✕
  • ਹੋਮ

84 ਮੰਜ਼ਲਾ ਇਮਾਰਤ ਵਿੱਚ ਲੱਗੀ ਅੱਗ

ਏਬੀਪੀ ਸਾਂਝਾ   |  04 Aug 2017 06:15 PM (IST)
84 ਮੰਜ਼ਲਾ ਇਮਾਰਤ ਵਿੱਚ ਲੱਗੀ ਅੱਗ
1

ਇੱਕ ਵਾਰ ਮੁੜ ਦੱਸ ਦਈਏ ਕਿ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਪ੍ਰਾਪਤ ਨਹੀਂ ਹੋਈ।

2

ਇਸ ਵਿੱਚ 682 ਰਿਹਾਇਸ਼ੀ ਇਕਾਈਆਂ ਵੀ ਸ਼ਾਮਲ ਹਨ।

3

ਇਮਾਰਤਸਾਜ਼ ਸਿਲੈਕਟ ਗਰੁੱਪ ਮੁਤਾਬਕ ਟਾਰਚ ਟਾਵਰ 2011 ਵਿੱਚ ਬਣ ਕੇ ਤਿਆਰ ਹੋ ਗਿਆ ਸੀ। ਉਸ ਸਮੇਂ ਇਹ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਹੋਇਆ ਕਰਦੀ ਸੀ।

4

ਇਸ ਤੋਂ ਪਹਿਲਾਂ ਵੀ ਟਾਰਚ ਟਾਵਰ ਵਿੱਚ ਫਰਵਰੀ 2015 ਸਮੇਂ ਵੀ ਅੱਗ ਲੱਗੀ ਸੀ। ਇਸ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਾ ਹੈ।

5

ਇੱਕ ਪ੍ਰਤੱਖ ਦਸੇਰੇ ਮੁਤਾਬਕ ਉਸ ਨੂੰ ਲੱਗਿਆ ਕਿ ਇਸ ਅੱਗ ਨੇ ਤਿੰਨ ਚਾਰ ਮੰਜ਼ਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਪਾਰਕਿੰਗ ਵਿੱਚ ਖੜ੍ਹੀਆਂ ਦੋ ਕਾਰਾਂ ਵੀ ਅੱਗ ਦੀ ਭੇਟ ਚੜ੍ਹ ਗਈਆਂ।

6

ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ। ਸ਼ੋਸਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਇਮਾਰਤ ਦੇ ਇੱਕ ਪਾਸੇ ਤੋਂ ਅੱਗ ਦੀਆਂ ਲਾਟਾਂ ਤੇ ਮਲਬਾ ਵੀ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ।

7

ਅੱਗ 'ਤੇ ਦੋ ਘੰਟੇ ਬਾਅਦ ਕਾਬੂ ਪਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਮਾਰਤ ਨੂੰ ਠੰਢਾ ਕੀਤਾ ਜਾ ਰਿਹਾ ਹੈ।

8

ਪਿਛਲੇ ਦੋ ਸਾਲਾਂ ਵਿੱਚ ਇਹ ਦੂਜੀ ਘਟਨਾ ਹੈ, ਜਦ ਇੱਥੇ ਅੱਗ ਲੱਗ ਗਈ। ਸੀ.ਐਨ.ਐਨ. ਮੁਤਾਬਕ, ਦੁਬਈ ਦੇ ਸਿਵਲ ਡਿਫੈਂਸ ਨੇ ਦੱਸਿਆ ਕਿ ਅੱਜ ਸਵੇਰੇ 3:30 ਵਜੇ ਅੱਗ ਲੱਗੀ।

9

ਦੁਬਈ ਮਰੀਨਾ ਨਜ਼ਦੀਕ ਸਵੇਰੇ 84 ਮੰਜ਼ਲਾ ਟਾਰਚ ਟਾਵਰ ਵਿੱਚ ਅੱਗ ਲੱਗ ਗਈ। ਦੋ ਘੰਟੇ ਦੀ ਮੁਸ਼ਕਲ ਬਾਅਦ ਇਸ 'ਤੇ ਕਾਬੂ ਪਾਇਆ ਜਾ ਸਕਿਆ।

  • ਹੋਮ
  • Photos
  • ਖ਼ਬਰਾਂ
  • 84 ਮੰਜ਼ਲਾ ਇਮਾਰਤ ਵਿੱਚ ਲੱਗੀ ਅੱਗ
About us | Advertisement| Privacy policy
© Copyright@2026.ABP Network Private Limited. All rights reserved.