ਸੁਰੱਖਿਆ ਗਾਰਡਾਂ ਦੀ ਹਾਜ਼ਰੀ 'ਚ ਮਾਈਨਿੰਗ ਮਾਫੀਆ ਨੇ ਕੀਤਾ 'ਆਪ' MLA 'ਤੇ ਕੀਤਾ ਹਮਲਾ
ਮਾਈਨਿੰਗ ਮਾਫੀਆ ਦੇ ਗੁੰਡਿਆਂ ਨੇ ਨਾ ਸਿਰਫ ਵਿਧਾਇਕ ਸੰਦੋਆ ਨੂੰ ਕੁੱਟਿਆ ਬਲਕਿ ਪੁਲਿਸ ਮੁਲਾਜ਼ਮਾਂ ਨਾਲ ਵੀ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਵਿਧਾਇਕ ਤੇ ਉਨ੍ਹਾਂ ਦੇ ਸੁਰੱਖਿਆ ਗਾਰਡਾਂ 'ਤੇ ਪੱਥਰ ਵੀ ਮਾਰੇ।
ਇੱਕ ਗਾਰਡ ਨੇ ਸੰਦੋਆ 'ਤੇ ਹਮਲਾ ਕਰਨ ਵਾਲੇ ਦਾ ਟਾਕਰਾ ਕੀਤਾ ਤਾਂ ਉਸ 'ਤੇ ਵੀ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦੋਵਾਂ ਦੀਆਂ ਦਸਤਾਰਾਂ ਵੀ ਉੱਤਰ ਗਈਆਂ।
ਹਾਲਾਂਕਿ ਸੰਦੋਆ ਨਾਲ ਪੁਲਿਸ ਗਾਰਡ ਵੀ ਮੌਜੂਦ ਸਨ ਪਰ ਮਾਫੀਆ ਨੂੰ ਉਨਾਂ ਦਾ ਕੋਈ ਡਰ ਨਹੀਂ ਸੀ।
ਮਾਈਨਿੰਗ ਮਾਫੀਆ ਦੇ ਹਮਲੇ ਵਿੱਚ ਸੰਦੋਆ ਦੀ ਪੱਗ ਵੀ ਉੱਤਰ ਗਈ।
ਹਮਲੇ ‘ਚ ਸੰਦੋਆ ‘ਤੇ ਸੱਟਾਂ ਲੱਗੀਆਂ ਤੇ ਸਿਵਲ ਹਸਪਤਾਲ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ। ਪਹਿਲਾਂ ਸੰਦੋਆ ਨੂੰ ਆਨੰਦਪੁਰ ਸਾਹਿਬ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਆਮ ਨਾਲੋਂ ਕਾਫੀ ਜ਼ਿਆਦਾ ਵਧਿਆ ਦਰਜ ਕੀਤਾ ਗਿਆ। ਹਮਲੇ ਦੌਰਾਨ ਮਾਫੀਆ ਨੇ ਸੰਦੋਆ ਦੀ ਹਿੱਕ 'ਚ ਪੱਥਰ ਮਾਰਿਆ।
ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ‘ਤੇ ਨੂਰਪੁਰ ਬੇਦੀ ਦੇ ਬੇਈਂ ਹਾਰਾ ਪਿੰਡ ਵਿੱਚ ਮਈਨਿੰਗ ਮਾਫੀਆ ਨੇ ਹਮਲਾ ਕਰ ਦਿੱਤਾ। ਇਸ ਸਮੇਂ ਸੰਦੋਆ ਨਾਲ ਕਈ ਪੱਤਰਕਾਰ ਤੇ ਉਨ੍ਹਾਂ ਦੇ ਗਾਰਡ ਵੀ ਮੌਜੂਦ ਸਨ।