ਲਹੂ ਪੀਣੀਆਂ ਸੜਕਾਂ ਨੇ ਲਈਆਂ 11 ਜਾਨਾਂ
ਹੁਸ਼ਿਆਰਪੁਰ ਤੇ ਪਟਿਆਲਾ ਤੇ ਫਾਜ਼ਿਲਕਾ ਵਿੱਚ ਵਾਪਰੇ ਸੜਕ ਹਾਦਸਿਆਂ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਹੁਸ਼ਿਆਰਪੁਰ ਤੇ ਪਟਿਆਲਾ ਵਿੱਚ 4-4 ਤੇ ਫਾਜ਼ਿਲਕਾ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ।
Download ABP Live App and Watch All Latest Videos
View In Appਹੁਸ਼ਿਆਰਪੁਰ ਵਿੱਚ ਹਾਦਸਾ ਲੰਘੀ ਰਾਤ ਮਹਿਲਪੁਰ ਰੋਡ ਉੱਪਰ ਪਿੰਡ ਹੰਡੋਵਾਲ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਜਦੋਂਕਿ ਇੱਕ ਜਣੇ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ।
ਤੀਜੇ ਹਾਦਸੇ ਵਿੱਚ ਫਾਜ਼ਿਲਕਾ ਦੇ ਅਬੋਹਰ-ਮਲੋਟ ਰੋਡ ‘ਤੇ ਦੇਰ ਰਾਤ ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ‘ਚੋਂ ਦੋ ਸਕੇ ਭਰਾ ਸੀ ਤੇ ਮਿਸਤਰੀ ਦਾ ਕੰਮ ਕਰਦੇ ਸਨ। ਉਹ ਅਬੋਹਰ ਤੋਂ ਆਪਣੇ ਪਿੰਡ ਪੱਕੀ ਟਿੱਬੀ ਵਾਪਸ ਜਾ ਰਹੇ ਸਨ।
ਪਟਿਆਲਾ ਹਾਦਸੇ ਵਿੱਚ ਮਰਨ ਵਾਲੇ ਸਾਰੇ ਵਿਦਿਆਰਥੀ ਸਰਕਾਰੀ ਮਹਿੰਦਰਾ ਕਾਲਜ ਦੇ ਸੀ। ਉਹ ਬਰਨਾਲੇ ਇੱਕ ਲੜਕੇ ਦੀ ਭੈਣ ਦੇ ਵਿਆਹ ‘ਤੇ ਜਾ ਰਹੇ ਸੀ। ਇਕਦਮ ਤੇਜ਼ ਰਫਤਾਰ ਕਾਰ ਅੱਗੇ ਅਵਾਰਾ ਗਊ ਆ ਜਾਣ ਕਰਨ ਹਾਦਸਾ ਵਾਪਰਿਆ।
ਹਾਦਸੇ ਵਿੱਚ ਚਾਰ ਮੌਕੇ ‘ਤੇ ਹੀ ਮਾਰੇ ਗਏ ਤੇ ਦੋ ਗੰਭੀਰ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੋ ਫਾੜ ਹੋ ਗਈ।
ਦੂਜਾ ਹਾਦਸਾ ਪਟਿਆਲਾ-ਸੰਗਰੂਰ ਸੜਕ ‘ਤੇ ਮਿਲਟਰੀ ਏਰੀਆ ਵਿੱਚ ਹੋਇਆ। ਇਸ ਭਿਆਨਕ ਹਾਦਸੇ ਵਿੱਚ ਤੇਜ਼ ਰਫਤਾਰ ਸਵਿਫਟ ਡਿਜ਼ਾਇਰ ਗੱਡੀ ਬੇਕਾਬੂ ਹੋ ਦਰੱਖਤਾਂ ਨਾਲ ਜਾ ਟਕਰਾਈ।
- - - - - - - - - Advertisement - - - - - - - - -