ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦਏਗੀ ਇਹ ਅਦਾਕਾਰਾ
ਬਰੂਨਾ ਫਿਲਮ 'ਗਰਾਂਡ ਮਸਤੀ', 'ਦੇਸੀ ਬੁਆਇਜ਼' ਤੇ 'ਆਈ ਹੇਟ ਲਵ ਸਟੋਰੀਜ਼' ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।
ਬਰੂਨਾ ਇੱਕ ਸੁਪਰਮਾਡਲ ਹੈ। ਉਹ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।
ਉਸ ਨੇ ਕਿਹਾ ਕਿ ਉਸ ਕੋਲ ਕੁਝ ਕੰਮ ਸੀ ਜਿਸ ਨੂੰ ਉਹ ਪੂਰਾ ਕਰਨਾ ਚਾਹੁੰਦੀ ਸੀ।
ਜਦੋਂ ਪੁੱਛਿਆ ਗਿਆ ਕਿ ਇੰਨੇ ਦਿਨ ਇਹ ਗੱਲ ਲੁਕਾ ਕੇ ਕਿਉਂ ਰੱਖੀ ਤਾਂ ਉਸ ਨੇ ਕਿਹਾ ਕਿ ਇਹ ਜਾਣ-ਬੁੱਝ ਕੇ ਨਹੀਂ ਕੀਤਾ।
ਉਸ ਮੁਤਾਬਕ ਬੱਚੇ ਦੀ ਖ਼ਬਰ ਨਾਲ ਪੂਰਾ ਪਰਿਵਾਰ ਕਾਫੀ ਖ਼ੁਸ਼ ਹੈ।
ਬਰੂਨਾ ਨੇ ਦੱਸਿਆ ਕਿ ਉਹ 5 ਮਹੀਨਿਆਂ ਦੀ ਗਰਭਵਤੀ ਹੈ। ਉਸ ਦਾ ਬੱਚਾ 22 ਹਫ਼ਤਿਆਂ ਦਾ ਹੋ ਚੁੱਕਿਆ ਹੈ।
ਉਸ ਨੇ ਕਿਹਾ ਕਿ ਕੁਝ ਲੋਕ ਵਿਆਹ ਤੋਂ ਬਾਅਦ ਵੀ ਇੱਕ-ਦੂਜੇ ਨਾਲ ਖ਼ੁਸ਼ ਨਹੀਂ ਹੁੰਦੇ ਤੇ ਇਸੇ ਵਿਆਹ ਕਰਕੇ ਇੱਕ-ਦੂਜੇ ਨੂੰ ਧੋਖਾ ਦਿੰਦੇ ਹਨ।
ਉਸ ਨੇ ਕਿਹਾ ਕਿ ਵਿਆਹ ਸਿਰਫ ਕਾਗਜ਼ ਦਾ ਇਕ ਟੁਕੜਾ ਹੈ ਜੋ ਦੋ ਲੋਕਾਂ ਨੂੰ ਤੋੜ ਨਹੀਂ ਸਕਦਾ।
ਬਰੂਨਾ ਅਬਦੁੱਲਾ ਵਿਆਹ ਤੋਂ ਪਹਿਲਾਂ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦਏਗੀ। ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਬ੍ਰਿਟਿਸ਼ ਪ੍ਰੇਮੀ Allan Fraser ਨਾਲ ਮੰਗਣੀ ਕੀਤੀ ਸੀ।
ਅਦਾਕਾਰਾ ਤੇ ਮਾਡਲ ਬਰੂਨਾ ਅਬਦੁੱਲਾ ਜਲਦ ਮਾਂ ਬਣਨ ਵਾਲੀ ਹੈ। ਉਸ ਨੇ ਅੰਗ੍ਰੇਜ਼ੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਇਸ ਬਾਰੇ ਖ਼ੁਲਾਸਾ ਕੀਤਾ।