✕
  • ਹੋਮ

ਪੌੜੀ ਚੜ੍ਹ ਕੇ ਟੱਪ ਗਏ 9 ਕੈਦੀ

ਏਬੀਪੀ ਸਾਂਝਾ   |  11 Feb 2018 04:44 PM (IST)
ਪੌੜੀ ਚੜ੍ਹ ਕੇ ਟੱਪ ਗਏ 9 ਕੈਦੀ
1

ਸੁਧਾਰ ਘਰ ਵਿੱਚ ਚੱਲ ਰਹੀ ਉਸਾਰੀ ਕਾਰਜ ਦਾ ਫਾਇਦਾ ਚੁੱਕ ਕੇ ਨੰਨ੍ਹੇ ਕੈਦੀ ਰਾਤ ਦੇ ਹਨੇਰੇ ਵਿੱਚ ਫਰਾਰ ਹੋ ਗਏ। ਜ਼ਿਲ੍ਹਾ ਪ੍ਰੋਗਰਾਮਿੰਗ ਅਫਸਰ ਬਲਜੀਤ ਕੌਰ ਨੇ ਦੱਸਿਆ ਕਿ ਬਾਲ ਕੈਦੀਆਂ ਨੇ ਬੈਰਕ ਨੰਬਰ ਦੋ ਦਾ ਜਿੰਦਾ ਤੋੜਿਆ ਤੇ ਪੌੜੀ ਰਾਹੀਂ ਬਾਹਰ ਛਾਲਾਂ ਮਾਰ ਗਏ।

2

ਥਾਣਾ ਸ਼ਹਿਰੀ ਦੇ ਮੁਖੀ ਅਜੀਤ ਸਿੰਘ ਨੇ ਦੱਸਿਆ ਕਿ ਬਾਲ ਸੁਧਾਰ ਘਰ ਵਿੱਚ ਜੋ ਬੱਚੇ ਕੈਦ ਸਨ, ਉਨ੍ਹਾਂ ਵਿੱਚੋਂ 2 ਪੌਕਸੋ ਐਕਟ, 1 ਬਲਾਤਕਾਰ, 3 ਕਤਲ, 1 ਕਤਲ ਦੀ ਕੋਸ਼ਿਸ਼ (307) ਤੇ 2 ਚੋਰੀ ਦੇ ਮਾਮਲਿਆਂ ਵਿੱਚ ਕੈਦ ਸੀ। ਉਨ੍ਹਾਂ ਕੇਸ ਦਰਜ ਕਰ ਲਿਆ ਹੈ ਤੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

3

ਅਧਿਕਾਰੀ ਨੇ ਦੱਸਿਆ ਕਿ ਬਾਲ ਸੁਧਾਰ ਘਰ ਵਿੱਚ CCTV ਲੱਗੇ ਤਾਂ ਹੋਏ ਸਨ ਪਰ ਸਾਰੇ ਜਾਂ ਤਾਂ ਖਰਾਬ ਹਨ ਜਾਂ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਬੱਚੇ ਅਕਸਰ ਲੜ ਪੈਂਦੇ ਸਨ ਜਿਸ ਕਾਰਨ ਕੈਮਰੇ ਤੋੜ ਦਿੰਦੇ ਸੀ।

4

ਅੰਬਾਲਾ: ਬਾਲ ਸੁਧਾਰ ਘਰ ਵਿੱਚੋਂ 9 ਬਾਲ ਕੈਦੀ ਫਰਾਰ ਹੋ ਗਏ। ਬੱਚਿਆਂ ਨੇ ਸੁਧਾਰ ਘਰ ਦੇ ਜਿੰਦੇ ਤੋੜੇ ਤੇ ਪੌੜੀ ਰਾਹੀਂ ਕੰਧ ਟੱਪ ਗਏ। ਜਦੋਂ ਬਾਲ ਕੈਦੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਤਾਂ ਡਿਊਟੀ 'ਤੇ ਤਾਇਨਾਤ ਮੁਲਾਜ਼ਮ ਸੌਂ ਰਹੇ ਸੀ।

5

ਉਨ੍ਹਾਂ ਕਿਹਾ ਕਿ ਥੋੜ੍ਹਾ ਸਮਾਂ ਪਹਿਲਾਂ ਇੱਥੇ ਰੱਖੇ ਗਏ ਬੱਚਿਆਂ ਨੂੰ ਚਮੜੀ ਦੀ ਬਿਮਾਰੀ ਹੋ ਗਈ ਸੀ, ਜਿਸ ਤੋਂ ਬਾਅਦ ਕੈਮਰੇ ਤੇ ਜਿੰਦੇ ਤੋੜ ਦਿੱਤੇ ਸੀ। ਬਾਲ ਸੁਧਾਰ ਘਰ ਦੀ ਸਮਰੱਥਾ 50 ਬੱਚਿਆਂ ਦੀ ਹੈ ਪਰ ਇੱਥੇ 122 ਬੱਚੇ ਸੀ।

  • ਹੋਮ
  • Photos
  • ਖ਼ਬਰਾਂ
  • ਪੌੜੀ ਚੜ੍ਹ ਕੇ ਟੱਪ ਗਏ 9 ਕੈਦੀ
About us | Advertisement| Privacy policy
© Copyright@2026.ABP Network Private Limited. All rights reserved.