✕
  • ਹੋਮ

ਲਿਬੀਆ 'ਚ 2 ਕਾਰ ਬੰਬ ਧਮਾਕਾ-34 ਮੌਤਾਂ, 87 ਜ਼ਖ਼ਮੀ

ਏਬੀਪੀ ਸਾਂਝਾ   |  25 Jan 2018 09:44 AM (IST)
1

2

3

ਸਥਾਨਕ ਸਿਹਤ ਅਧਿਕਾਰੀ ਹਨੀ ਬੇਲਰਾਸ ਅਲੀ ਨੇ 34 ਲੋਕਾਂ ਦੇ ਮਾਰੇ ਜਾਣ ਤੇ 87 ਹੋਰਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।

4

ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

5

6

ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਅਲ-ਜਾਲਾ ਹਸਪਤਾਲ 'ਚ ਭਰਤੀ ਕੀਤੇ ਲੋਕਾਂ 'ਚੋਂ 25 ਦੀ ਮੌਤ ਹੋ ਚੁੱਕੀ ਤੇ 51 ਜ਼ਖ਼ਮੀਆਂ ਦਾ ਇਲਾਜ ਜਾਰੀ ਹੈ, ਜਦ ਕਿ ਬੇਨਗਾਜ਼ੀ ਮੈਡੀਕਲ ਕੇਂਦਰ ਹਸਪਤਾਲ 'ਚ ਵੀ 9 ਲੋਕ ਮਾਰੇ ਗਏ ਹਨ ਤੇ 36 ਜ਼ਖ਼ਮੀ ਇਲਾਜ ਅਧੀਨ ਹਨ।

7

ਬੇਨਗਾਜ਼ੀ 'ਚ ਸੈਨਾ ਤੇ ਪੁਲਿਸ ਦੇ ਬੁਲਾਰੇ ਕੈਪਟਨ ਤਾਰਿਕ ਅਲਖਰਾਜ ਨੇ ਦੱਸਿਆ ਕਿ ਬੇਨਗਾਜ਼ੀ ਸ਼ਹਿਰ ਨਾਲ ਲੱਗਦੇ ਸਲਮਾਨੀ ਜ਼ਿਲ੍ਹੇ 'ਚ ਪਹਿਲਾ ਕਾਰ ਬੰਬ ਧਮਾਕਾ ਬੀਤੀ ਰਾਤ 8:20 ਵਜੇ ਮਸਜਿਦ ਸਾਹਮਣੇ ਉਸ ਸਮੇਂ ਹੋਇਆ ਜਦੋਂ ਲੋਕ ਨਮਾਜ਼ ਤੋਂ ਬਾਅਦ ਬਾਹਰ ਆ ਰਹੇ ਸਨ ਅਤੇ ਦੂਸਰਾ ਕਾਰ ਬੰਬ ਧਮਾਕਾ ਅੱਧੇ ਘੰਟੇ ਬਾਅਦ ਉਸ ਸਮੇਂ ਹੋਇਆ ਜਦੋਂ ਜ਼ਖ਼ਮੀਆਂ ਦੀ ਮੈਡੀਕਲ ਮਦਦ ਲਈ ਐਾਬੂਲੈਂਸ ਉਥੇ ਪੁੱਜੀ।

8

ਬੇਨਗਾਜ਼ੀ- ਪੂਰਬੀ ਲੀਬੀਆ ਦੇ ਬੇਨਗਾਜ਼ੀ ਸ਼ਹਿਰ ਨੇੜੇ ਬੀਤੀ ਰਾਤ ਰਿਹਾਇਸ਼ੀ ਇਲਾਕੇ 'ਚ ਹੋਏ ਕਾਰ ਬੰਬ ਧਮਾਕਿਆਂ 'ਚ 34 ਲੋਕਾਂ ਦੀ ਮੌਤ ਹੋ ਗਈ ਤੇ 87 ਹੋਰ ਜ਼ਖ਼ਮੀ ਹੋ ਗਏ ਹਨ।

  • ਹੋਮ
  • Photos
  • ਖ਼ਬਰਾਂ
  • ਲਿਬੀਆ 'ਚ 2 ਕਾਰ ਬੰਬ ਧਮਾਕਾ-34 ਮੌਤਾਂ, 87 ਜ਼ਖ਼ਮੀ
About us | Advertisement| Privacy policy
© Copyright@2026.ABP Network Private Limited. All rights reserved.