ਰੋਟੀ ਲਈ ਨਹੀਂ ਸੀ ਪੈਸੇ, ਚੌਥੀ ਦੀ ਪੜ੍ਹਾਈ ਛੱਡ ਬਣੀ ਅਦਾਕਾਰ

ਸਮਿਤਾ ਨੇ ਬਤੌਰ ਮੇਕਅਪ ਆਰਟਿਸਟ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਫਿਲਮਾਂ ਵਿੱਚ ਕੰਮ ਕਰਨ ਲੱਗ ਲਈ ਤੇ ਉਸ ਨੇ ਆਪਣੇ 10 ਸਾਲਾਂ ਦੇ ਕਰੀਅਰ ਵਿੱਚ ਕਰੀਬ 500 ਫਿਲਮਾਂ ਵਿੱਚ ਕੰਮ ਕੀਤਾ।
ਸਮਿਤਾ ਦਾ ਪਰਿਵਾਰ ਇਨ੍ਹਾਂ ਗਰੀਬ ਸੀ ਕਿ ਉਸ ਨੂੰ ਪੜ੍ਹਾਉਣ ਵਿੱਚ ਅਸਮਰੱਥ ਰਿਹਾ। ਸਿਲਕ ਸਮਿਤਾ ਨੇ ਚੌਥੀ ਕਲਾਸ ਮਗਰੋਂ ਪੜ੍ਹਾਈ ਛੱਡ ਦਿੱਤੀ।
ਕੁਝ ਸਾਲ ਪਹਿਲਾਂ ਸਿਲਕ ਦੀ ਕਹਾਣੀ ਉਪਰ ਫਿਲਮ ਬਾਣੀ ਸੀ 'ਡਰਟੀ ਪਿਕਚਰ', ਜਿਸ ਵਿੱਚ ਵਿਦਿਆ ਬਾਲਨ ਨੇ ਸਿਲਕ ਦਾ ਰੋਲ ਅਦਾ ਕੀਤਾ ਸੀ।
ਐਕਟਰ ਸਿਕਲ ਸਮਿਤਾ, ਜੋ ਉਸ ਸਮੇਂ ਸੈਕਸ ਸਿੰਬਲ ਵਜੋਂ ਜਾਣੀ ਜਾਂਦੀ ਸੀ, ਦੀ ਮੌਤ ਸਿਰਫ 36 ਸਾਲ ਦੀ ਉਮਰ ਹੋ ਗਈ ਸੀ। ਇਹ ਮੰਨਿਆ ਜਾਂਦਾ ਹੈ ਕਿ ਉਹ ਆਪਣੇ 'ਸੈਕਸ ਸਿੰਬਲ' ਦੇ ਚਿੱਤਰ ਤੋਂ ਬਹੁਤ ਦੁਖੀ ਸੀ ਤੇ ਇਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ ਸੀ।
ਉਸ ਨੇ ਪੱਖੇ ਲਮਕ ਕੇ ਖੁਦ ਨੂੰ ਫਾਂਸੀ ਲਾ ਲਈ ਸੀ। ਬਾਲੀਵੁੱਡ ਵਿੱਚ 'ਦ ਡਰਟੀ ਪਿਕਚਰ' ਵਿੱਚ ਵਿਦਿਆ ਬਾਲਨ ਨੇ ਸਿਲਕ ਦੀ ਭੂਮਿਕਾ ਨਿਭਾਈ ਸੀ।
ਦੱਖਣੀ ਭਾਰਤ ਦੀ ਮਸ਼ਹੂਰ ਅਦਾਕਾਰ ਸਿਲਕ ਸਮਿਤਾ, 23 ਸਤੰਬਰ, 1996 ਨੂੰ ਆਪਣੇ ਚੇਨਈ ਸਥਿਤ ਅਪਾਰਟਮੈਂਟ ਵਿੱਚ ਮੁਰਦਾ ਮਿਲੀ ਸੀ। ਉਸ ਦਾ ਜਨਮ 2 ਦਸੰਬਰ, 1966 ਨੂੰ ਹੋਇਆ ਸੀ।