✕
  • ਹੋਮ

ਹੁਣ ਆਧਾਰ ਕਾਰਡ ਬਿਨਾ ਨਹੀਂ ਗੁਜ਼ਾਰਾ, ਜਾਣੋ ਕਿੱਥੇ-ਕਿੱਥੇ ਕੀਤਾ ਜ਼ਰੂਰੀ

ਏਬੀਪੀ ਸਾਂਝਾ   |  21 Nov 2017 06:51 PM (IST)
ਹੁਣ ਆਧਾਰ ਕਾਰਡ ਬਿਨਾ ਨਹੀਂ ਗੁਜ਼ਾਰਾ, ਜਾਣੋ ਕਿੱਥੇ-ਕਿੱਥੇ ਕੀਤਾ ਜ਼ਰੂਰੀ
1

ਬੈਂਕ ਵਿੱਚ ਖਾਤਾ ਖੁੱਲ੍ਹਵਾਉਣ ਤੋਂ ਲੈ ਕੇ ਐਲ.ਪੀ.ਜੀ. ਦੇ ਸਿਲੰਡਰ ਲਈ ਨਵਾਂ ਕੁਨੈਕਸ਼ਨ ਲੈਣ, ਇੰਸ਼ੋਅਰੈਂਸ ਖਰੀਦਣ ਵਿੱਚ, ਨਵਾਂ ਸਿੰਮ ਕਾਰਡ ਲੈਣ ਤੇ ਪੈਨ ਕਾਰਡ ਬਣਵਾਉਣ ਤੋਂ ਲੈ ਕੇ ਸਰਕਾਰੀ ਸਬਸਿਡੀ ਪਾਉਣ ਤਕ ਲਈ ਆਧਾਰ ਕਾਰਡ ਦੀ ਜ਼ਰੂਰਤ ਪੈਂਦੀ ਹੈ।

2

ਕੇਂਦਰ ਸਰਕਾਰ ਨੇ ਕਈ ਸੁਵਿਧਾਵਾਂ ਦਾ ਲਾਭ ਲੈਣ ਲਈ ਆਧਾਰ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਲਈ ਆਧਾਰ ਦਾ 12 ਅੰਕਾਂ ਵਾਲਾ ਨੰਬਰ ਬੇਹੱਦ ਜ਼ਰੂਰੀ ਹੋ ਗਿਆ ਹੈ। ਅਜਿਹੇ ਵਿੱਚ ਸੁਪਰੀਮ ਕੋਰਟ ਨੇ ਵੀ ਕਈ ਹੁਕਮ ਦਿੱਤੇ ਹਨ, ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

3

ਜੇਕਰ ਜ਼ਰੂਰੀ ਹੋਇਆ ਤਾਂ ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨ ਦੀ ਮਿਆਦ 31 ਮਾਰਚ ਤਕ ਵਧਾਈ ਜਾ ਸਕਦੀ ਹੈ।

4

ਤੁਹਾਨੂੰ ਦੱਸ ਦੇਈਏ ਕਿ 1947 ਡਾਇਲ ਕਰ ਕੇ ਤੁਸੀਂ ਨਜ਼ਦੀਕੀ ਆਧਾਰ ਕੇਂਦਰ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ।

5

ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਸਿਰਫ ਨਜ਼ਦੀਕੀ ਆਧਾਰ ਕੇਂਦਰ ਵਿੱਚ ਜਾ ਕੇ ਆਪਣੇ ਬਾਇਓਮੈਟ੍ਰਿਕ ਜਾਣਕਾਰੀ, ਨਾਂ, ਪਤਾ ਆਦਿ ਦੱਸ ਕੇ ਬਿਨੈ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣਾ ਪੁਰਾਣਾ ਆਧਾਰ ਨੰਬਰ ਮਿਲ ਜਾਵੇਗਾ।

6

ਹਾਲ ਹੀ ਵਿੱਚ ਯੂ.ਆਈ.ਡੀ.ਆਈ. ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਰਾਹੀਂ ਦੱਸਿਆ ਗਿਆ ਹੈ ਕਿ ਆਧਾਰ ਗੁਆਚ ਜਾਣ ਦੀ ਸਥਿਤੀ ਵਿੱਚ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਆਧਾਰ ਗੁਆਚ ਜਾਣ 'ਤੇ ਨਵਾਂ ਆਧਾਰ ਬਣਵਾਉਣ ਦੀ ਵੀ ਲੋੜ ਨਹੀਂ ਹੈ।

7

ਜੇਕਰ ਤੁਹਾਡਾ ਆਧਾਰ ਗੁੰਮ ਹੋ ਗਿਆ ਤਾਂ ਅਜਿਹੇ ਵਿੱਚ ਤੁਸੀਂ ਕੀ ਕਰੋਗੇ?

8

ਬੈਂਕਾਂ ਨੂੰ ਵੀ ਅਦਾਲਤ ਨੇ ਅਜਿਹਾ ਹੀ ਹੁਕਮ ਦਿੱਤਾ ਹੈ। ਬੈਂਕ ਹੁਣ ਖਾਤਿਆਂ ਨੂੰ ਆਧਾਰ ਨਾਲ ਜੋੜਨ ਵਾਲੇ ਸੰਦੇਸ਼ ਭੇਜਣ ਸਮੇਂ ਇਹ ਦੱਸਣਗੇ ਕਿ ਇਸ ਲਈ ਅੰਤਮ ਮਿਤੀ 31 ਦਸੰਬਰ ਹੈ।

9

ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਮੋਬਾਈਲ ਨੰਬਰ ਨੂੰ ਚਲਦਾ ਰੱਖਣ ਲਈ ਇਸ ਨੂੰ ਤੁਰੰਤ ਆਧਾਰ ਨਾਲ ਲਿੰਕ ਕਰੋ, ਹੁਣ ਤੁਹਾਨੂੰ ਅਜਿਹੇ ਸੰਦੇਸ਼ ਨਹੀਂ ਮਿਲਣਗੇ। ਹੁਣ ਮੋਬਾਈਲ ਕੰਪਨੀ ਤੁਹਾਨੂੰ ਦੱਸੇਗੀ ਕਿ ਇਸ ਕੰਮ ਲਈ ਤੁਹਾਡੇ ਕੋਲ 6 ਫਰਵਰੀ ਦਾ ਸਮਾਂ ਹੈ।

  • ਹੋਮ
  • Photos
  • ਖ਼ਬਰਾਂ
  • ਹੁਣ ਆਧਾਰ ਕਾਰਡ ਬਿਨਾ ਨਹੀਂ ਗੁਜ਼ਾਰਾ, ਜਾਣੋ ਕਿੱਥੇ-ਕਿੱਥੇ ਕੀਤਾ ਜ਼ਰੂਰੀ
About us | Advertisement| Privacy policy
© Copyright@2026.ABP Network Private Limited. All rights reserved.