✕
  • ਹੋਮ

ਦਰਜਨ ਤੋਂ ਵੱਧ ਗੱਡੀਆਂ ਭਿੜੀਆਂ, ਤਿੰਨ ਮੌਤਾਂ

ਏਬੀਪੀ ਸਾਂਝਾ   |  22 Jan 2018 11:58 AM (IST)
ਦਰਜਨ ਤੋਂ ਵੱਧ ਗੱਡੀਆਂ ਭਿੜੀਆਂ, ਤਿੰਨ ਮੌਤਾਂ
1

ਇਸ ਕਾਰਨ ਹੀ ਕਈ ਵਾਹਨ ਆਪਸ 'ਚ ਟਕਰਾਏ। ਸੂਚਨਾ ਮਿਲਦੇ ਹੀ ਸੋਮਾ ਕੰਪਨੀ ਦੇ ਮੁਲਾਜ਼ਮ ਮੌਕੇ 'ਤੇ ਪੁੱਜੇ ਤੇ ਗੱਡੀਆਂ ਨੂੰ ਹਾਈਵੇ ਤੋਂ ਹਟਾ ਕੇ ਜਾਮ ਖੁੱਲ੍ਹਵਾਇਆ।

2

ਲੋਕਾਂ ਦਾ ਕਹਿਣਾ ਹੈ ਕਿ ਸਵੇਰੇ-ਸਵੇਰੇ ਬਿਲਕੁਲ ਵਿਜ਼ੀਬਿਲਟੀ ਨਹੀਂ ਸੀ ਪਰ ਆਵਾਜਾਈ ਚੱਲ ਰਹੀ ਸੀ।

3

ਇਸ ਹਾਦਸੇ 'ਚ ਕਈ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

4

ਸਭ ਤੋਂ ਭਿਆਨਕ ਹਾਦਸਾ ਕਰਨਾਲ ਦੇ ਪਿੰਡ ਕੋਹੰਡ ਕੋਲ ਵਾਪਰਿਆ। ਇੱਥੇ ਇੱਕ ਤੋਂ ਬਾਅਦ ਇੱਕ ਲਗਾਤਾਰ ਵਾਹਨ ਟਕਰਾਏ ਤੇ ਮੌਕੇ 'ਤੇ ਤਿੰਨ ਲੋਕਾਂ ਦੀ ਮੌਤ ਹੋ ਗਈ।

5

ਇਨ੍ਹਾਂ ਹਾਦਸਿਆਂ 'ਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ 'ਚ ਦੋ ਬਾਈਕ ਸਵਾਰ ਤੇ ਇੱਕ ਕਾਰ ਚਾਲਕ ਸੀ।

6

ਧੁੰਦ ਤੇ ਕੋਹਰੇ ਦਾ ਅਸਰ ਪੂਰੇ ਉੱਤਰੀ ਭਾਰਤ 'ਚ ਦੇਖਣ ਨੂੰ ਮਿਲ ਰਿਹਾ ਹੈ। ਇਸੇ ਕਾਰਨ ਕਰਨਾਲ-ਪਾਣੀਪਤ ਵਿਚਾਲੇ ਜੀਟੀ ਰੋਡ 'ਤੇ ਦਰਜਨ ਤੋਂ ਵੱਧ ਵਾਹਨ ਭਿੜੇ ਹਨ।

  • ਹੋਮ
  • Photos
  • ਖ਼ਬਰਾਂ
  • ਦਰਜਨ ਤੋਂ ਵੱਧ ਗੱਡੀਆਂ ਭਿੜੀਆਂ, ਤਿੰਨ ਮੌਤਾਂ
About us | Advertisement| Privacy policy
© Copyright@2026.ABP Network Private Limited. All rights reserved.