✕
  • ਹੋਮ

78 ਸਾਲਾ ਬਜ਼ੁਰਗ ਪੰਜਾਬੀ ਵਿਰਾਸਤ ਬਚਾਉਣ ਦੀ 25 ਸਾਲਾਂ ਤੋਂ ਕਰ ਰਿਹਾ ਕੋਸ਼ਿਸ਼, ਜਾਣੋ ਕਿਵੇਂ

ਏਬੀਪੀ ਸਾਂਝਾ   |  22 Jan 2020 06:17 PM (IST)
1

2

3

4

5

ਭੋਲਾ ਸਿੰਘ, ਜੋ ਕਿ ਬਠਿੰਡਾ ਦੇ ਅਮਰਪੁਰਾ ਬਸਤੀ ਵਿੱਚ ਇੱਕ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ, ਦੇ ਤਿੰਨ ਬੇਟੇ ਹਨ, ਜੋ ਆਪਣਾ ਚੰਗਾ ਕਾਰੋਬਾਰ ਚਲਾ ਰਹੇ ਹਨ, ਪਰ ਭੋਲਾ ਸਿੰਘ ਪਿਛਲੇ 25 ਸਾਲਾਂ ਤੋਂ ਪੰਜਾਬੀਅਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

6

ਭੋਲਾ ਸਿੰਘ ਦਾ ਮੰਨਣਾ ਹੈ ਕਿ ਲੋਕਾਂ ਨੂੰ ਪੰਜਾਬ ਤੇ ਪੰਜਾਬੀਅਤ ਨਾਲ ਜੋੜਨਾ ਉਸਦੇ ਦਿਲ ਵਿੱਚ ਹੈ, ਜੋ ਅੱਜ ਕਮਾਈ ਨਾਲੋ ਵੱਧ ਉਸ ਦਾ ਸ਼ੌਕ ਹੈ।

7

ਬਜ਼ੁਰਗ ਨੇ ਆਪਣੇ ਲੱਕੜ ਦੇ ਖਿਡੌਣਿਆਂ ਨੂੰ ਨੇੜਲੇ ਮੇਲਿਆਂ ਵਿੱਚ ਵੀ ਵੇਚਣ ਲਈ ਜਾਂਦਾ ਹੈ। ਵੈਸੇ, ਬਜ਼ੁਰਗ ਭੋਲਾ ਸਿੰਘ ਹਰ ਰੋਜ਼ 300 ਤੋਂ 400 ਰੁਪਏ ਕਮਾਉਂਦਾ ਹੈ।

8

ਭੋਲਾ ਸਿੰਘ ਦਾ ਮੰਨਣਾ ਹੈ ਕਿ ਉਹ ਖਾਲੀ ਬੈਠ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ, ਆਪਣੇ ਬੱਚਿਆਂ ਦੀ ਤਰਫੋਂ ਉਸ ਨੂੰ ਕੰਮ ਨਾ ਕਰਨ ਤੇ ਅਰਾਮ ਨਾਲ ਘਰ ਬੈਠਣ ਲਈ ਕਿਹਾ ਜਾਂਦਾ ਹੈ ਪਰ ਉਹ ਖੁਦ ਖਾਲੀ ਬੈਠਣਾ ਨਹੀਂ ਚਾਹੁੰਦਾ।

9

ਉਹ ਲੱਕੜ ਦੇ ਖਿਡੌਣੇ ਬਣਾਉਣ ਦਾ ਸ਼ੌਕੀਨ ਹੈ। ਇਸ ਕਾਰਨ ਉਹ ਲੱਕੜ ਦੇ ਖਿਡੌਣੇ ਜਿਵੇਂ ਗੱਡੇ, ਸਕੂਟਰ, ਕਾਰਾਂ, ਟਰੈਕਟਰ ਵਰਗੀਆਂ ਕਈ ਚੀਜ਼ਾਂ ਬਣਾਉਂਦਾ ਹੈ।

10

ਲੋਕ ਭੋਲਾ ਸਿੰਘ ਦੇ ਖਿਡੌਣਿਆਂ ਨੂੰ ਬਹੁਤ ਪਸੰਦ ਕਰਦੇ ਹਨ। ਭੋਲਾ ਸਿੰਘ ਅਨੁਸਾਰ ਉਸ ਨੇ ਹੁਣ ਤੱਕ ਪੰਜਾਬੀ ਵਿਰਾਸਤ ਨਾਲ ਜੁੜੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੈ।

11

ਭੋਲਾ ਸਿੰਘ ਘਰੋਂ ਸੌਖਾ ਹੈ ਤੇ ਪੁੱਤਰ ਦਾ ਚੰਗਾ ਕਰੋਬਾਰ ਹੈ। ਕੋਠੀ ਅੰਦਰ ਕਾਰਾਂ ਖੜ੍ਹੀਆਂ ਹਨ ਪਰ ਭੋਲਾ ਸਿੰਘ ਆਪਣੇ ਸ਼ੌਕ ਲਈ ਪਿਛਲੇ 25 ਸਾਲਾਂ ਤੋਂ ਲਕੜੀ ਦੇ ਖਿਡੌਣੇ ਬਣਾ ਰਿਹਾ ਹੈ।

12

ਬਠਿੰਡਾ ਦਾ ਰਹਿਣ ਵਾਲਾ 78 ਸਾਲਾ ਬਜ਼ੁਰਗ ਭੋਲਾ ਸਿੰਘ ਇਸ ਉਮਰ ਵਿੱਚ ਵੀ ਆਪਣੀ ਕਾਰੀਗਰੀ ਛੱਡਣੀ ਨਹੀਂ ਚਾਹੁੰਦਾ।

  • ਹੋਮ
  • Photos
  • ਖ਼ਬਰਾਂ
  • 78 ਸਾਲਾ ਬਜ਼ੁਰਗ ਪੰਜਾਬੀ ਵਿਰਾਸਤ ਬਚਾਉਣ ਦੀ 25 ਸਾਲਾਂ ਤੋਂ ਕਰ ਰਿਹਾ ਕੋਸ਼ਿਸ਼, ਜਾਣੋ ਕਿਵੇਂ
About us | Advertisement| Privacy policy
© Copyright@2026.ABP Network Private Limited. All rights reserved.