ਭਾਰਤੀ ਐਕਟਰਸ ਨੂੰ ਪਾਕਿਸਤਾਨ ਦੀ ਤਾਰੀਫ ਕਰਨੀ ਪਈ ਮਹਿੰਗੀ

ਨੜ ਫ਼ਿਲਮਾਂ ਦੀ ਹੀਰੋਇਨ ਰਾਮਿਆ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਰਾਮਿਆ ਦਾ ਕਸੂਰ ਸਿਰਫ਼ ਇੰਨਾ ਹੈ ਕਿ ਉਸ ਨੇ ਪਾਕਿਸਤਾਨ ਦੀ ਤਾਰੀਫ਼ ਕੀਤੀ ਹੈ।
ਰਾਮਿਆ ਖ਼ਿਲਾਫ਼ ਕਰਨਾਟਕ ਵਿੱਚ ਪ੍ਰਦਰਸ਼ਨ ਹੋ ਰਹੇ ਹਨ।
ਨੜ ਫ਼ਿਲਮਾਂ ਦੀ ਹੀਰੋਇਨ ਰਾਮਿਆ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਰਾਮਿਆ ਦਾ ਕਸੂਰ ਸਿਰਫ਼ ਇੰਨਾ ਹੈ ਕਿ ਉਸ ਨੇ ਪਾਕਿਸਤਾਨ ਦੀ ਤਾਰੀਫ਼ ਕੀਤੀ ਹੈ।
ਰਾਮਿਆ 16 ਤੋਂ 18 ਅਗਸਤ ਤੱਕ ਪਾਕਿਸਤਾਨ ਯਾਤਰਾ ਉੱਤੇ ਸਨ। ਉਹ ਉੱਥੇ ਸਾਰਕ ਯੰਗ ਪਾਰਲੀਮੈਂਟਰੀ ਕਾਨਫ਼ਰੰਸ ਵਿੱਚ ਹਿੱਸਾ ਲੈਣ ਲਈ ਗਏ ਸੀ।
ਇੱਕ ਵਕੀਲ ਕੇ ਬਿੱਟਲ ਗੌੜਾ ਦੀ ਸ਼ਿਕਾਇਤ ਉੱਤੇ ਰਾਮਿਆ ਖਿਲ਼ਾਫ ਦੇਸ਼ਧ੍ਰੋਹ ਦਾ ਕੇਸ ਦਰਜ ਕਰ ਲਿਆ ਗਿਆ। ਮਾਮਲੇ ਦੀ ਅਗਲੀ ਸੁਣਵਾਈ 27 ਅਗਸਤ ਨੂੰ ਹੋਵੇਗੀ। ਦੂਜੇ ਪਾਸੇ ਰਾਮਿਆ ਨੇ ਆਪਣੇ ਬਿਆਨ ਉੱਤੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ।
ਧ ਹੀਰੋਇਨ ਕਾਂਗਰਸ ਪਾਰਟੀ ਦੀ ਲੀਡਰ ਵੀ ਹੈ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਪਾਕਿਸਤਾਨ ਦੀ ਯਾਤਰਾ ਦੌਰਾਨ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਗੁਆਂਢੀ ਦੇਸ਼ ਨਰਕ ਨਹੀਂ ਹੈ ਤੇ ਉੱਥੇ ਦੇ ਲੋਕਾਂ ਦਾ ਭਾਰਤੀਆਂ ਪ੍ਰਤੀ ਨਜ਼ਰੀਆ ਬਹੁਤ ਹੀ ਚੰਗਾ ਹੈ।