ਤੇਜ਼ਾਬ ਪੀੜਤ ਰੇਸ਼ਮਾ ਲਈ ਅਮਰੀਕਾ ਵੱਲੋਂ ਵੱਡਾ ਆਫਰ
Download ABP Live App and Watch All Latest Videos
View In Appਰੇਸ਼ਮਾ ਦਾ ਕਹਿਣਾ ਹੈ ਕਿ ਉਹ ਅਮਰੀਕਾ ਜਾਣ ਦੀ ਖ਼ਬਰ ਤੋਂ ਖੁਸ਼ ਹੈ। ਉਸ ਨੇ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੰਨੇਂ ਵੱਡੇ ਫੈਸ਼ਨ ਸ਼ੋਅ ਵਿਚ ਮੈਂ ਇਕੱਲੀ ਰੈਂਪ 'ਤੇ ਵਾਕ ਕਰਾਂਗੀ। ਜ਼ਿਕਰਯੋਗ ਹੈ ਕਿ ਫੈਸ਼ਨ ਵੀਕ ਦੇ ਆਯੋਜਕ ਤੇਜ਼ਾਬ ਹਮਲੇ ਦੀਆਂ ਪੀੜਤਾਂ ਨੂੰ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਰੇਸ਼ਮਾ ਨੂੰ ਬੁਲਾ ਰਹੇ ਹਨ।
ਰੇਸ਼ਮਾ ਦੇ ਪਿਤਾ ਟੈਕਸੀ ਚਲਾਉਂਦੇ ਹਨ ਅਤੇ ਰਿਸ਼ਤੇਦਾਰਾਂ ਅਤੇ ਲੋਕਾਂ ਤੋਂ ਕਰਜ਼ਾ ਲੈ ਕੇ ਉਨ੍ਹਾਂ ਨੇ ਰੇਸ਼ਮਾ ਦਾ ਇਲਾਜ਼ ਕਰਵਾਇਆ। ਹੁਣ ਤੱਕ ਉਸ ਦੀ 5 ਸਰਜਰੀਆਂ ਹੋ ਚੁੱਕੀਆਂ ਹਨ ਪਰ ਨਾ ਉਸ ਦਾ ਚਿਹਰਾ ਵਾਪਸ ਆਇਆ ਨਾ ਉਸ ਚਿਹਰੇ 'ਤੇ ਮੁਸਕਰਾਹਟ। ਹੁਣ ਆਇਆ ਹੈ ਤਾਂ ਅਮਰੀਕਾ ਤੋਂ ਇਕ ਆਫਰ, ਜਿਸ ਬਾਰੇ ਸੁਣ ਕੇ ਉਸ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਮੁਕ ਰਹੇ ਪਰ ਉਸ ਦਾ ਦਿਲ ਖੁਸ਼ ਹੈ,ਉਸ ਦੀ ਇਕ ਅੱਖ ਪੂਰੀ ਤਰ੍ਹਾਂ ਖਰਾਬ ਹੋ ਗਈ।
ਉਸ ਨੇ ਉਸ 'ਤੇ ਤੇਜ਼ਾਬ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਰੇਸ਼ਮਾ ਆਪਣੀ ਭੈਣ ਨੂੰ ਬਚਾਉਣ ਲਈ ਅੱਗੇ ਆ ਗਈ। ਰੇਸ਼ਮਾ ਦੇ ਜੀਜੇ ਨੇ ਉਸ 'ਤੇ ਤੇਜ਼ਾਬ ਦੀ ਬੋਤਲ ਡੋਲ ਦਿੱਤੀ। ਦੋਵੇਂ ਕੁੜੀਆਂ ਕਈ ਘੰਟਿਆਂ ਤੱਕ ਸੜਕ 'ਤੇ ਇੰਝ ਹੀ ਪਈਆਂ ਰਹੀਆਂ। ਕਿਸੀ ਨੇ ਐਂਬੂਲੈਂਸ ਤੱਕ ਨਹੀਂ ਬੁਲਾਈ। ਬਾਅਦ ਵਿਚ ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਹਮਲੇ ਵਿਚ ਰੇਸ਼ਮਾ ਦਾ ਚਿਹਰਾ ਪੂਰੀ ਤਰ੍ਹਾਂ ਸੜ ਗਿਆ।
ਜ਼ਿੰਦਗੀ ਤਾਂ ਰੇਸ਼ਮਾ ਦਾ ਉਸ ਸਮੇਂ ਵੀ ਬਦਲ ਗਈ ਸੀ ਜਦੋਂ ਉਸ ਦੇ ਜੀਜੇ ਨੇ ਉਸ 'ਤੇ ਤੇਜ਼ਾਬ ਸੁੱਟ ਕੇ ਉਸ ਦੇ ਸਾਰੇ ਸੁਪਨੇ ਅਤੇ ਖੁਸ਼ੀਆਂ ਸਾੜ ਦਿੱਤੀਆਂ ਸਨ। ਉਸ ਸਮੇਂ ਉਸ ਦੀ ਹੱਸਦੀ-ਖੇਡਦੀ ਦੁਨੀਆ ਉੱਜ਼ੜ ਗਈ ਸੀ। ਜਾਣਕਾਰੀ ਮੁਤਾਬਕ 19 ਮਈ, 2014 ਨੂੰ ਰੇਸ਼ਮਾ ਆਪਣੀ ਭੈਣ ਦੇ ਨਾਲ ਇਮਤਿਹਾਨ ਦੇਣ ਜਾ ਰਹੀ ਸੀ। ਇਸ ਦੌਰਾਨ ਉਸ ਦਾ ਜੀਜਾ ਆਇਆ ਅਤੇ ਉਸ ਦੀ ਭੈਣ ਨਾਲ ਕੁੱਟ-ਮਾਰ ਕਰਨ ਲੱਗਾ।
ਵਾਸ਼ਿੰਗਟਨ— ਤੇਜ਼ਾਬ ਹਮਲੇ ਵਿਚ ਆਪਣਾ ਪੂਰਾ ਚਿਹਰਾ ਅਤੇ ਇਕ ਅੱਖ ਗੁਆਉਣ ਵਾਲੀ ਰੇਸ਼ਮਾ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਸ ਦੀ ਜ਼ਿੰਦਗੀ ਇਕ ਦਿਨ ਇੰਨਾਂ ਵੱਡਾ ਮੋੜ ਲਵੇਗੀ ਅਤੇ ਉਸ ਨੂੰ ਅਮਰੀਕਾ ਤੋਂ 'ਨਿਊਯਾਰਕ ਫੈਸ਼ਨ ਵੀਕ' ਵਿਚ ਹਿੱਸਾ ਲੈਣ ਦਾ ਆਫਰ ਮਿਲੇਗਾ। ਪਰ ਅਜਿਹਾ ਹੋਇਆ ਅਤੇ ਹੁਣ ਰੇਸ਼ਮਾ ਬਾਨੋ ਦੀ ਜ਼ਿੰਦਗੀ ਇਕ ਨਵਾਂ ਅਤੇ ਸੁਖਾਲਾ ਮੋੜ ਲੈਣ ਨੂੰ ਤਿਆਰ ਹੈ।
- - - - - - - - - Advertisement - - - - - - - - -