ਵੱਡੇ ਸ਼ਹਿਰ ਦੇ ਲੋਕਾਂ ਬਾਰੇ ਹੈਰਾਨੀਜਨਕ ਖੁਲਾਸਾ!
ਸਟੱਡੀ ਦੇ ਲਈ ਲੀਬ੍ਰੇਟ ਦੀ ਟੀਮ ਨੇ 10 ਅਕਤੂਬਰ, 2016 ਤੋਂ ਲੈ ਕੇ 12 ਮਹੀਨੇ ਦੇ ਸਮੇਂ ਦੌਰਾਨ ਡਾਕਟਰਾਂ ਨਾਲ ਮਿਲ ਕੇ ਇੱਕ ਮੰਚ 'ਤੇ 1 ਲੱਖ ਤੋਂ ਜ਼ਿਆਦਾ ਕੰਮਕਾਜੀ ਪੇਸ਼ੇਵਰਾਂ ਨਾਲ ਗੱਲਬਾਤ ਕਰ ਵਿਸ਼ਲੇਸ਼ਣ ਕੀਤਾ।
ਅਧਿਐਨ 'ਚ ਇਹ ਵੀ ਪਤਾ ਲੱਗਿਆ ਹੈ ਕਿ ਮੀਡੀਆ ਤੇ ਪਬਲਿਕ ਰਿਲੇਸ਼ਨ (22 ਫ਼ੀਸਦੀ), ਬੀਪੀਓ (17 ਫ਼ੀਸਦੀ), ਟ੍ਰੈਵਲ ਤੇ ਟੂਰਿਜ਼ਮ (9 ਫ਼ੀਸਦੀ) ਤੇ ਐਡਵਰਟਾਇੰਜਿੰਗ ਤੇ ਇਵੈਂਟ ਮੈਨੇਜਮੈਂਟ (8 ਫ਼ੀਸਦੀ) ਦੀ ਤੁਲਨਾ 'ਚ ਸੇਲਜ਼ ਤੇ ਮਾਰਕਿੰਟਿੰਗ ਖੇਤਰ ਨਾਲ ਜੁੜੇ ਕੰਮਕਾਜੀ ਪ੍ਰੋਫੈਸ਼ਨਲ (24 ਫ਼ੀਸਦੀ) ਵਧੇਰੇ ਤਣਾਅਗ੍ਰਸਤ ਰਹਿੰਦੇ ਹਨ।
ਅਰੋੜਾ ਨੇ ਕਿਹਾ ਤੁਹਾਨੂੰ ਇਹ ਪਤਾ ਲੱਗਣਾ ਜ਼ਰੂਰੀ ਹੈ ਕਿ ਤੁਹਾਨੂੰ ਕੀ ਪ੍ਰੇਸ਼ਾਨ ਕਰ ਰਿਹਾ ਹੈ ਤੇ ਤਣਾਅ ਦਾ ਕਾਰਨ ਕੀ ਹੈ, ਜਿਸ ਨਾਲ ਪ੍ਰਭਾਵੀ ਤੌਰ ਨਾਲ ਨਿਪਟਿਆ ਜਾ ਸਕੇ, ਲੰਬੇ ਸਮੇਂ ਤੋਂ ਜਾਰੀ ਤਣਾਅਪੂਰਣ ਭਾਵਨਾਵਾਂ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ।
ਅਧਿਐਨ ' ਚ ਪਾਇਆ ਗਿਆ ਹੈ ਕਿ ਲੋਕ ਤਣਾਅ ਨੂੰ ਲੈ ਕੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਗੱਲ ਕਰਨ 'ਚ ਅਸਹਿਜ ਮਹਿਸੂਸ ਕਰਦੇ ਹਨ ਪਰ ਸਿਹਤ ਦੇ ਨਜ਼ਰੀਏ ਤੋਂ ਇਹ ਜ਼ਰੂਰੀ ਹੈ ਕਿ ਉਹ ਆਪਣੇ ਅੰਦਰ ਦੀ ਨਿਰਾਸ਼ਾ ਤੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨ।
ਕੰਮਕਾਜੀ ਲੋਕਾਂ ਦੀਆਂ ਮੁੱਖ ਚਿੰਤਾਵਾਂ ਹਨ, ਬੇਹੱਦ ਰੁੱਝੇਵਿਆਂ ਭਰਿਆ ਜੀਵਨ, ਟਾਰਗੇਟ ਪੂਰਾ ਨਾ ਕਰ ਪਾਉਣਾ, ਦਬਾਅ ਨਾਲ ਨਿਪਟਣਾ, ਦਫ਼ਤਰੀ ਰਾਜਨੀਤੀ, ਲੰਬੇ ਸਮੇਂ ਤੱਕ ਕੰਮ ਕਰਨ ਵਾਲਾ ਸਮਾਂ, ਅਪਸੈੱਟ ਰਹਿਣਾ ਤੇ ਸਹੀ ਮੈਨੇਜਰ ਨਾਲ ਕੰਮ ਨਾ ਕਰ ਪਾਉਣਾ ਹੈ।
ਇਸ 'ਚ ਦੇਸ਼ ਦੀ ਰਾਜਧਾਨੀ ਦਿੱਲੀ 27 ਫ਼ੀਸਦੀ ਦੇ ਨਾਲ ਦੂਜੇ ਨੰਬਰ 'ਤੇ ਹੈ, ਉੱਥੇ ਹੀ ਬੈਂਗਲੁਰੂ 14 ਫ਼ੀਸਦੀ ਨਾਲ ਤੀਜੇ ਨੰਬਰ 'ਤੇ। ਇਸ ਤੋਂ ਬਾਅਦ ਹੈਦਰਾਬਾਦ (11 ਫ਼ੀਸਦੀ), ਚੇਨੱਈ (10 ਫ਼ੀਸਦੀ) ਤੇ ਕੋਲਕਾਤਾ (7 ਫ਼ੀਸਦੀ) ਦਾ ਨੰਬਰ ਆਉਂਦਾ ਹੈ।
ਭਾਰਤੀ ਨਾਗਰਿਕਾਂ 'ਚ ਮੁੰਬਈ ਦੇ 31 ਫ਼ੀਸਦੀ ਕੰਮਕਾਜੀ ਲੋਕ ਤਣਾਅਗ੍ਰਸਤ ਹਨ। ਇਹ ਅਧਿਐਨ 'ਚ ਖੁਲਾਸ ਹੋਇਆ ਹੈ ਕਿ ਟੀਅਰ-1 ਦੇ ਸ਼ਹਿਰਾਂ 'ਚ ਤਕਰੀਬਨ 60 ਫ਼ੀਸਦੀ ਕੰਮਕਾਜੀ ਲੋਕ ਤਣਾਅਗ੍ਰਸਤ ਹਨ।