ਏਅਰਪੋਰਟ ਨਹੀਂ ਜਨਾਬ ਇਹ ਹੈ ਸਰਕਾਰੀ ਬੱਸ ਅੱਡਾ, ਦੇਖੋ ਤਸਵੀਰਾਂ
ਅਜੇ ਤੱਕ ਬੱਸ ਅੱਡੇ ਦੇ ਰੱਖ-ਰਖਾਵ ਨੂੰ ਲੈਕੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ। ਹਾਲਾਕਿ ਬੱਸ ਅੱਡਾ ਬਣਾਉਣ ਵਾਲੀ ਕੰਪਨੀ ਨੂੰ ਯੂਜ਼ਰ ਫੀਸ ਲੈਣ ਦਾ ਅਧਿਕਾਰ ਦਿੱਤਾ ਗਿਆ ਸੀ ਪਰ ਯੋਗੀ ਸਰਕਾਰ ਚਾਹੁੰਦੀ ਹੈ ਕਿ ਯਾਤਰੀਆਂ ਤੋਂ ਇਹ ਫੀਸ ਨਾ ਲਈ ਜਾਵੇ। ਆਲਮਬਾਗ ਬੱਸ ਅੱਡਾ ਹਰ ਪਾਸਿਉਂ ਏਅਰਪੋਰਟ ਜਿਹਾ ਦਿਖਾਈ ਦਿੰਦਾ ਹੈ।
ਆਲਮਬਾਗ ਬੱਸ ਅੱਡੇ ਨੂੰ ਲਖਨਊ ਮੈਟ੍ਰੋ ਨਾਲ ਵੀ ਜੋੜਿਆ ਜਾ ਰਿਹਾ ਹੈ। ਮੈਟਰੋ ਨੂੰ ਬੱਸ ਅੱਡੇ ਨਾਲ ਜੋੜਨ ਤੇ ਲਖਨਊ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਸੁਵਿਧਾ ਹੋਵੇਗੀ।
ਪੂਰਾ ਬੱਸ ਅੱਡਾ ਵਾਤਾਨੁਕੂਲਿਤ ਹੈ। ਇਸ ਬੱਸ ਟਰਮੀਨਲ ਤੋਂ ਰੋਜ਼ਾਨਾ 750 ਬੱਸਾਂ ਚੱਲਣਗੀਆਂ। ਗੋਰਖਪੁਰ, ਵਾਰਾਨਸੀ, ਇਲਾਹਾਬਾਦ, ਆਗਰਾ ਤੇ ਮੇਰਠ ਤੋਂ ਲੈ ਕੇ ਦਿੱਲੀ ਤੱਕ ਬੱਸਾਂ ਦੀ ਰਵਾਨਗੀ ਇੱਥੋਂ ਹੋਵੇਗੀ।
ਡਬਲ ਬੈੱਡ ਵਾਲੇ ਇਕ ਕਮਰੇ ਦਾ ਕਿਰਾਇਆ 2200 ਰੁਪਏ ਰੱਖਿਆ ਗਿਆ ਹੈ।
ਲਖਨਊ ਦੇ ਆਲਮਬਾਗ ਬੱਸ ਅੱਡੇ 'ਤੇ ਬੱਸਾਂ ਲਈ 45 ਪਲੇਟਫਾਰਮ, 4 ਰਿਜ਼ਰਵ ਪਲੇਟਫਾਰਮ ਤੇ 50 ਬੱਸਾਂ ਦੀ ਪਾਰਕਿੰਗ ਸੁਵਿਧਾ ਹੈ। ਬੱਸ ਟਰਮੀਨਲ ਅਤੇ ਮਾਲ ਦੇ ਨਾਲ ਨਾਲ 124 ਕਮਰਿਆਂ ਦਾ ਹੋਟਲ ਵੀ ਬਣਿਆ ਹੋਇਆ ਹੈ।
ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸੇਠ ਦੀ ਕੰਪਨੀ ਨੇ ਇਸ ਬੱਸ ਅੱਡੇ ਨੂੰ ਬਣਾਇਆ ਹੈ। 50 ਕਰੋੜ ਦੀ ਲਾਗਤ ਨਾਲ ਬਣਿਆ ਇਹ ਬੱਸ ਅੱਡਾ ਅਖਿਲੇਸ਼ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਸੀ।
ਸੋਸ਼ਲ ਮੀਡੀਆ 'ਤੇ ਲਖਨਊ ਦੇ ਸਰਕਾਰੀ ਬੱਸ ਅੱਡੇ ਦੀਆਂ ਤਸਵੀਰਾਂ ਖੂਬ ਚਰਚਾ 'ਚ ਹਨ। ਦਰਅਸਲ ਇਹ ਬੱਸ ਅੱਡਾ ਕਿਸੇ ਏਅਰਪੋਰਟ ਤੋਂ ਘੱਟ ਨਹੀਂ। ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਆਨਾਥ ਕੱਲ੍ਹ ਨੂੰ ਆਲਮਬਾਗ ਬੱਸ ਅੱਡੇ ਦਾ ਉਦਘਾਟਨ ਕਰਨਗੇ।