ਪੰਜਾਬ ਦਾ ਸਭ ਤੋਂ 'ਨਿੱਕਾ MLA'
ਏਬੀਪੀ ਸਾਂਝਾ | 12 Mar 2017 03:55 PM (IST)
1
ਅੰਗਦ ਨੂੰ ਸਭ ਤੋਂ ਵੱਧ 38,197 ਵੋਟਾਂ, ਦੂਜੇ ਨੰਬਰ ਤੇ ਅਕਾਲੀ ਦਲ ਦੇ ਜਰਨੈਲ ਸਿੰਘ ਵਾਹਦ ਨੂੰ 34,874 ਵੋਟਾਂ ਜਦਕਿ ਆਪ ਦੇ ਚਰਨਜੀਤ ਸਿੰਘ ਚੰਨੀ ਨੂੰ 32,341 ਵੋਟਾਂ ਮਿਲੀਆਂ ਹਨ। ਤਿੰਨੇ ਉਮੀਦਵਾਰਾਂ ਦਰਮਿਆਨ ਵੋਟਾਂ ਦਾ ਅੰਤਰ ਬਹੁਤ ਥੋੜ੍ਹਾ ਰਿਹਾ।
2
ਪਹਿਲਾਂ ਅੰਗਦ ਦੀ ਮਾਤਾ ਗੁਰਇਕਬਾਲ ਕੌਰ ਬਬਲੀ ਨਵਾਂ ਸ਼ਹਿਰ ਤੋਂ ਵਿਧਾਇਕ ਸਨ।
3
ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਅੰਗਦ ਨੇ ਕਿਹਾ ਕਿ ਇਹ ਮਾਣ ਉਸ ਦੇ ਪਰਿਵਾਰ ਵੱਲੋਂ ਪੀੜ੍ਹੀ-ਦਰ-ਪੀੜ੍ਹੀ ਲੋਕਾਂ ਦੇ ਦੁੱਖ ਦਰਦ ਵੰਡਾਉਣ ਅਤੇ ਹਲਕੇ ਦੇ ਵਿਕਾਸ 'ਚ ਭਰਵਾਂ ਯੋਗਦਾਨ ਪਾਉਣ ਸਦਕਾ ਮਿਲਿਆ ਹੈ।
4
24 ਸਾਲ ਦੀ ਉਮਰ 'ਚ ਵਿਧਾਇਕ ਬਣਨ ਵਾਲਾ ਇਹ ਨੌਜਵਾਨ ਪੁਰਾਣੇ ਕਾਂਗਰਸੀ ਪਰਿਵਾਰ ਨਾਲ ਸਬੰਧਿਤ ਹੈ।
5
ਦੁਆਬੇ ਦੇ ਨਵਾਂ ਸ਼ਹਿਰ ਹਲਕੇ ਵਿੱਚ ਕਾਂਗਰਸ ਪਾਰਟੀ ਵੱਲੋਂ ਜਿੱਤ ਪ੍ਰਾਪਤ ਕਰਨ ਵਾਲਾ ਅੰਗਦ ਸਿੰਘ ਸੈਣੀ ਨਵੀਂ ਚੁਣੀ ਗਈ ਪੰਜਾਬ ਵਿਧਾਨ ਸਭਾ ਦਾ ਸਭ ਤੋਂ ਛੋਟੀ ਉਮਰ ਦਾ ਵਿਧਾਇਕ ਬਣ ਗਿਆ ਹੈ।
= 5">