ਸਪਨਾ ਚੌਧਰੀ ਦਾ ਵੀਡੀਓ ਬਣਾਉਣ ਵਾਲੇ ਪੁਲਿਸ ਮੁਲਾਜ਼ਮ ਅੜਿੱਕੇ

ਕੁਝ ਲੋਕ ਸਪਨਾ ਨਾਲ ਸਟੇਜ 'ਤੇ ਚੜ੍ਹਨ ਲੱਗੇ ਤਾਂ ਬਾਊਂਸਰਾਂ ਨੇ ਉਨ੍ਹਾਂ ਨੂੰ ਹੇਠਾਂ ਸੁੱਟ ਦਿੱਤਾ। ਜਦ ਭੀੜ ਸਟੇਜ 'ਤੇ ਚੜ੍ਹਨੋ ਨਾ ਹਟੀ ਤਾਂ ਉਸ ਨੇ ਉੱਥੋਂ ਜਾਣਾ ਹੀ ਠੀਕ ਸਮਝਿਆ।
ਬਰੇਲੀ ਵਿੱਚ ਸਪਨਾ ਚੌਧਰੀ ਨੇ ਆਪਣੇ ਕਈ ਪ੍ਰਸਿੱਧ ਗਾਣਿਆਂ 'ਤੇ ਡਾਂਸ ਪੇਸ਼ ਕੀਤਾ। ਲੋਕ ਸ਼ਾਮ ਤੋਂ ਹੀ ਸਪਨਾ ਦੀ ਉਡੀਕ ਕਰ ਰਹੇ ਸਨ, ਪਰ ਉਹ ਰਾਤ ਤਕਰੀਬਨ 9 ਵਜੇ ਪਹੁੰਚੀ ਸੀ।
ਇਹ ਪੁਲਿਸ ਵਾਲੇ ਆਪਣੇ-ਆਪਣੇ ਮੋਬਾਈਲ ਵਿੱਚ ਵੀਡੀਓ ਬਣਾਉਣ ਤੇ ਫ਼ੋਟੋ ਖਿੱਚਣ ਲੱਗੇ।
ਸਪਨਾ ਚੌਧਰੀ ਦੇ ਸ਼ੋਅ ਵਿੱਚ ਸੈਂਕੜੇ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਪਰ ਜਿਵੇਂ ਹੀ ਉਹ ਸਟੇਜ 'ਤੇ ਪਹੁੰਚੀ ਤਾਂ ਪੁਲਿਸ ਵਾਲੇ ਨਾਚ ਦੇਖਣ ਲੱਗ ਪਏ।
ਦਰਅਸਲ, ਸਪਨਾ ਚੌਧਰੀ ਬਰੇਲੀ ਪਹੁੰਚੀ ਸੀ ਤਾਂ ਉਸ ਨੂੰ ਵੇਖ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਦੀ ਭੀੜ ਬੇਕਾਬੂ ਹੋ ਗਈ। ਸਪਨਾ ਦੀ ਸੁਰੱਖਿਆ ਲਈ ਲਾਈ ਪੁਲਿਸ ਵੀ ਭੀੜ ਸਾਹਮਣੇ ਬੇਬਸ ਨਜ਼ਰ ਆਈ। ਵੈਸੇ ਜ਼ਿਆਦਾਤਰ ਪੁਲਿਸਵਾਲੇ ਸੈਲਫੀਆਂ ਲੈਣ ਵਿੱਚ ਰੁੱਝੇ ਹੋਏ ਸਨ।
ਏਡੀਜੀ ਜ਼ੋਨ ਨੇ ਦੱਸਿਆ ਕਿ ਨਿਊਜ਼ ਚੈਨਲਾਂ 'ਤੇ ਖ਼ਬਰ ਚੱਲਣ ਨਾਲ ਜਾਣਕਾਰੀ ਹੋਈ ਕਿ ਸਪਨਾ ਚੌਧਰੀ ਦੇ ਸ਼ੋਅ ਵਿੱਚ ਕਈ ਸਾਰੇ ਪੁਲਿਸ ਵਾਲੇ ਵੀਡੀਓ ਬਣਾਉਣ ਤੇ ਸੈਲਫੀ ਲੈਣ ਵਿੱਚ ਮਸਤ ਸਨ। ਇਸ ਕਾਰਨ ਸਟੇਜ 'ਤੇ ਸਪਨਾ ਨਾਲ ਨੱਚਣ ਲਈ ਕੁਝ ਲੋਕ ਚੜ੍ਹ ਗਏ ਤੇ ਸਪਨਾ ਨੂੰ ਆਪਣਾ ਸ਼ੋਅ ਵਿੱਚੇ ਛੱਡ ਕੇ ਜਾਣਾ ਪਿਆ।
ਡੀਜੀਪੀ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਐਸਐਸਪੀ ਨੂੰ ਲਾਪਰਵਾਹ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਏਡੀਜੀ ਪ੍ਰੇਮ ਪ੍ਰਕਾਸ਼ ਨੇ ਪੁਲਿਸ ਕਪਤਾਨ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਇੱਕ ਵਾਰ ਫਿਰ 'ਏਬੀਪੀ ਨਿਊਜ਼' ਦੀ ਖ਼ਬਰ ਦਾ ਅਸਰ ਹੋਇਆ ਹੈ। 'ਏਬੀਪੀ ਨਿਊਜ਼' 'ਤੇ ਖ਼ਬਰ ਚੱਲਣ ਤੋਂ ਬਾਅਦ ਹਰਿਆਣਾ ਪੁਲਿਸ ਮੁਖੀ ਨੇ ਸਪਨਾ ਚੌਧਰੀ ਦੇ ਸ਼ੋਅ ਵਿੱਚ ਵੀਡੀਓ ਬਣਾਉਣ ਵਾਲੇ ਤੇ ਸੈਲਫੀ ਲੈਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।