'ਆਪ' ਦੇ ਲੀਡਰਾਂ ਦੀ ਨਾ ਪੁੱਛੀ ਕਿਸੇ ਵਾਤ !
ਇਹੀ ਸੰਦੇਸ਼ ਦੇਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੈਪਟਨ ਦੇ ਸੰਹੁ ਚੱਕ ਸਮਾਗਮ ਵਿੱਚ ਸ਼ਾਮਲ ਹੋਏ ਸਨ ਪਰ ਕੈਪਟਨ ਸਰਕਾਰ ਨੇ ਗੈਰ ਜਿਮੇਦਾਰੀ ਵਾਲਾ ਵਿਵਹਾਰ ਕੀਤਾ ਜੋ ਨਿੰਦਣਯੋਗ ਹੈ
ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਕਰਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਵੇਗੀ। ਪੰਜਾਬ ਦੇ ਹਿੱਤਾਂ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਸਕਰਾਤਮਕ ਫੈਸਲਿਆਂ ਦਾ ਸਵਾਗਤ ਤੇ ਸਮਰਥਨ ਕਰੇਗੀ।
ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਕੋਈ ਕੁਰਸੀ ਕਲਚਰ ਨਹੀਂ ਹੈ ਤੇ ਉਹ ਕਿਸੇ ਪ੍ਰਕਾਰ ਦਾ ਵੀਆਈਪੀ ਪ੍ਰਬੰਧ ਨਹੀਂ ਚਾਹੁੰਦੇ ਸਨ। ‘ਆਪ’ ਹਮੇਸ਼ਾ ਆਮ ਲੋਕਾਂ ਦੀ ਤਰ੍ਹਾਂ ਵਿਚਰਨ ਵਿੱਚ ਵਿਸ਼ਵਾਸ਼ ਰੱਖਦੀ ਹੈ ਤੇ ਸਾਰੇ ਆਗੂ ਇਸੇ ਸੋਚ ਨਾਲ ਰਾਬਤਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੇ ਬੈਠਣ ਦਾ ਪ੍ਰਬੰਧ ਕਰਨਾ ਸਰਕਾਰ ਦੀ ਜਿੰਮੇਵਾਰੀ ਸੀ।
ਫੂਲਕਾ ਨੇ ਕਿਹਾ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਮੁੱਖ ਮੰਤਰੀ ਸੁੰਹ ਚੁੱਕ ਰਹੇ ਸਨ ਤੇ ਵਿਰੋਧੀ ਧਿਰ ਦੇ ਮੁੱਖ ਆਗੂ ਆਪਣੇ ਸਾਥੀਆਂ ਸਮੇਤ ਪੰਡਾਲ ਦੇ ਅੰਤ ਵਿਚ ਖੜ੍ਹੇ ਸਨ।
ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਸੀਨੀਅਰ ਨੇਤਾ ਤੇ ਦਾਖਾ ਤੋਂ ਵਿਧਾਇਕ ਐਚ.ਐਸ. ਫੂਲਕਾ ਤੇ ਭੁਲੱਥ ਤੋਂ ਵਿਧਾਇਕ ਤੇ ਚੀਫ ਵ੍ਹਿਪ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਨਤਾ ਵੱਲੋਂ ਚੁਣੇ ਗਏ ‘ਆਪ’ ਦੇ ਨੁਮਾਇੰਦਿਆਂ ਦੇ ਬੈਠਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
‘ਆਪ’ ਦਾ ਕਹਿਣਾ ਹੈ ਕਿ ਸਰਕਾਰੀ ਤੌਰ ‘ਤੇ ਸੱਦਾ ਮਿਲਣ ਉਪਰੰਤ ਰਾਜ ਭਵਨ ਪਹੁੰਚੇ ‘ਆਪ’ ਵਿਧਾਇਕਾਂ ਨੂੰ ਬੈਠਣ ਲਈ ਸਥਾਨ ਵੀ ਨਾ ਦਿੱਤਾ ਗਿਆ ਤੇ ਉਹ ਪੰਡਾਲ ਦੇ ਅੰਤ ਵਿੱਚ ਖੜ੍ਹੇ ਰਹੇ।
ਆਮ ਆਦਮੀ ਪਾਰਟੀ ਨੇ ਸਹੁੰ ਚੁੱਕ ਸਮਾਗਮ ਦੌਰਾਨ ‘ਆਪ’ ਵਿਧਾਇਕਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਨ ਦਾ ਇਲਜ਼ਾਮ ਲਾਇਆ ਹੈ।