ਕਰਫਿਊ ਹਟਾਉਣ ਦੇ ਫੈਸਲੇ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੀਆਂ ਸੰਗਤਾਂ, ਫੈਸਲੇ ਦਾ ਕੀਤਾ ਸਵਾਗਤ
ਏਬੀਪੀ ਸਾਂਝਾ | 17 May 2020 01:29 PM (IST)
1
2
3
ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਗੁਰੂ ਘਰ ਸ਼ੁਕਰਾਨਾ ਕਰਨ ਆਏ ਹਨ ਕਿ ਦੁਬਾਰਾ ਪਹਿਲਾਂ ਦੀ ਤਰਾਂ ਜ਼ਿੰਦਗੀ ਬਹਾਲ ਹੋ ਰਹੀ ਹੈ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਮਾਸਕ ਪਹਿਨਣ ਤੇ ਸੈਨੀਟਾਈਜ਼ਰ ਦੀ ਵਰਤੋਂ ਕਰਨ।
4
5
6
ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣ ਤੇ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਅਰਦਾਸ ਕੀਤੀ ਹੈ ਕਿ ਲੋਕ ਜਲਦੀ ਇਸ ਮਹਾਮਾਰੀ ਨੂੰ ਮਾਤ ਦੇ ਕਿ ਗੁਰੂ ਘਰਾਂ ਵਿੱਚ ਦਰਸ਼ਨ ਕਰ ਸਕਣ।
7
ਉਨ੍ਹਾਂ ਦੀ ਕਰਫਿਊ ਨੂੰ ਹਟਾ ਕੇ ਲੌਕਡਾਊਨ 'ਚ ਰਿਆਇਤਾਂ ਦੇਣ ਤੇ ਆਮ ਜਨ ਜੀਵਨ ਨੂੰ ਮੁੜ ਪਟੜੀ 'ਤੇ ਲੈ ਕੇ ਆਉਣ ਦੀ ਕੋਸ਼ਿਸ਼ ਦਾ ਸ੍ਰੀ ਹਰਮੰਦਿਰ ਸਾਹਿਬ ਆਈਆਂ ਸੰਗਤਾਂ ਨੇ ਸਵਾਗਤ ਕੀਤਾ ਹੈ।
8
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੱਲ੍ਹ ਪੰਜਾਬ 'ਚ ਕਰਫਿਊ ਨੂੰ 18 ਮਈ ਤੋਂ ਹਟਾ ਕਿ ਵੱਡਾ ਐਲਾਨ ਕੀਤਾ ਸੀ।