ਦੇਸੀ ਬਾਬੂ ਨੇ ਰਚਾਇਆ ਅੰਗਰੇਜ਼ੀ ਮੇਮ ਨਾਲ ਵਿਆਹ

ਹੁਣ ਦੋਵਾਂ ਨੇ ਵਿਆਹ ਕਰਵਾਉਣ ਲਈ ਅਦਾਲਤ 'ਚ ਅਰਜ਼ੀ ਦਿੱਤੀ ਹੈ।
ਮਾਰਿਆ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਅਰਵਿੰਦ ਦਾ ਸਾਦਾਪਣ ਚੰਗਾ ਲੱਗਿਆ ਤੇ ਉਸ ਨੇ ਵਿਆਹ ਦਾ ਫੈਸਲਾ ਕਰ ਲਿਆ। ਉਸ ਦਾ ਕਹਿਣਾ ਹੈ ਕਿ ਵਿਆਹ ਕਰਵਾ ਕੇ ਖੁਸ਼ ਹੈ ਤੇ ਦੀਵਾਲੀ ਦਾ ਤਿਉਹਾਰ ਵੀ ਪਸੰਦ ਆਇਆ ਹੈ।
ਕੁਝ ਦਿਨ ਪਹਿਲਾਂ ਲੜਕੀ ਦਾ ਪਰਿਵਾਰ ਪਿੰਡ ਪਹੁੰਚਿਆ ਤੇ ਦੀਵਾਲੀ ਵੀ ਮਨਾਈ। ਦੋਵਾਂ ਪਰਿਵਾਰਾਂ ਨੇ ਮਿਲ ਕੇ ਵਿਆਹ ਦੀ ਤਾਰੀਖ ਤੈਅ ਕੀਤੀ ਤੇ 21 ਅਕਤੂਬਰ ਨੂੰ ਅਰਵਿੰਦ ਤੇ ਮਾਰਿਆ ਵਿਆਹ ਬੰਧਨ 'ਚ ਬੰਨ੍ਹੇ ਗਏ।
ਮਾਰਿਆ ਵੀ ਮੁੰਬਈ ਆ ਗਈ ਤੇ ਦੋਵਾਂ 'ਚ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ।
ਇੱਕ ਸਾਲ ਪਹਿਲਾਂ ਅਰਵਿੰਦ ਨੇ ਨੌਕਰੀ ਛੱਡ ਦਿੱਤੀ ਤੇ ਦਿੱਲੀ 'ਚ ਉੱਚੀ ਪੜ੍ਹਾਈ ਲਈ ਦਾਖਲਾ ਲੈ ਲਿਆ।
ਸ਼ਾਮਲੀ ਦੇ ਲਿਸਾੜ ਪਿੰਡ ਦਾ ਰਹਿਣ ਵਾਲਾ ਅਰਵਿੰਦ ਕੁਮਾਰ ਮਾਰਚੈਂਟ ਨੇਵੀ 'ਚ ਕੰਮ ਕਰਦਾ ਹੈ। ਦੋ ਸਾਲ ਪਹਿਲਾਂ ਉਹ ਜਰਮਨੀ ਗਿਆ ਸੀ ਜਿੱਥੇ ਉਸ ਦੀ ਮੁਲਾਕਾਤ ਮਾਰਿਆ ਹਾਫਮੈਨ ਨਾਲ ਹੋਈ। ਮੁਲਾਕਾਤਾਂ ਦੋਸਤੀ 'ਚ ਬਦਲੀਆਂ ਤੇ ਦੋਸਤੀ ਪਿਆਰ 'ਚ।
ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ 'ਚ ਲੜਕੇ ਦਾ ਵਿਆਹ ਵਿਦੇਸ਼ੀ ਲੜਕੀ ਨਾਲ ਹੋਣ ਕਾਰਨ ਖੁਸ਼ੀ ਦਾ ਮਾਹੌਲ ਹੈ। ਵਿਆਹ ਦੀ ਚਰਚਾ ਪੂਰੇ ਜ਼ਿਲ੍ਹੇ 'ਚ ਹੈ। ਦੋਨਾਂ ਨੇ ਕੋਰਟ ਮੈਰਿਜ਼ ਲਈ ਅਰਜ਼ੀ ਦਿੱਤੀ ਹੈ।