17 ਸਾਲ ਬਾਅਦ ਪਰਤੀ ਪ੍ਰੀਤੀ

ਹਾਲ ਹੀ ‘ਚ ਪ੍ਰੀਤੀ ਨੂੰ ਪੰਜਾਬੀ ਇੰਡਸਟਰੀ ਦੇ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਤ ਕੀਤਾ ਗਿਆ ਸੀ। ਇਸ ਫ਼ਿਲਮ ਦੀ ਸ਼ੂਟ ਤੋਂ ਬਾਅਦ ਪ੍ਰੀਤੀ ਦੂਜੀ ਫ਼ਿਲਮ ਦੀ ਡਾਇਰੈਕਸ਼ਨ ਦਾ ਕੰਮ ਵੀ ਦੇਖੇਗੀ। ਪ੍ਰੀਤੀ ਨੇ ਮਰਾਠੀ ਫ਼ਿਲਮ ਨੂੰ ਡਾਇਰੈਕਟ ਕਰਕੇ ਡਾਇਰੈਕਸ਼ਨ ‘ਚ ਡੈਬਿਊ ਕੀਤਾ ਸੀ, ਇਸ ਫ਼ਿਲਮ ‘ਚ ਜਯਾ ਪ੍ਰਦਾ ਨੇ ਫੀਮੇਲ ਲੀਡ ਰੋਲ ਪਲੇ ਕੀਤਾ ਸੀ।
ਪ੍ਰੀਤੀ ਸਪਰੂ ਫ਼ਿਲਮ ‘ਚ ਨੂੰਹ ਤੇ ਨਿਰਮਲ ਰਿਸ਼ੀ ਉਨ੍ਹਾਂ ਦੀ ਸੱਸ ਦਾ ਰੋਲ ਪਲੇ ਕਰਦੀ ਨਜ਼ਰ ਆਉਣਗੀਆਂ। ਫ਼ਿਲਮ ਦੀ ਸ਼ੂਟਿੰਗ ਦੀ ਗੱਲ ਕਰੀਏ ਤਾਂ ਇਸ ਦੀ ਸ਼ੂਟਿੰਗ ਪੰਜਾਬ ਦੇ ਲੁਧਿਆਣਾ ਦੇ ਨੇੜੇ ਕਿਸੇ ਪਿੰਡ ‘ਚ ਹੋਵੇਗੀ।
ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ‘ਚ ਸਿੰਗਰ ਜੌਰਡਨ ਸੰਧੂ ਤੇ ਨਿਰਮਲ ਰਿਸ਼ੀ ਵੀ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਫਨੀ ਦੱਸੀ ਜਾ ਰਹੀ ਹੈ ਜੋ ਨੂੰਹ ਤੇ ਸੱਸ ਦੁਆਲੇ ਘੁੰਮਦੀ ਹੈ।
ਜੀ ਹਾਂ, ਪ੍ਰੀਤੀ ਸਪਰੂ 17 ਸਾਲ ਬਾਅਦ ਵੱਡੇ ਪਰਦੇ ‘ਤੇ ਆਪਣਾ ਕਮਬੈਕ ਕਰ ਰਹੀ ਹੈ। ਜਿਸ ਫ਼ਿਲਮ ਨਾਲ ਸਪਰੂ ਦੀ ਵਾਪਸੀ ਹੋ ਰਹੀ ਹੈ, ਉਸ ਦਾ ਟਾਈਟਲ ‘ਕਾਕੇ ਦਾ ਵਿਆਹ’ ਹੋ ਸਕਦਾ ਹੈ।
ਪੰਜਾਬੀ ਇੰਡਸਟਰੀ ‘ਚ ਅਜੇ ਤੱਕ ਅਜਿਹਾ ਵੱਡਾ ਕੋਈ ਕਮਬੈਕ ਨਹੀਂ ਹੋਇਆ, ਪਰ ਹੁਣ ਪਾਲੀਵੁੱਡ ‘ਚ ਜਲਦੀ ਹੀ ਪੁਰਾਣੀ ਐਕਟਰਸ ਦੀ ਵਾਪਸੀ ਹੋਣ ਜਾ ਰਹੀ ਹੈ, ਉਹ ਹੈ ਪ੍ਰੀਤੀ ਸਪਰੂ ਦੀ।
ਕਿਸੇ ਵੀ ਕਲਾਕਾਰ ਲਈ ਫ਼ਿਲਮਾਂ ‘ਚ ਵਾਪਸੀ ਕਰਨਾ ਉਸ ਦੇ ਖੁਦ ਲਈ ਤੇ ਫੈਨਸ ਲਈ ਹਮੇਸ਼ਾ ਹੀ ਖਾਸ ਗੱਲ ਹੁੰਦੀ ਹੈ। ਫ਼ਿਲਮਾਂ ‘ਚ ਕਮਬੈਕ ਸਮੇਂ ਨਰਵਸਨੈੱਸ, ਉਮੀਦ ਦਾ ਇੱਕ ਵੱਖ ਹੀ ਲੈਵਲ ਹੁੰਦਾ ਹੈ।