ਅੰਬਾਨੀ ਤੋਂ ਘੱਟ ਨਹੀਂ ਸੁਨੀਲ ਸ਼ੈਟੀ ਦਾ ਸਵੈਗ

ਏਬੀਪੀ ਸਾਂਝਾ   |  11 Aug 2018 04:48 PM (IST)
ਅੰਬਾਨੀ ਤੋਂ ਘੱਟ ਨਹੀਂ ਸੁਨੀਲ ਸ਼ੈਟੀ ਦਾ ਸਵੈਗ
1

ਸੁਨੀਲ ਸ਼ੈਟੀ ਨੇ ਫ਼ਿਲਮ ‘ਬਲਵਾਨ’ ਨਾਲ ਬਾਲੀਵੁੱਡ ‘ਚ ਕਦਮ ਰੱਖੀਆ ਸੀ ਅਤੇ ਇਹ ਫ਼ਿਲਮ 11 ਸਤੰਬਰ 1992 ‘ਚ ਰਿਲੀਜ਼ ਹੋਈ ਸੀ।

2

3

ਸੁਨੀਲ ਮੁੰਬਈ ‘ਚ ਆਪਣੇ ਕਈ ਰੈਸਟੋਰੈਂਟ ਚਲਾ ਰਹੇ ਹਨ। ਇਸ ਦੇ ਨਾਲ ਹੀ ਦੱਖਣੀ ਭਾਰਤ ‘ਚ ਵੀ ਉਸ ਦੇ ਕਈ ਰੈਸਟੋਰੈਂਟ ਹਨ।

4

5

6

11 ਅਗਸਤ 1961 ਨੂੰ ਬਾਲੀਵੁੱਡ ਦੇ ਸਟਾਰ ਸੁਨੀਲ ਸ਼ੈਟੀ ਦਾ ਜਨਮ ਕਰਨਾਟਕ ਦੇ ਮੁਲਕੀ ‘ਚ ਹੋਇਆ ਅਤੇ ਅੱਜ ਸੁਨੀਲ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ।

7

ਸੁਨੀਲ ਨੂੰ ‘ਧੜਕਨ’ ਫ਼ਿਲਮ ‘ਚ ਦੇਵ ਦਾ ਰੋਲ ਕਰ ਸਭ ਨੂੰ ਆਪਣਾ ਵੱਡਾ ਫ਼ੈਨ ਬਣਾ ਲਿਆ ਸੀ। ਇਸ ਫ਼ਿਲਮ ‘ਚ ਉਸ ਨਾਲ ਸ਼ਿਲਪਾ ਸ਼ੈਟੀ, ਮਹਿਮਾ ਚੌਧਰੀ ਅਤੇ ਅਕਸ਼ੇ ਕੁਮਾਰ ਨਜ਼ਰ ਆਏ ਸੀ।

8

9

ਕੁਝ ਮੀਡੀਆ ਰਿਪੋਰਟਸ ਮੁਤਾਬਕ ਬਾਲੀਵੁੱਡ ‘ਚ ਲੰਬਾ ਟਾਈਮ ਸਪੈਂਡ ਕਰਨ ਵਾਲੇ ਸੁਨੀਲ 100 ਕਰੋੜ ਤੋਂ ਵੀ ਵੱਧ ਜਾਈਦਾਦ ਦੇ ਮਾਲਕ ਹਨ।

10

ਸੁਨੀਲ ਅੱਜ ਵੀ ਅਪਣੀ ਬੌਡੀ ਨੂੰ ਫਿੱਟ ਰੱਖਦੇ ਹਨ। ਆਪਣੇ ਆਪਣ ਨੂੰ ਤੰਦਰੁਸਤ ਰੱਖਣ ਲਈ ਉਹ ਲਗਾਤਾਰ ਐਕਸਰਸਾਈਜ਼ ਕਰਦੇ ਹਨ ਅਤੇ ਇਸ ਉਮਰ ‘ਚ ਵੀ 28 ਇੰਚ ਦੀ ਕਮਰ ਵਾਲੀ ਜੀਨਸ ਪਾਉਂਦੇ ਹਨ।

11

ਵੱਖਰੀਆਂ ਕਹਾਣੀਆਂ ਦੀਆਂ ਅਤੇ ਵਧੀਆ ਫ਼ਿਲਮਾਂ ਕਰਨ ਕਾਰਨ ਸੁਨੀਲ਼ ਕਰੋੜਾਂ ਦਿਲਾਂ ‘ਚ ਰਾਜ ਕਰਦਾ ਹੈ। ਆਪਣੀਆਂ ਫ਼ਿਲਮਾਂ ‘ਚ ਕੰਮ ਕਰਨ ਕਰਕੇ ਉਸ ਨੂੰ ਇੰਡਸਟਰੀ ‘ਚ ਵੀ ਵੱਖਰੀ ਪਛਾਣ ਮਿਲੀ।

12

ਗ਼ਰੀਬ ਪਰਿਵਾਰ ‘ਚ ਪੈਦਾ ਹੋਏ ਸੁਨੀਲ ਦਾ ਬਾਲੀਵੁੱਡ ‘ਚ ਦਾਖ਼ਲੇ ਤੋਂ ਬਾਅਦ ਗ੍ਰਾਫ ਉਤਾਂਹ ਹੀ ਚੜ੍ਹਦਾ ਗਿਆ। ਉਸ ਨੇ 90 ਦੇ ਦਹਾਕੇ ‘ਚ ਭਾਈ, ਕ੍ਰੋਧ, ਧੜਕਨ ਅਤੇ ਮੋਹਰਾ ਜਿਹੀਆਂ ਹਿੱਟ ਫ਼ਿਲਮਾਂ ਕੀਤੀਆਂ।

13

ਅੱਜ ਕਲ ਬੇਸ਼ੱਕ ਸੁਨੀਲ ਫ਼ਿਲਮਾਂ ਤੋਂ ਦੂਰ ਹਨ, ਉਸ ਨੇ ਆਖਿਰੀ ਫ਼ਿਲਮ 2015 ‘ਚ ਕੀਤੀ ਸੀ, ਪਰ ਇਸ ਦੇ ਬਾਅਦ ਵੀ ਉਹ ਕਿਸੇ ਨਾ ਕਿਸੇ ਚੰਗੇ ਕੰਮ ਨਾਲ ਜੁੜ ਕੇ ਸੁਰਖੀਆਂ ‘ਚ ਰਹਿੰਦੇ ਹਨ।

14

ਐਕਟਿੰਗ ਕਰੀਅਰ ‘ਚ 25 ਸਾਲਾਂ ਤੋਂ ਵੱਧ ਕੰਮ ਕਰਨ ਵਾਲੇ ਸੁਨੀਲ ਸ਼ੈਟੀ ਨੇ 1992 ‘ਚ ਬਾਲੀਵੁੱਡ ‘ਚ ਕਦਮ ਰੱਖੀਆ ਸੀ ਅਤੇ ਹੁਣ ਤਕ ਉਹ 110 ਤੋਂ ਵੱਧ ਫ਼ਿਲਮਾਂ ‘ਚ ਕੰਮ ਚੁੱਕਿਆ ਹੈ। ਇਨ੍ਹਾਂ ‘ਚ ਕਈ ਹਿੱਟ ਫ਼ਿਲਮਾਂ ਵੀ ਸ਼ਾਮਲ ਹਨ।

15

ਐਕਟਿੰਗ ਕਰੀਅਰ ‘ਚ 25 ਸਾਲਾਂ ਤੋਂ ਵੱਧ ਕੰਮ ਕਰਨ ਵਾਲੇ ਸੁਨੀਲ ਸ਼ੈਟੀ ਨੇ 1992 ‘ਚ ਬਾਲੀਵੁੱਡ ‘ਚ ਕਦਮ ਰੱਖੀਆ ਸੀ ਅਤੇ ਹੁਣ ਤਕ ਉਹ 110 ਤੋਂ ਵੱਧ ਫ਼ਿਲਮਾਂ ‘ਚ ਕੰਮ ਚੁੱਕਿਆ ਹੈ। ਇਨ੍ਹਾਂ ‘ਚ ਕਈ ਹਿੱਟ ਫ਼ਿਲਮਾਂ ਵੀ ਸ਼ਾਮਲ ਹਨ।

  • ਹੋਮ
  • Photos
  • ਮਨੋਰੰਜਨ
  • ਅੰਬਾਨੀ ਤੋਂ ਘੱਟ ਨਹੀਂ ਸੁਨੀਲ ਸ਼ੈਟੀ ਦਾ ਸਵੈਗ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ