵੇ ਤਾਂ ਅੱਖਾਂ ਹਮੇਸ਼ਾ ਦੇ ਲਈ ਖਰਾਬ ਵੀ ਹੋ ਸਕਦੀਆਂ ਹਨ।
ਕਰਨ ਨੇ ਅੱਖਾਂ 'ਤੇ ਟੈਟੂ ਬਣਵਾਉਣ ਦੇ ਲਈ 'sclera staining' ਨਾਮਕ ਇੱਕ ਸਰਜਰੀ ਕਰਵਾਈ ਹੈ ਜਿਸ 'ਚ ਸਿਆਹੀ ਨੂੰ ਸਥਾਈ ਰੂਪ 'ਚ ਅੱਖਾਂ ਦੇ ਗੋਰੇ ਹਿੱਸੇ ਯਾਨਿ ਪੁਤਲੀਆਂ 'ਤੇ ਇੰਜੈਕਟ ਕੀਤਾ ਜਾਂਦਾ ਹੈ।
28 ਸਾਲਾ ਕਰਨ ਇੱਕ ਟੈਟੂ ਆਰਟਿਸਟ ਵੀ ਹੈ,ਰਾਜਧਾਨੀ ਦਿੱਲੀ 'ਚ ਅਪਣਾ ਸਟੂਡੀਓ ਹੈ, ਉਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਵੀ ਪਾਈ ਹੈ, ਜਿਸ 'ਚ ਆਪਣੀ ਟੈਟੁ ਵਾਲੀ ਅੱਖਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ।
ਕਰਨ ਨੇ ਹਾਲੀ ਹੀ 'ਚ ਆਪਣੀ ਅੱਖਾਂ ਦੀ ਪੁਤਲੀਆਂ 'ਤੇ ਵੀ ਟੈਟੁ ਬਣਵਾਏ ਹਨ, ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਅਜਿਹਾ ਇਨਸਾਨ ਬਣ ਗਿਆ ਏ ਜਿਸ ਨੇ ਅੱਖਾਂ 'ਤੇ ਟੈਟੂ ਬਣਵਾਏ ਹਨ।
ਕਰਨ ਨੇ ਆਪਣੇ ਇੰਸਟਾਗ੍ਰਾਮ ਦਾ ਨਾਮ ਵੀ ‘Tattoographer’ ਰੱਖਿਆ ਹੈ, ਦਰਅਸਲ,ਕਰਨ ਟੈਟੂ ਦੇ ਲਈ ਖੂਬ ਦੀਵਾਨਾ ਹੈ।
ਜੀ ਹਾਂ,ਦਿੱਲੀ ਦਾ ਇੱਕ ਵਿਅਕਤੀ ਕਰਨ ਅਜਿਹਾ ਕਾਰਨਾਮਾ ਕਰ ਚਰਚਾ 'ਚ ਹੈ।
ਤੁਸੀਂ ਟੈਟੂ ਦੇ ਲਈ ਲੋਕਾਂ ਦੀ ਦੀਵਾਨਪਣ ਤਾਂ ਦੇਖਿਆ ਹੋਵੇਗਾ ਪਰ ਕੀ ਕਦੇ ਅਜਿਹੀ ਦੀਵਾਨਗੀ ਦੇਖੀ ਹੈ ਕਿ ਲੋਕ ਅੱਖਾਂ 'ਤੇ ਹੀ ਟੈਟੁ ਬਣਵਾ ਲੈਣ।