✕
  • ਹੋਮ

ਯੂਰਪ ਪਹੁੰਚਦੇ 4700 ਸ਼ਰਨਾਰਥੀਆਂ ਦੀ ਮੌਤ, ਦੇਖੋ ਦਰਦਨਾਕ ਤਸਵੀਰਾਂ

ਏਬੀਪੀ ਸਾਂਝਾ   |  30 Nov 2016 04:37 PM (IST)
ਯੂਰਪ ਪਹੁੰਚਦੇ 4700 ਸ਼ਰਨਾਰਥੀਆਂ ਦੀ ਮੌਤ, ਦੇਖੋ ਦਰਦਨਾਕ ਤਸਵੀਰਾਂ
1

ਮਾਸੂਮ ਅਇਲਾਨ ਕੁਰਦੀ ਨੂੰ ਸ਼ਾਇਦ ਕੋਈ ਨਹੀਂ ਭੁਲਾ ਸਕੇਗਾ। ਸਾਲ 2011 ਤੋਂ ਚੱਲ ਰਹੇ ਗ੍ਰਹਿ ਯੁੱਧ ਤੋਂ ਪ੍ਰਭਾਵਿਤ ਸੀਰੀਆ ਦੇ ਲੋਕ ਲਗਾਤਾਰ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡ ਰਹੇ ਹਨ। ਅਜਿਹੇ ‘ਚ ਲੋਕ ਆਪਣੀ ਜਾਨ ਜੋਖਮ ‘ਚ ਪਾ ਕੇ ਜਾਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਕੋਸ਼ਿਸ ‘ਚ ਹਰ ਕੋਈ ਕਾਮਯਾਬ ਨਹੀਂ ਹੁੰਦਾ।

2

ਆਈਓਐਮ ਨੇ ਕਿਹਾ, “ਪਿਛਲੇ ਸਾਲ ਇਸੇ ਸਮੇਂ ‘ਚ ਮਰਨ ਵਾਲਿਆਂ ਦੀ ਤੁਲਨਾ ‘ਚ ਇਹ ਸੰਸਥਾ ਕਾਫੀ ਜਿਆਦਾ ਹੈ। ਪਿਛਲੇ ਸਾਲ 30 ਨਵੰਬਰ ਤੱਕ ਇਸ ਕੋਸ਼ਿਸ਼ ‘ਚ 3,565 ਲੋਕਾਂ ਦੇ ਮਰਨ ਦੀ ਖਬਰ ਮਿਲੀ ਹੈ।” ਖਬਰ ਏਜੰਸੀ ਸਿਨਹੁਆ ਮੁਤਾਬਕ, “ਇਸ ਲਿਹਾਜ਼ ਨਾਲ 2016 ‘ਚ ਯੁਰੋਪ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸ਼ਰਨਾਰਥੀਆਂ ਲਈ ਕਾਫੀ ਮੁਸ਼ਕਲ ਭਰਿਆ ਰਿਹਾ।”

3

ਅਇਲਾਨ ਦਾ ਪਰਿਵਾਰ ਵੀ 2015 ‘ਚ ਜਿੰਦਗੀ ਦੀ ਤਲਾਸ਼ ਕਰਦਿਆਂ ਸਮੁੰਦਰ ਰਾਸਤੇ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਨੇ ਮਾਸੂਮ ਅਇਲਾਨ ਨੂੰ ਨਿਗਲ ਲਿਆ ਤੇ ਪੂਰੀ ਦੁਨੀਆਂ ਨੂੰ ਰੁਆ ਦਿੱਤਾ।

4

ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐਮ) ਮੁਤਾਬਕ ਪਿਛਲੇ 1 ਸਾਲ ‘ਚ ਸੀਰੀਆ ਦੇ ਹਲਾਤਾਂ ਤੋਂ ਭੱਜ ਕੇ ਆਪਣੀ ਜਾਨ ਬਚਾਉਣ ਲਈ ਜਾ ਰਹੇ ਸੈਂਕੜੇ ਅਇਲਾਨ ਤੇ ਉਨ੍ਹਾਂ ਦੇ ਪਰਿਵਾਰ ਦਰਦਨਾਕ ਹਾਦਸਿਆਂ ਦਾ ਸ਼ਿਕਾਰ ਹੋ ਸਮੁੰਦਰ ਦੇ ਗਹਿਰੇ ਪਾਣੀ ‘ਚ ਜਾ ਸਮਾਏ ਹਨ। ਅੰਕੜਿਆਂ ਮੁਤਾਬਕ ਭੁ-ਮੱਧ ਸਾਗਰ ਪਾਰ ਕਰ ਯੂਰੋਪ ਜਾਣ ਦੀ ਕੋਸ਼ਿਸ਼ ਕਰਦਿਆਂ ਸਿਰਫ ਇੱਕ ਸਾਲ ਅੰਦਰ 4700 ਸ਼ਰਨਾਰਥੀ ਸਮੁੰਦਰ ‘ਚ ਡੁੱਬ ਆਪਣੀ ਜਾਨ ਗਵਾ ਚੁੱਕੇ ਹਨ।

5

ਇਸ ਸਾਲ ਯੁਰੋਪ ਪਹੁੰਚਣ ਦੀ ਕੋਸ਼ਿਸ਼ ਦੀ ਕੋਸ਼ਿਸ ‘ਚ ਜਾਨ ਗਵਾਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ ਹੈ, ਪਰ ਯੁਰੋਪ ਪਹੁੰਚਣ ‘ਚ ਸਫਲ ਹੋਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ‘ਚ ਕਮੀ ਹੋਈ ਹੈ। ਆਈਓਐਮ ਦੇ ਤਾਜਾ ਅੰਕੜਿਆ ਮੁਤਾਬਕ ਇਸ ਸਾਲ ਸਮੁੰਦਰ ਦੇ ਰਾਸਤੇ 348,664 ਸ਼ਰਨਾਰਥੀ ਯੁਰੋਪ ਪਹੁੰਚੇ ਹਨ, ਜਦਕਿ ਪਿਛਲੇ ਸਾਲ ਇਸ ਸਮੇਂ ਤੱਕ ਇਹ ਅੰਕੜਾ 883,393 ਸੀ।

6

  • ਹੋਮ
  • Photos
  • ਖ਼ਬਰਾਂ
  • ਯੂਰਪ ਪਹੁੰਚਦੇ 4700 ਸ਼ਰਨਾਰਥੀਆਂ ਦੀ ਮੌਤ, ਦੇਖੋ ਦਰਦਨਾਕ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.