ਸੂਪਰ ਸਟਾਰ ਆਮਿਰ ਖਾਨ ਦੇ ਪੰਜ ਵੱਡੇ ਵਿਵਾਦ

ਇਸ ਕ੍ਰਮ ਵਿੱਚ ਦੇਸ਼ ਦੇ ਸਭ ਤੋਂ ਵੱਡੇ ਸਨਮਾਨਾਂ ਪਦਮਸ਼੍ਰੀ ਤੇ ਪਦਮ ਭੂਸ਼ਣ ਨਾਲ ਨਿਵਾਜ਼ੇ ਗਏ। ਆਮਿਰ ਖਾਨ ਕਦੇ ਵੀ ਐਵਾਰਡ ਫੰਕਸ਼ਨਜ਼ ਵਿੱਚ ਨਜ਼ਰ ਨਹੀਂ ਆਉਂਦੇ। ਇਸ ਬਾਰੇ ਉਨ੍ਹਾਂ ਨੇ ਕਿਹਾ, ਮੈਨੂੰ ਬਾਲੀਵੁੱਡ ਐਵਾਰਡਜ਼ ਪਸੰਦ ਨਹੀਂ, ਇਸ ਲਈ ਮੈਂ ਸੋਚਦਾ ਹਾਂ ਕਿ ਮੈਨੂੰ ਇਨ੍ਹਾਂ ਫੰਕਸ਼ਨਾਂ 'ਚ ਨਹੀਂ ਜਾਣਾ ਚਾਹੀਦਾ ਹੈ। ਫੋਟੋ (ਸੋਸ਼ਲ ਮੀਡੀਆ)
ਆਮਿਰ ਖਾਨ ਕਦੇ ਵੀ ਆਪਣੇ ਸਟਾਰਡ੍ਰਮ ਨੂੰ ਆਪਣੇ ਆਪ 'ਤੇ ਹਾਵੀ ਨਹੀਂ ਹੋਣ ਦਿੰਦੇ। ਇਸੇ ਕਾਰਨ ਆਮਿਰ ਖਾਨ ਨੇ ਮੈਡਮ ਤੁਸਾਦ ਨੂੰ ਆਪਣਾ ਵੈਕਸ ਸਟੈਚੂ ਬਣਾਉਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਮੇਰੀਆਂ ਫ਼ਿਲਮਾਂ ਦੇਖਣੀਆਂ ਹਨ, ਉਹ ਦੇਖਣਗੇ। ਉਨ੍ਹਾਂ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਫੋਟੋ (ਗੂਗਲ)
ਆਮਿਰ ਖਾਨ ਹਮੇਸ਼ਾ ਹੀ ਸਮਾਜਿਕ ਮੁੱਦਿਆਂ 'ਤੇ ਨਾ ਸਿਰਫ ਖੁੱਲ੍ਹ ਕੇ ਬੋਲਦੇ ਹਨ, ਸਗੋਂ ਉਨ੍ਹਾਂ 'ਤੇ ਕੰਮ ਵੀ ਕਰਦੇ ਹਨ। ਹਾਲਾਂਕਿ ਉਹ ਬਹੁਤ ਜ਼ਿਆਦਾ ਮੀਡੀਆ 'ਚ ਰੌਲਾ ਨਹੀਂ ਪਾਉਂਦੇ। ਆਮਿਰ ਸ਼ਾਇਦ ਬਾਲੀਵੁੱਡ ਦੇ ਪਹਿਲੇ ਐਸੇ ਅਦਾਕਾਰ ਹਨ ਜੋ ਕਿਸੇ ਅੰਦੋਲਨ ਦੀ ਮਜ਼ਬੂਤ ਹਿੱਸਾ ਬਣੇ ਹੋਣ। ਸਾਲ 2006 ਵਿੱਚ ਆਮਿਰ ਖਾਨ ਨੇ ਨਰਮਦਾ ਬਚਾਓ ਅੰਦੋਲਨ ਕਮੇਟੀ ਨੂੰ ਸਮਰਥਨ ਦਿੱਤੀ ਸੀ। ਉਹ ਅੰਦੋਲਨ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਉਸ ਸਮੇਂ ਉਨ੍ਹਾਂ ਨੂੰ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਫੋਟੋ (Instagram)
ਸਾਲ 2014 ਵਿੱਚ ਆਈ ਫਿਲਮ 'ਪੀਕੇ' ਬਾਰੇ ਵੀ ਆਮਿਰ ਖਾਨ ਨੂੰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਆਮਿਰ ਖਾਨ ਉੱਪਰ ਫਿਲਮ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲੱਗਾ ਸੀ। ਫੋਟੋ (ਯੂਟਿਊਬ)
ਆਮਿਰ ਖਾਨ ਨੂੰ ਸਭ ਤੋਂ ਜ਼ਿਆਦਾ ਵਿਵਾਦਾਂ ਵਿੱਚ ਉਸ ਵੇਲੇ ਦੇਖਿਆ ਗਿਆ ਜਦੋਂ ਦੇਸ਼ 'ਚ ਤੇਜ਼ੀ ਨਾਲ ਵਧ ਰਹੀ ਅਸਹਿਣਸ਼ੀਲਤਾ ਬਾਰੇ ਉਨ੍ਹਾਂ ਆਪਣੇ ਵਿਚਾਰ ਰੱਖੇ। ਉਸ ਸਮੇਂ ਆਮਿਰ ਨੇ ਕਿਹਾ ਸੀ ਕਿ ਦੇਸ਼ ਵਿੱਚ ਮੌਜ਼ੂਦਾ ਹਾਲਾਤ ਤੋਂ ਉਨ੍ਹਾਂ ਦੀ ਪਤਨੀ ਬਹੁਤ ਜ਼ਿਆਦਾ ਚਿੰਤਤ ਹੈ। ਖਾਨ ਨੇ ਕਿਹਾ ਸੀ, ਮੈਂ ਜਦੋਂ ਘਰ 'ਚ ਕਿਰਨ ਨਾਲ ਗੱਲ ਕਰਦਾ ਹਾਂ ਤਾ ਉਹ ਕਹਿੰਦੀ ਹੈ ਕਿ ਸਾਨੂੰ ਦੇਸ਼ ਤੋਂ ਬਾਹਰ ਚਲੇ ਜਾਣਾ ਚਾਹੀਦਾ ਹੈ? ਕਿਰਨ ਦਾ ਇਹ ਬਿਆਨ ਬਹੁਤ ਵੱਡਾ ਤੇ ਦੁਖਦ ਸੀ। ਉਸ ਨੂੰ ਚਿੰਤਾ ਹੈ ਕਿ ਉਨ੍ਹਾਂ ਦੇ ਆਸ ਪਾਸ ਦੇ ਮਾਹੌਲ ਦਾ ਅਸਰ ਬੱਚੇ 'ਤੇ ਵੀ ਪਵੇਗਾ।
ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਅੱਜ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਪਦਮਸ਼੍ਰੀ ਤੇ ਪਦਮ ਭੂਸ਼ਣ ਨਾਲ ਸਨਮਾਨਿਤ ਆਮਿਰ ਖਾਨ ਨੇ 1984 'ਚ ਕੇਤਨ ਮਹਿਤਾ ਦੀ ਫਿਲਮ 'ਹੋਲੀ' ਤੋਂ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਨ੍ਹਾਂ ਨੂੰ ਪਛਾਣ ਸਾਲ 1988 ਵਿੱਚ ਫਿਲਮ 'ਕਿਆਮਤ ਸੇ ਕਿਆਮਤ ਤਕ' ਨਾਲ ਮਿਲੀ। ਆਮਿਰ ਹਮੇਸ਼ਾ ਹੀ ਵਿਵਾਦਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ ਪਰ ਉਹ ਕਹਿੰਦੇ ਹਨ ਕਿ ਸਟਾਰ ਤੇ ਵਿਵਾਦਾਂ ਦਾ ਚੋਲੀ-ਦਾਮਨ ਦਾ ਸਾਥ ਹੁੰਦਾ ਹੈ। ਅੱਜ ਤੁਹਾਨੂੰ ਉਸ ਦੇ 5 ਵੱਡੇ ਵਿਵਾਦਾਂ ਬਾਰੇ ਦੱਸਾਂਗੇ।